
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਦੌਰੇ ਉਤੇ ਹਨ, ਜਿੱਥੇ ਉਨ੍ਹਾਂ ਨੇ ਭਾਜਪਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਉਤੇ ਜੱਮਕੇ ਹਮਲਾ ਕੀਤਾ। ਕੌਚੀ ਵਿਚ ਇਕ ਸਭਾ...
ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਦੌਰੇ ਉਤੇ ਹਨ, ਜਿੱਥੇ ਉਨ੍ਹਾਂ ਨੇ ਭਾਜਪਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਉਤੇ ਜੱਮਕੇ ਹਮਲਾ ਕੀਤਾ। ਕੌਚੀ ਵਿਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਕਿਹਾ ਮਿਸਟਰ ਨਰਿੰਦਰ ਮੋਦੀ ਨੇ ਇਕ ਤੋਂ ਬਾਅਦ ਇਕ ਝੂਠ ਬੋਲਕੇ ਭਾਰਤ ਦੇ ਪੰਜ ਸਾਲਾਂ ਨੂੰ ਖ਼ਰਾਬ ਕਰ ਦਿਤਾ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਦੋ ਕਰੋੜ ਨੌਕਰੀਆਂ ਦੇਣ ਦਾ ਬਚਨ ਕੀਤਾ ਸੀ।
Congress President Rahul Gandhi in Cochin, Kerala: He (PM Modi) has provided maximum income guarantee to 15 of his friends. If you're Anil Ambani you've guarantee to maximum income you can get. We're going to give a minimum income guarantee to all the Indians. pic.twitter.com/F19iKPx40X
— ANI (@ANI) January 29, 2019
ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅਪਣੇ 15 ਦੋਸਤਾਂ ਨੂੰ ਵੱਧ ਤੋਂ ਵੱਧ ਕਮਾਈ ਦੀ ਗਾਰੰਟੀ ਦੇ ਦਿਤੀ। ਜੇਕਰ ਤੁਸੀਂ ਅਨੀਲ ਅੰਬਾਨੀ ਹੋ ਤਾਂ ਤੁਹਾਨੂੰ ਗਾਰੰਟੀ ਦੇ ਨਾਲ ਵੱਧ ਤੋਂ ਵੱਧ ਕਮਾਈ ਮਿਲ ਸਕਦੀ ਹੈ। ਅਸੀ ਸਾਰੇ ਭਾਰਤੀਆਂ ਨੂੰ ਘੱਟ ਤੋਂ ਘੱਟ ਕਮਾਈ ਦੀ ਗਾਰੰਟੀ ਦੇਣ ਜਾ ਰਹੇ ਹਾਂ। ਭਾਜਪਾ ਉਤੇ ਹਲਾ ਬੋਲਦੇ ਹੋਏ ਰਾਹੁਲ ਨੇ ਕਿਹਾ, ਅਸੀਂ ਤਿੰਨ ਰਾਜਾਂ ਵਿਚ ਜਿੱਤਣ ਤੋਂ ਬਾਅਦ ਉੱਥੋਂ ਦੇ ਕਿਸਾਨਾਂ ਦਾ ਕਰਜ ਮਾਫ ਕਰ ਦਿਤਾ।
Congress President Rahul Gandhi in Cochin, Kerala: We have forgiven farm loan waivers in the 3 states where we've won elections. We've committed that in 2019 we will have a govt that will make up for all the crimes that Narendra Modi has done against farmers over the last 5 years pic.twitter.com/ux26cohAQa
— ANI (@ANI) January 29, 2019
ਅਸੀਂ ਬਚਨ ਕੀਤਾ ਹੈ ਕਿ 2019 ਵਿਚ ਸਾਡੀ ਸਰਕਾਰ ਆਉਣ ਉਤੇ ਅਸੀ ਉਨ੍ਹਾਂ ਸਾਰੇ ਗੁਨਾਹਾਂ ਨੂੰ ਠੀਕ ਕਰ ਦੇਵਾਂਗੇ ਜੋ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਕਿਸਾਨਾਂ ਦੇ ਨਾਲ ਕੀਤੇ ਹਨ।