
ਰਮਾਨੀ ਨੇ ਮੀਟੂ ਮੁਹਿੰਮ ਦੌਰਾਨ ਉਸ ਵੇਲ੍ਹੇ ਦੇ ਕੇਂਦਰੀ ਵਿਦੇਸ਼ ਮੰਤਰੀ ਅਕਬਰ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ।
ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਐਮਜੇ ਅਕਬਰ ਵੱਲੋਂ ਦਾਖਲ ਅਪਰਾਧਿਕ ਮਾਨਹਾਨੀ ਦੇ ਮਾਮਲੇ ਵਿਚ ਪਟਿਆਲਾ ਹਾਊਸ ਕੋਰਟ ਨੇ ਪੱਤਰਕਾਰ ਪ੍ਰਿਆ ਰਮਾਨੀ ਵਿਰੁਧ ਸੰਮਨ ਜਾਰੀ ਕੀਤਾ। ਅਦਾਲਤ ਨੇ ਰਮਾਨੀ ਨੂੰ ਇਸ ਮਾਮਲੇ ਵਿਚ ਬਤੌਰ ਦੋਸ਼ੀ 25 ਫਰਵਰੀ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿਤਾ ਹੈ। ਰਮਾਨੀ ਨੇ ਮੀਟੂ ਮੁਹਿੰਮ ਦੌਰਾਨ ਉਸ ਵੇਲ੍ਹੇ ਦੇ ਕੇਂਦਰੀ ਵਿਦੇਸ਼ ਮੰਤਰੀ ਅਕਬਰ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ।
MJ Akbar
ਇਸ ਤੋਂ ਬਾਅਦ ਅਕਬਰ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਰਮਾਨੀ ਵਿਰੁਧ ਪਟਿਆਲਾ ਹਾਊਸ ਕੋਰਟ ਵਿਚ ਅਪਰਾਧਿਕ ਮਾਨਹਾਨੀ ਦਾ ਮਾਮਲਾ ਦਾਖਲ ਕੀਤਾ ਸੀ। ਪਟਿਆਲਾ ਹਾਊਸ ਕੋਰਟ ਸਥਿਤ ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਸਮਰ ਵਿਸ਼ਾਲ ਨੇ ਅਕਬਰ ਵੱਲੋਂ ਦਾਖਲ ਕੀਤੀ ਪਟੀਸ਼ਨ ਅਤੇ ਪੇਸ਼ ਕੀਤੇ ਸਬੂਤਾਂ 'ਤੇ ਵਿਚਾਰ ਕਰਨ ਤੋਂ ਬਾਅਦ ਰਮਾਨੀ ਵਿਰੁਧ ਸੰਮਨ ਜਾਰੀ ਕੀਤਾ ।
Priya Ramani
ਅਦਾਲਤ ਨੇ ਰਮਾਨੀ ਨੂੰ 25 ਫਰਵਰੀ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿਤਾ। ਰਮਾਨੀ ਨੇ ਪਿਛਲੇ ਸਾਲ ਅਕਤੂਬਰ ਵਿਚ ਸੋਸ਼ਲ ਮੀਡੀਆ ਰਾਹੀਂ ਅਕਬਰ 'ਤੇ ਵੀਹ ਸਾਲ ਪਹਿਲਾਂ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਜਦ ਰਮਾਨੀ ਨੇ ਇਹ ਇਲਜ਼ਾਮ ਲਗਾਇਆ ਸੀ ਤਾਂ ਉਸ ਸਮੇਂ ਅਕਬਰ ਦੇਸ਼ ਤੋਂ ਬਾਹਰ ਸਨ। ਦੇਸ਼ ਵਾਪਸ ਆਉਣ 'ਤੇ ਉਹਨਾਂ ਨੇ ਵਿਦੇਸ਼ ਰਾਜਮੰਤਰੀ ਦੇ ਅਹੁਦੇ ਤੋਂ 17 ਅਕਬੂਤਰ 2019 ਨੂੰ ਅਸਤੀਫਾ ਦੇ ਦਿਤਾ ਸੀ।
Me Too campaign
ਉਹਨਾਂ ਨੇ ਅਪਣੇ 'ਤੇ ਲਗਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹੋਏ ਰਮਾਨੀ ਵਿਰੁਧ ਅਪਰਾਧਿਕ ਮਾਨਹਾਨੀ ਦਾ ਮਾਲਾ ਦਰਜ ਕੀਤਾ। ਅਕਬਰ ਨੇ ਅਦਾਲਤ ਵਿਚ ਅਪਣੀ ਸ਼ਿਕਾਇਤ ਦੇ ਸਮਰਥਨ ਵਿਚ ਬਿਆਨ ਦਰਜ ਕਰਾਉਂਦੇ ਹੋਏ ਕਿਹਾ ਕਿ ਮਹਿਲਾ ਪੱਤਰਕਾਰ ਵੱਲੋਂ ਉਹਨਾਂ 'ਤੇ ਲਗਾਏ ਇਲਜ਼ਾਮਾਂ ਨਾਲ ਸਮਾਜਿਕ ਪੱਧਰ 'ਤੇ ਉਹਨਾਂ ਦਾ ਅਕਸ ਖਰਾਬ ਹੋਇਆ ਹੈ।