
ਤੇਲੰਗਾਨਾ ਵਿਧਾਨ ਸਭਾ ਚੋਣ ਪ੍ਚਾਰ ਦੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਵਿਰੁਧ ਵਿਵਾਦਿਤ...
ਨਵੀਂ ਦਿੱਲੀ : (ਪੀਟੀਆਈ) ਤੇਲੰਗਾਨਾ ਵਿਧਾਨ ਸਭਾ ਚੋਣ ਪ੍ਚਾਰ ਦੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਵਿਰੁਧ ਵਿਵਾਦਿਤ ਬਿਆਨ ਦੇਣ ਵਾਲੇ ਏਆਈਐਮਆਈਐਮ ਨੇਤਾ ਅਕਬਰੁੱਦੀਨ ਓਵੈਸੀ ਲਗਾਤਾਰ ਪੰਜਵੀਂ ਵਾਰ ਵਿਧਾਨ ਸਭਾ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਚੰਦਰਯਾਨ ਗੁੱਟਾ ਵਿਧਾਨਸਭਾ ਖੇਤਰ ਤੋਂ ਜਿੱਤ ਹਾਸਲ ਕੀਤੀ ਹੈ। ਅਕਬਰੁੱਦੀਨ ਓਵੈਸੀ ਏਆਈਐਮਆਈਐਮ ਪ੍ਰਧਾਨ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਦੇ ਛੋਟੇ ਭਰਾ ਹਨ।
Hyderabad: AIMIM leader Akbaruddin Owaisi wins from Chandrayan Gutta constituency. #Telangana pic.twitter.com/ItjQpPQcDU
— ANI (@ANI) December 11, 2018
ਜਿਨ੍ਹਾਂ ਨੇ ਚੋਣ ਪ੍ਚਾਰ ਦੌਰਾਨ ਚਾਹ ਵਾਲਾ ਬੋਲ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਪੀਐਮ ਵਿਰੁਧ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਇੰਨਾ ਬੋਲਾਂਗਾ ਕਿ ਕੰਨ ਤੋਂ ਖੂਨ ਨਿਕਲਣ ਲੱਗੇਗਾ। ਇਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਏਆਈਐਮਆਈਐਮ ਲੀਡਰ ਨੇ ਕਿਹਾ ਕਿ ਸਾਨੂੰ ਨਾ ਛੱਡੋ। ਨਾ ਛੇੜੋ ਚਾਹ ਵਾਲੇ। ਸਾਨੂੰ ਨਾ ਛੇੜੋ। ਯਾਦ ਰੱਖਣਾ ਇੰਨਾ ਬੋਲਾਂਗਾ, ਇੰਨਾ ਬੋਲਾਂਗਾ ਕਿ ਕੰਨ ਤੋਂ ਖੂਨ ਡਿੱਡਣ ਲੱਗੇਗਾ, ਖੂਨ ਨਿਕਲੇਗਾ। ਤੂੰ ਮੇਰੇ ਆਤੀਨੁਮਾਈ ਦਾ ਮੁਕਾਬਲਾ ਨਹੀਂ ਕਰ ਸਕਦੇ… ਵੱਡੇ - ਵੱਡਿਆਂ ਨੂੰ, ਮੈ ਤਾਂ ਬੋਲਾਂਗਾ ਕਿ ਗੂੰਗਿਆਂ ਨੂੰ ਵੀ ਜ਼ਬਾਨ ਦੇਣ ਵਾਲਿਆਂ ਦਾ ਨਾਮ ਮਜਲਿਸ ਹੈ।
Akbaruddin Owaisi and Asaduddin Owaisi
ਅੱਜ ਸਾਡੇ ਨਾਲ ਮੁਕਾਬਲਾ, ਅਸੀਂ ਕੀ ਕੀਤਾ, ਓਏ ਤੁਸੀਂ ਕੀ ਕੀਤਾ ? ਲਗਾਤਾਰ ਪੰਜਵੀ ਵਾਰ ਚੋਣ ਜਿੱਤਣ ਵਾਲੇ ਅਕਬਰੁੱਦੀਨ ਓਵੈਸੀ ਨੇ ਮੋਦੀ ਉਤੇ ਤੰਜ ਕਸਦੇ ਹੋਏ ਕਿਹਾ ਕਿ ਗੱਲ ਕਰਦੇ ਹਨ ਚਾਹ…ਚਾਹ…ਚਾਹ…ਹਰ ਸਮੇਂ ਉਹੀ। ਨੋਟਬੰਦੀ ਸਮੇਂ …ਇਹ ਚਾਹ…ਉਹ ਚਾਹ। ਇਹ ਪ੍ਰਧਾਨ ਮੰਤਰੀ ਹਨ ? ਓਵੈਸੀ ਨੇ ਕਿਹਾ ਕਿ ਮੋਦੀ ਪਹਿਲੇ ਸਨ ਚਾਹ ਵਾਲੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਹੈ ਅਤੇ ਪ੍ਰਧਾਨ ਮੰਤਰੀ ਵਰਗੇ ਬਣ ਜਾਣ।
Akbaruddin Owaisi and Asaduddin Owaisi
ਏਆਈਐਮਆਈਐਮ ਪ੍ਰਧਾਨ ਅਸਦੁੱਦੀਨ ਓਵੈਸੀ ਦੇ ਛੋਟੇ ਭਰਾ ਅਕਬਰੁੱਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਵਿਰੁਧ ਵੀ ਵਿਵਾਦਿਤ ਟਿੱਪਣੀਆਂ ਕੀਤੀ। ਉਨ੍ਹਾਂ ਨੇ ਕਿਹਾ ਸੀ ਕਿ ਅੱਜ ਇਕ ਹੋਰ ਆਏ…ਉਹ ਕਿਵੇਂ - ਕਿਵੇਂ ਦੇ ਕਪੜੇ ਪਾਉਂਦੇ ਹੈ। ਕਿਸਮਤ ਨਾਲ ਮੁੱਖ ਮੰਤਰੀ ਬਣ ਗਏ।