ਕੁਝ ਹੀ ਘੰਟਿਆਂ ‘ਚ ਹੋਣਾ ਸੀ ਓਵੈਸੀ ਦੀ ਧੀ ਦਾ ਵਿਆਹ, ਪਾਰਟੀ ਦੇ ਵਲੋਂ ਆਈ ਬੁਰੀ ਖ਼ਬਰ!
Published : Dec 28, 2018, 11:03 am IST
Updated : Dec 28, 2018, 11:03 am IST
SHARE ARTICLE
Owaisi
Owaisi

AIMIM ਦੇ ਚੀਫ਼ ਅਸਦੁੱਦੀਨ ਓਵੇਸੀ ਦੀ ਧੀ ਕੁਦਾਸਿਆ ਦਾ ਅੱਜ ਨਿਕਾਹ ਹੋਣ ਵਾਲਾ........

ਨਵੀਂ ਦਿੱਲੀ (ਭਾਸ਼ਾ): AIMIM ਦੇ ਚੀਫ਼ ਅਸਦੁੱਦੀਨ ਓਵੇਸੀ ਦੀ ਧੀ ਕੁਦਾਸਿਆ ਦਾ ਅੱਜ ਨਿਕਾਹ ਹੋਣ ਵਾਲਾ ਹੈ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਕ ਬੁਰੀ ਖ਼ਬਰ ਮਿਲੀ ਹੈ। ਦਰਅਸਲ ਨਾਮਪੱਲੀ ਤੋਂ AIMIM ਦੇ ਵਿਧਾਇਕ ਜਾਫ਼ਰ ਹੁਸੈਨ ਮਿਰਾਜ਼ ਦੇ ਸਭ ਤੋਂ ਛੋਟੇ ਪੁੱਤਰ ਦੀ ਮੌਤ ਹੋ ਗਈ ਹੈ। ਜਾਫ਼ਰ ਹੁਸੈਨ ਮਿਰਾਜ਼ ਦੇ ਪੁੱਤਰ ਮਕਸੂਦ ਹੁਸੈਨ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਮਕਸੂਦ ਹੁਸੈਨ ਦੀ ਕਿਡ਼ਨੀ ਖ਼ਰਾਬ ਹੋ ਗਈ ਸੀ ਅਤੇ 23 ਨਵੰਬਰ ਨੂੰ ਉਨ੍ਹਾਂ ਦੀ ਕਿਡ਼ਨੀ ਟਰਾਂਸਪਲਾਂਟ ਵੀ ਕੀਤੀ ਗਈ ਸੀ।

Asaduddin OwaisiAsaduddin Owaisi

ਕੁਝ ਦਿਨਾਂ ਤੋਂ ਮਕਸੂਦ ਦੀ ਹਾਲਤ ਕਾਫ਼ੀ ਖ਼ਰਾਬ ਚੱਲ ਰਹੀ ਸੀ, ਜਿਸ ਤੋਂ ਬਾਅਦ AIMIM ਕਰਮਚਾਰੀਆਂ ਨੇ ਜਨਤਾ ਤੋਂ ਮਕਸੂਦ ਦੀ ਚੰਗੀ ਸਿਹਤ ਦੀ ਅਰਦਾਸ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਮਕਸੂਦ ਨੇ ਵੀਰਵਾਰ ਸਵੇਰੇ 9 ਵਜੇ ਨਿਜੀ ਹਸਪਤਾਲ ਵਿਚ ਦਮ ਤੋੜ ਦਿਤਾ। ਮਕਸੂਦ ਹੁਸੈਨ ਦੇ ਜਨਾਜੇ ਦੀ ਨਮਾਜ਼ ਇਤਿਹਾਸਕ ਮੱਕਾ ਮਸਜਿਦ ਵਿਚ ਪੜ੍ਹੀ ਗਈ, ਜਿਸ ਵਿਚ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਵੀ ਸ਼ਾਮਲ ਹੋਏ। ਤੁਹਾਨੂੰ ਦੱਸ ਦਈਏ ਅੱਜ ਅਸਦੁੱਦੀਨ ਓਵੈਸੀ ਦੀ ਧੀ ਕੁਦਸਿਆ ਓਵੈਸੀ  ਦੇ ਵਿਆਹ ਸ਼ਾਹ ਆਲਮ ਖ਼ਾਨ ਦੇ ਪੋਤਰੇ ਨਵਾਬ ਬਰਕਤ ਆਲਮ ਖ਼ਾਨ ਦੇ ਨਾਲ ਹੋਣ ਵਾਲਾ ਹੈ।

ਦੱਸ ਦਈਏ ਕਿ ਬਰਕਤ, ਨਵਾਬ ਅਹਿਮਦ ਆਲਮ ਖਾਨ ਦੇ ਪੁੱਤਰ ਅਤੇ ਨਵਾਬ ਸ਼ਾਹ ਆਲਮ ਦੇ ਪੋਤਰੇ ਹਨ। ਬਰਕਤ ਨੇ ਪੋਸਟ ਗਰੇਜੂਏਟ ਕੀਤੀ ਹੈ ਅਤੇ ਉਹ ਅਪਣੇ ਪਰਵਾਰ ਦਾ ਹੀ ਬਿਜਨੇਸ ਸੰਭਾਲਦੇ ਹਨ। ਸ਼ਾਹ ਆਲਮ ਖ਼ਾਨ ਦਾ ਨਾਂਅ ਹੈਦਰਾਬਾਦ ਦੇ ਜਾਣੇ- ਪਰਮੰਨੇ ਉਦਯੋਗਪਤੀਆਂ ਵਿਚ ਸ਼ੁਮਾਰ ਹੈ ਉਥੇ ਹੀ ਅਸਦੁੱਦੀਨ ਓਵੈਸੀ ਹੈਦਰਾਬਾਦ ਦੇ ਨਾਲ ਹੀ ਰਾਸ਼ਟਰੀ ਰਾਜਨੀਤੀ ਵਿਚ ਵੀ ਵੱਡਾ ਨਾਂਅ ਹੈ ਵਿਆਹ ਦੇ ਨਾਲ ਹੀ ਹੈਦਰਾਬਾਦ ਦੇ ਇਨ੍ਹਾਂ ਪਰਵਾਰਾਂ ਦੇ ਵਿਚ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement