
ਐਫਡੀਏ ਦੇ ਗ੍ਰਾਮੀਣ ਖੇਤਰ ਦੇ ਖੁਰਾਕ ਸੁਰੱਖਿਆ ਅਧਿਕਾਰੀ ਯੋਗਿੰਦਰ ਪਾਂਡੇ ਨੇ...
ਦੇਹਰਾਦੂਨ: ਆਨਲਾਈਨ ਫੂਡ ਡਿਲਵਰ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਸਵਿਗੀ-ਜ਼ੋਮੈਟੋ ਦੇ ਡਿਲਵਰੀ ਬੁਆਏ ਦੂਨ ਵਿਚ ਨਸ਼ੇ ਦੀ ਤਸਕਰੀ ਦਾ ਮਾਧਿਅਮ ਬਣੇ ਹੋਏ ਹਨ। ਐਫਡੀਏ ਅਫਸਰਾਂ ਨੂੰ ਵੱਖ-ਵੱਖ ਮਾਧਿਅਮਾਂ ਨਾਲ ਇਸ ਦੀ ਪੁਖ਼ਤਾ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹਨਾਂ ਕੰਪਨੀਆਂ ਦੇ ਡਿਲਵਰੀ ਬੁਆਏ ਸ਼ਹਿਰਾਂ ਵਿਚ ਫੂਡ ਡਿਲਵਰੀ ਦੇ ਨਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਰਕਰੀ ਕਰਦੇ ਹਨ।
Zomato
ਐਫਡੀਏ ਦੇ ਗ੍ਰਾਮੀਣ ਖੇਤਰ ਦੇ ਖੁਰਾਕ ਸੁਰੱਖਿਆ ਅਧਿਕਾਰੀ ਯੋਗਿੰਦਰ ਪਾਂਡੇ ਨੇ ਸਵਿਗੀ-ਜ਼ੋਮੈਟੋ ਸਮੇਤ ਉਹਨਾਂ ਕਈ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਜੋ ਫੂਡ ਡਿਲਵਰ ਕਰਦੀਆਂ ਹਨ। ਦਸ ਦਈਏ ਕਿ ਸ਼ਹਿਰ ਵਿਚ ਪਿਛਲੇ 2-3 ਸਾਲਾਂ ਵਿਚ ਆਨਲਾਈਨ ਫੂਡ ਪਲੇਟਫਾਰਮ ਸਵਿਗੀ, ਜ਼ੋਮੈਟੋ ਆਦਿ ਦਾ ਨਾਮ ਬਹੁਤ ਤੇਜ਼ੀ ਨਾਲ ਵਧਿਆ ਹੈ। ਇਹਨਾਂ ਕੰਪਨੀਆਂ ਤੇ ਮਨਪਸੰਦ ਰੈਸਟੋਰੈਂਟ ਤੋਂ ਖਾਣਾ ਆਨਲਾਈਨ ਬੁਕ ਕਰਨ ਤੇ ਇਹਨਾਂ ਕੰਪਨੀਆਂ ਦੇ ਡਿਲਵਰੀ ਬੁਆਏ ਘਰ ਤਕ ਫੂਡ ਡਿਲਵਰ ਕਰਦੇ ਹਨ।
Zomato
ਬੀਤੇ ਕੁੱਝ ਦਿਨਾਂ ਤੋਂ ਐਫਡੀਏ ਅਧਿਕਾਰੀਆਂ ਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਨਸ਼ੀਲੇ ਪਦਾਰਥਾਂ ਦੇ ਸੌਦਾਗਰ ਅਪਣੇ ਕਾਲੇ ਕਾਰੋਬਾਰ ਨੂੰ ਵਧਾਉਣ ਲਈ ਫੂਡ ਹੋਮ ਡਿਲਵਰੀ ਵਾਲਿਆਂ ਦਾ ਸਹਾਰਾ ਲੈ ਰਹੇ ਹਨ। ਇਹਨਾਂ ਦੀ ਮਦਦ ਨਾਲ ਖਾਸ ਤੌਰ ਤੇ ਵਿਦਿਆਰਥੀਆਂ ਤਕ ਬਹੁਤ ਆਸਾਨੀ ਨਾਲ ਚਰਸ, ਸਮੈਕ, ਗਾਂਜਾ, ਸ਼ਰਾਬ ਆਦਿ ਪਹੁੰਚਾਇਆ ਜਾ ਰਿਹਾ ਹੈ।
Swiggy
ਫੂਡ ਸੇਫਟੀ ਦੇ ਅਧਿਕਾਰੀ ਯੋਗਿੰਦਰ ਪਾਂਡੇ ਨੇ ਦਸਿਆ ਕਿ ਜੇ ਸਵਿਗੀ, ਜ਼ੋਮੈਟੋ, ਹੋਟੇਲ, ਰੈਸਟੋਰੈਂਟ, ਢਾਬੇ, ਟਿਫਿਨ ਸਪਲਾਇਰ ਵਰਗੇ ਫੂਡ ਡਿਲਵਰੀ ਕਰਨ ਵਾਲੀਆਂ ਕੰਪਨੀਆਂ ਦੇ ਕਰਮਚਾਰੀ ਇਹਨਾਂ ਗਤੀਵਿਧੀਆਂ ਵਿਚ ਪਾਏ ਗਾਏ ਤਾਂ ਉਹਨਾਂ ਤੇ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕੰਪਨੀਆਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਡਿਲਵਰੀ ਬੁਆਏ ਨੂੰ ਰਜਿਸਟਰਡ ਕਰਵਾਇਆ ਜਾਵੇ ਤਾਂ ਜੋ ਉਹਨਾਂ ਦੀ ਪਹਿਚਾਣ ਕਰਨ ਵਿਚ ਵਿਭਾਗ ਨੂੰ ਆਸਾਨੀ ਹੋਵੇ।
Swiggy
ਸਵਿਗੀ ਅਤੇ ਜ਼ੋਮੈਟੋ ਨੂੰ ਇਹਨਾਂ ਮਾਮਲਿਆਂ ਵਿਚ ਨੋਟਿਸ ਜਾਰੀ ਕਰ ਦਿੱਤਾ ਹੈ। ਅਜਿਹਾ ਨਾ ਕਰਨ ਤੇ ਕੰਪਨੀਆਂ ਦੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਰੱਦ ਕੀਤੇ ਜਾ ਸਕਦੇ ਹਨ। ਐਸਪੀ ਸਿਟੀ ਸ਼ਵੈਤਾ ਚੌਬੇ ਦਾ ਕਹਿਣਾ ਹੈ ਕਿ ਅਜਿਹੀਆਂ ਸ਼ਿਕਾਇਤਾਂ ਪੁਲਿਸ ਨੂੰ ਮਿਲੀਆਂ ਹਨ। ਇਹਨਾਂ ਦੀ ਜਾਂਚ ਕਰਵਾਈ ਗਈ ਹੈ। ਸਬੰਧਿਤ ਕੰਪਨੀ ਦੇ ਕਰਮਚਾਰੀਆਂ ਨੂੰ ਸੂਚੇਤ ਕੀਤਾ ਗਿਆ ਹੈ ਕਿ ਜੇ ਉਹ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਏ ਤਾਂ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।