
ਕੇਂਦਰ ਸਰਕਾਰ ਉਨ੍ਹਾਂ ਕਿਸਾਨਾਂ ਨਾਲ ਬੈਠ ਕੇ ਗੱਲ ਕਰੇ ਅਤੇ ਕਿਸਾਨਾਂ ਦੇ ਮਸਲੇ ਨੂੰ ਹੱਲ ਵੀ ਕਰੇ ।
ਨਵੀਂ ਦਿੱਲੀ , ਮਨੀਸ਼ਾ : ਲੋਕਾਂ ਤੋਂ ਮੰਗ ਮੰਗ ਕੇ ਫ਼ਿਲਮਾਂ ਕਰਨ ਵਾਲੀ ਕੰਗਨਾ ਰਨੌਤ ਹੁਣ ਕਿਸਾਨਾਂ ਨੂੰ ਮੰਗਤਾ ਦੱਸ ਰਹੀ ਹੈ , ਉਨ੍ਹਾਂ ਕਿਹਾ ਕਿ ਕੰਗਨਾ ਰਨੌਤ ‘ਤੇ ਤੰਜ ਕੱਸਦਿਆਂ ਕਿਹਾ ਕਿ ਵੀ ਚੁੱਪ ਕਰਕੇ ਬੈਠ ਜਾ ਜੇ ਤੇਰੇ ਭੇਦ ਖੋਲ੍ਹਣ ਲੱਗੇ ਤਾਂ ਤੈਥੋਂ ਬੋਲ ਵੀ ਨ੍ਹੀਂ ਹੋਣਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਚਮਕੌਰ ਖੱਟੜਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
PM To Address 9 Crore Farmers On Dec 25ਖੱਟੜਾ ਨੇ ਕਿਹਾ ਕਿ ਸਰਕਾਰ ਹਿੱਲ ਚੁੱਕੀ ਹੈ, ਸਰਕਾਰ ਪੂਰੀ ਤਰ੍ਹਾਂ ਜੜ੍ਹਾਂ ਵਿੱਚੋ ਹਿੱਲ ਚੁੱਕੀ ਹੈ, ਸਰਕਾਰ ਆਪਣੀ ਹੋਂਦ ਬਚਾਉਣ ਨੂੰ ਫਿਰਦੀ ਹੈ, ਖੱਟੜਾ ਨੇ ਕਿਹਾ ਕਿ ਜਿੰਨੀਆਂ ਵੀ ਸਿਆਸੀ ਰਾਜਨੀਤਕ ਪਾਰਟੀਆਂ ਹਨ, ਉਹ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਨਹੀਂ ਕਰ ਰਹੀਆਂ ਸਗੋਂ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ।
photoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਕਲੀ ਕਿਸਾਨਾਂ ਨੂੰ ਸਾਹਮਣੇ ਲਿਆ ਕੇ ਖੇਤੀਬਾੜੀ ਕਾਨੂੰਨ ਦੇ ਸਮਰਥਨ ਵਿੱਚ ਬਿਆਨ ਦਿੱਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗੱਲ ਕਰਨਾ ਚਾਹੁੰਦੀ ਹੈ ਤਾਂ ਅਸਲ ਕਿਸਾਨ ਜੋ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਹਨ, ਕੇਂਦਰ ਸਰਕਾਰ ਉਨ੍ਹਾਂ ਕਿਸਾਨਾਂ ਨਾਲ ਬੈਠ ਕੇ ਗੱਲ ਕਰੇ ਅਤੇ ਕਿਸਾਨਾਂ ਦੇ ਮਸਲੇ ਨੂੰ ਹੱਲ ਵੀ ਕਰੇ ।
photoਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ ਵਿੱਚ ਚੱਲ ਰਿਹਾ ਲੰਗਰ ਬਾਬੇ ਨਾਨਕ ਦਾ 29 ਰੁਪਏ ਵਾਲਾ ਚਲਾਇਆ ਹੋਇਆ ਲੰਗਰ ਹੀ ਚੱਲ ਰਿਹਾ ਹੈ, ਇਸ ਲੰਗਰ ਵਿਚ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਆਪਣੀ ਹੱਕ ਸੱਚ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਇਸ ਇਸ ਲੰਗਰ ਨੂੰ ਚਲਾ ਰਹੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਨੈਸ਼ਨਲ ਮੀਡੀਆ ਗੁਰੂ ਦੇ ਇਸ ਲੰਗਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ।
daljit and kangnaਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਹੁਣ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ,ਜੇਕਰ ਕੋਈ ਕੰਪਨੀ ਕਿਸਾਨਾਂ ਦੀ ਖੇਤਾਂ ਵਿਚ ਪੈਰ ਧਰੇਗੀ ਤਾਂ ਉਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਾਨ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ ਪਰ ਦੇਸ਼ ਦੇ ਕਿਸਾਨ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਸਰਕਾਰ ਦੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ।