
ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਪਾਰਕ 'ਚ ਨਮਾਜ਼ ਪੜ੍ਹਨ 'ਤੇ ਪੁਲਿਸ ਦੀ ਰੋਕ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਹੁਣ ਆਲ ਇੰਡੀਆ ਮਜਲਿਸ - ਏ - ਇੱਤੇਹਾਦੁਲ ਮੁਸਲਿਮੀਨ ...
ਨਵੀਂ ਦਿੱਲੀ : (ਪੀਟੀਆਈ) ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਪਾਰਕ 'ਚ ਨਮਾਜ਼ ਪੜ੍ਹਨ 'ਤੇ ਪੁਲਿਸ ਦੀ ਰੋਕ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਹੁਣ ਆਲ ਇੰਡੀਆ ਮਜਲਿਸ - ਏ - ਇੱਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਅਤੇ ਹੈਦਰਾਬਾਦ ਤੋਂ ਸਾਂਸਦ ਅਸਦੁੱਦੀਨ ਓਵੈਸੀ ਯੂਪੀ ਪੁਲਿਸ 'ਤੇ ਜੱਮ ਕੇ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਇਕ ਟਵੀਟ ਕਰ ਯੂਪੀ ਪੁਲਿਸ 'ਤੇ ਸਖਤ ਟਿੱਪਣੀ ਕੀਤੀ ਹੈ। ਓਵੈਸੀ ਨੇ ਕਿਹਾ ਹੈ ਕਿ ਇੱਥੇ ਕਾਂਵੜੀਆਂ ਉਤੇ ਤਾਂ ਫੁੱਲ ਬਰਸਾਏ ਜਾਂਦੇ ਹਨ ਪਰ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਤੱਕ 'ਤੇ ਰੋਕ ਲਗਾਈ ਜਾਂਦੀ ਹੈ।
UP Cops literally showered petals for Kanwariyas, but namaz once a week can mean “disrupting peace & harmony”. This is telling Muslims: aap kuch bhi karlo, ghalti to aapki hi hogi.
— Asaduddin Owaisi (@asadowaisi) December 25, 2018
Also, by law, how does one hold an MNC liable for what their employees do in individual capacity? https://t.co/b90Jw5ZMHY
ਤੁਹਾਨੂੰ ਦੱਸ ਦਈਏ ਕਿ ਨੋਇਡਾ ਸੈਕਟਰ 58 ਥਾਣਾ ਪੁਲਿਸ ਨੇ ਉਦਯੋਗਿਕ ਖੇਤਰ ਸਥਿਤ ਨੋਇਡਾ ਅਥਾਰਟੀ ਪਾਰਕ ਵਿਚ ਅਰਦਾਸ ਜਾਂ ਧਾਰਮਿਕ ਪ੍ਰਬੰਧ ਕਰਨ 'ਤੇ ਰੋਕ ਲਗਾ ਦਿਤਾ ਹੈ। ਨੋਇਡਾ ਪੁਲਿਸ ਨੇ ਇਸ ਖੇਤਰ ਵਿਚ ਆਉਣ ਵਾਲੀ ਸਾਰੀ ਕੰਪਨੀਆਂ ਨੂੰ ਨੋਟਿਸ ਭੇਜ ਕੇ ਕਿਸੇ ਵੀ ਕਰਮਚਾਰੀ ਦੇ ਅਥਾਰਿਟੀ ਪਾਰਕ ਵਿਚ ਅਰਦਾਸ ਕਰਨ 'ਤੇ ਰੋਕ ਲਗਾਉਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਅਜਿਹਾ ਕਰਦਾ ਪਾਏ ਜਾਣ 'ਤੇ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਵੀ ਗੱਲ ਕਹੀ ਹੈ।
Asaduddin Owaisi
ਇਸ ਮਾਮਲੇ ਨੂੰ ਲੈ ਕੇ ਸਾਂਸਦ ਓਵੈਸੀ ਨੇ ਟਵੀਟ ਕਰ ਉੱਤਰ ਪ੍ਰਦੇਸ਼ ਪੁਲਿਸ 'ਤੇ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਕਿਹਾ ਕਿ ਕਿਹਾ ਕਿ ਪੁਲਿਸ ਨੇ ਕਾਂਵੜੀਆਂ ਉਤੇ ਤਾਂ ਫੁੱਲਾਂ ਦੀ ਬਰਸਾਤ ਕੀਤੀ ਪਰ ਹਫ਼ਤੇ ਵਿਚ ਇਕ ਵਾਰ ਦੀ ਸ਼ਾਂਤੀ ਅਤੇ ਚੰਗਿਆਈ ਲਈ ਕੀਤੀ ਜਾਣ ਵਾਲੀ ਨਮਾਜ਼ 'ਤੇ ਰੋਕ ਲਗਾ ਦਿਤੀ। ਓਵੈਸੀ ਨੇ ਕਿਹਾ ਕਿ ਇਹ ਕੁੱਝ ਹੋਰ ਨਹੀਂ, ਸਗੋਂ ਮੁਸਲਮਾਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ ਕਿ ਤੁਸੀਂ ਕੁੱਝ ਵੀ ਕਰ ਲਓ, ਗਲਤੀ ਤਾਂ ਤੁਹਾਡੀ ਹੀ ਹੋਵੋਗੀ।
Namaz
ਇਹਨਾਂ ਹੀ ਨਹੀਂ ਓਵੈਸੀ ਨੇ ਇਹ ਵੀ ਲਿਖਿਆ ਕਿ ਇਸ ਤੋਂ ਇਲਾਵਾ, ਸੁਤਰ ਦੇ ਮੁਤਾਬਕ ਜੇਕਰ ਕੋਈ ਕਰਮਚਾਰੀ ਜੇਕਰ ਵਿਅਕਤੀਗਤ ਤੌਰ 'ਤੇ ਕੁੱਝ ਕਰਦਾ ਹੈ ਤਾਂ ਇਸ ਦੇ ਲਈ ਕਿਸੇ ਕੰਪਨੀ ਨੂੰ ਕਿਸ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।