
ਮਈ 2015 ‘ਚ ਪੀ.ਐੱਫ.ਆਰ.ਡੀ.ਏੇ. ਨੇ ਇਕ ਸਰਕੂਲਰ ‘ਚ ਕਿਹਾ ਸੀ ਕਿ ਐੱਚ.ਯੂ.ਐੱਫ.ਓ.ਸੀ.ਆਈਜ਼...
ਨਵੀਂ ਦਿੱਲੀ: ਭਾਰਤ ਤੋਂ ਬਾਹਰ ਰਹਿੰਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਹੁਣ ਉਹ ਵੀ ਨੈਸ਼ਨਲ ਪੈਨਸ਼ਨ ਸਕੀਮ (ਐੱਨ.ਪੀ.ਐੱਸ.) ‘ਚ ਨਿਵੇਸ਼ ਕਰ ਸਕਦੇ ਹਨ ਤੇ ਇਸ ਤਹਿਤ ਮਿਲਦੇ ਟੈਕਸ ਲਾਭਾਂ ਦਾ ਫਾਇਦਾ ਉਠਾ ਸਕਣਗੇ। ਸਰਕਾਰ ਨੇ ਓ.ਸੀ.ਆਈਜ਼. ਨੂੰ ਐੱਨ.ਪੀ.ਸੀ. ‘ਚ ਨਿਵੇਸ਼ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ।
Pensionersਓ.ਸੀ.ਆਈ. ਦੇ ਤੌਰ ‘ਤੇ ਰਜਿਸਟਰਡ ਲੋਕਾਂ ਲਈ ਇਹ ਵੱਡੀ ਖੁਸ਼ਖਬਰੀ ਹੈ। ਪੈਨਸ਼ਨ ਫੰਡ ਪ੍ਰਬੰਧਨ ਤੇ ਵਿਕਾਸ ਅਥਾਰਟੀ (ਪੀ.ਐੱਫ.ਆਰ.ਡੀ.ਏ.) ਨੇ ਇਹ ਐਲਾਨ ਕੀਤਾ ਕਿ ਓ.ਸੀ.ਆਈਜ਼. ਵੀ ਹੁਣ ਐੱਨ.ਆਰ.ਆਈਜ਼. ਦੀ ਤਰ੍ਹਾਂ ਨੈਸ਼ਨਲ ਪੈਨਸ਼ਨ ਸਕੀਮ ਨਾਲ ਜੁੜ ਸਕਦੇ ਹਨ। ਇਸ ਤੋਂ ਪਹਿਲਾਂ ਓ.ਸੀ.ਆਈ. ਨੈਸ਼ਨਲ ਪੈਨਸ਼ਨ ਸਕੀਮ ‘ਚ ਨਿਵੇਸ਼ ਨਹੀਂ ਕਰ ਸਕਦੇ ਸਨ।
Pensioners ਮਈ 2015 ‘ਚ ਪੀ.ਐੱਫ.ਆਰ.ਡੀ.ਏੇ. ਨੇ ਇਕ ਸਰਕੂਲਰ ‘ਚ ਕਿਹਾ ਸੀ ਕਿ ਐੱਚ.ਯੂ.ਐੱਫ.ਓ.ਸੀ.ਆਈਜ਼. ਅਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਨੈਸ਼ਨਲ ਪੈਨਸ਼ਨ ਸਕੀਮ ‘ਚ ਨਿਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੈ। ਹੁਣ ਓਵਰਸੀਜ਼ ਭਾਰਤੀ ਸਿਟੀਜ਼ਨਸ ਐੱਨ.ਪੀ.ਐੱਸ. 1 ਖਾਤਾ ਖੁੱਲ੍ਹਵਾ ਸਕਦੇ ਹਨ ਨੈਸ਼ਨਲ ਪੈਨਸ਼ਨ ਸਕੀਮ ਸਰਕਾਰ ਵੱਲੋਂ ਚਲਾਈ ਜਾਂਦੀ ਪੈਨਸ਼ਨ ਸਕੀਮ ਹੈ ਜਿਸ ਦਾ ਜਿੰਮਾ ਪੀ.ਐੱਫ.ਆਰ.ਡੀ.ਏ. ਕੋਲ ਹੈ।
Pm Modi ਇਹ ਬਾਜ਼ਾਰ ਲਿੰਕਡ ਸਕੀਮ ਹੈ ਤੇ 60 ਸਾਲ ਦੀ ਉਮਰ ਹੋਣ ਤੇ ਪੈਨਸ਼ਨ ਉਪਲੱਬਧ ਕਰਵਾਉਣ ਦੀ ਵਿਵਸਥਾ ਹੈ ਯਾਨੀ 60 ਦੀ ਉਮਰ ਹੋਣ ਤਕ ਇਸ ‘ਚ ਨਿਵੇਸ਼ ਕਰਨਾ ਹੁੰਦਾ ਹੈ।
Pensionਇਸ ‘ਚ ਨਿਵੇਸ਼ ‘ਤੇ ਇਨਕਮ ਟੈਕਸ ਦੀ ਧਾਰਾ 80ਸੀਸੀਡੀ (1) ‘ਚ 1.50 ਲੱਖ ਰੁਪਏ ਦੀ ਛੋਟ ਤੋਂ ਇਲਾਵਾ 80ਸੀਸੀਡੀ (1ਬੀ) ਤਹਿਤ 50, 000 ਰੁਪਏ ਤਕ ਦੀ ਵਾਧੂ ਛੋਟ ਮਿਲਦੀ ਹੈ। ਦਸ ਦਈਏ ਕਿ ਸਰਕਾਰ ਆਏ ਦਿਨ ਕੋਈ ਨਾ ਕੋਈ ਵੱਡਾ ਫ਼ੈਸਲਾ ਲੈਂਦੀ ਹੈ। ਇਸ ਨਾਲ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੂੰ ਮੁਨਾਫ਼ਾ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।