ਕੀ ਅਪਣੀ ਹੀ ਸਰਕਾਰ ਨੂੰ ਝੂਠੇ ਵਾਅਦਿਆਂ ਅਤੇ ਜੁਮਲਿਆਂ ਦਾ ਦੱਸ ਰਹੇ ਹਨ ਨਿਤੀਨ ਗਡਕਰੀ ? 
Published : Oct 9, 2018, 8:48 pm IST
Updated : Oct 9, 2018, 8:48 pm IST
SHARE ARTICLE
Nitin Gadkari
Nitin Gadkari

ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਅਪਣੇ ਟਵਿਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਬਾਲੀਵੁਡ ...

ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਅਪਣੇ ਟਵਿਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਬਾਲੀਵੁਡ ਅਦਾਕਾਰ ਨਾਨਾ ਪਾਟੇਕਰ ਨਾਲ ਗੱਲਬਾਤ ਕਰ ਰਹੇ ਹਨ। ਇਹ ਇਕ ਮਰਾਠੀ ਸ਼ੋਅ ਦਾ ਵੀਡੀਓ ਹੈ ਅਤੇ ਚਰਚਾ ਵੀ ਮਰਾਠੀ ਵਿਚ ਹੀ ਹੋ ਰਹੀ ਹੈ। ਕਾਂਗਰਸ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਸ ਗੱਲ ਨਾਲ ਸਹਿਮਤ ਹੁੰਦੇ ਹੋਏ ਵੇਖ ਵਧੀਆ ਲੱਗ ਰਿਹਾ ਹੈ ਕਿ ਮੋਦੀ ਸਰਕਾਰ ਝੂਠੇ ਵਾਅਦਿਆਂ ਅਤੇ ਜੁਮਲਿਆਂ ਦੀ ਬੁਨਿਆਦ 'ਤੇ ਖੜੀ ਹੋਈ ਹੈ।


ਕਾਂਗਰਸ ਨੇ ਟਵੀਟ ਕਰਦੇ ਹੋਏ ਸਿੱਧੇ ਇਹ ਕਿਹਾ ਹੈ ਕਿ ਨਿਤੀਨ ਗਡਕਰੀ ਇਹ ਗੱਲਾਂ ਮੋਦੀ ਸਰਕਾਰ ਲਈ ਕਹਿ ਰਹੇ ਹਨ ਪਰ ਵੀਡੀਓ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਇਹ ਸੱਭ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਲਈ ਕਿਹਾ ਹੈ। ਜੇਕਰ ਇਹ ਗੱਲਾਂ ਗਡਕਰੀ ਨੇ ਮਹਾਰਾਸ਼ਟਰ ਸਰਕਾਰ ਲਈ ਵੀ ਕੀਤੇ ਹਨ ਤਾਂ ਵੀ ਕੀ ਇਹ ਬੀਜੇਪੀ ਦੀ ਇੱਛਾ 'ਤੇ ਸਵਾਲ ਨਹੀਂ ਚੁੱਕਦਾ ? 

ਨਿਤਿਨ ਗਡਕਰੀ ਇਸ ਵੀਡੀਓ ਵਿਚ ਕਹਿ ਰਹੇ ਹਨ ਕਿ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਅਸੀਂ ਸੱਤਾ ਵਿਚ ਨਹੀਂ ਆਉਣ ਵਾਲੇ ਹਾਂ। ਇਸ ਤੋਂ ਬਾਅਦ ਸਾਡੇ ਕੁੱਝ ਲੋਕਾਂ ਨੇ ਸਲਾਹ ਦਿਤੀ ਕਿ ਵੱਡੇ - ਵੱਡੇ ਵਾਅਦੇ ਕਰੋ। ਜੇਕਰ ਅਸੀਂ ਸੱਤਾ ਵਿਚ ਨਹੀਂ ਆਉਂਦੇ ਹਾਂ ਤਾਂ ਇਸ ਦੇ ਲਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣੇਗੀ। ਅੱਗੇ ਗਡਕਰੀ ਕਹਿੰਦੇ ਹਨ - ਪਰ ਹੋਇਆ ਇਸ ਦੇ ਉਲਟ, ਲੋਕਾਂ ਨੇ ਸਾਨੂੰ ਵੋਟ ਕੀਤਾ ਅਤੇ ਅਸੀਂ ਸੱਤਾ ਪਾ ਲਈ। ਹੁਣ ਲੋਕ ਸਾਨੂੰ ਕੀਤੇ ਗਏ ਵਾਅਦੇ ਯਾਦ ਦਿਵਾਉਂਦੇ ਹਾਂ ਅਤੇ ਕਹਿੰਦੇ ਹਾਂ ਕਿ ਫਲਾਨੇ ਤਰੀਕ ਨੂੰ ਗਡਕਰੀ ਨੇ ਇਹ ਕਿਹਾ ਕਿ ਫਡਨਵੀਸ ਨੇ ਇਹ ਕਿਹਾ ਪਰ ਵਾਅਦੇ ਪੂਰੇ ਨਹੀਂ ਹੋ ਰਹੇ ਹਨ।

Nitin GadkariNitin Gadkari

ਗਡਕਰੀ ਕਹਿ ਰਹੇ ਹਨ - ਹੁਣ ਜਦੋਂ ਲੋਕ ਅਜਿਹਾ ਕਹਿੰਦੇ ਹਨ ਤਾਂ ਅਸੀਂ ਹੱਸਦੇ ਹਨ ਅਤੇ ਅੱਗੇ ਵੱਧ ਜਾਂਦੇ ਹਾਂ। ਇਸ ਤੋਂ ਪਹਿਲਾਂ ਵੀ ਨਿਤਿਨ ਗਡਕਰੀ ਨੇ ਰੋਜ਼ਗਾਰ ਨੂੰ ਲੈ ਕੇ ਬਿਆਨ ਦਿਤਾ ਸੀ ਜਿਸ ਦੇ ਨਾਲ ਸਰਕਾਰ ਦੀ ਹੇਠੀ ਹੋਈ ਸੀ। ਗਡਕਰੀ ਨੇ ਇਹ ਬਿਆਨ ਤੱਦ ਦਿਤਾ ਸੀ ਜਦੋਂ ਸਰਕਾਰ ਦੇ ਦੋ ਮੰਤਰੀਆਂ ਨੇ ਕਿਹਾ ਸੀ ਕਿ ਦੇਸ਼ ਵਿਚ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement