ਕਰਨਾਟਕ ਦੇ ਮੰਤਰੀ ਨੇ ਕਿਹਾ- ਦੇਸ਼ਧ੍ਰੋਹੀਆਂ ਨੂੰ ਗੋਲੀ ਨਹੀਂ ਮਾਰਾਂਗੇ ਤਾਂ ਕੀ ਬਰਿਆਨੀ ਦੇਵਾਂਗੇ?
Published : Jan 29, 2020, 1:34 pm IST
Updated : Feb 1, 2020, 11:51 am IST
SHARE ARTICLE
Karnataka minister ct ravi backs anurag thakur
Karnataka minister ct ravi backs anurag thakur

ਉਹਨਾਂ ਦੇ ਇਸ ਬਿਆਨ ਤੇ ਮੁੱਖ ਚੋਣ ਅਧਿਕਾਰੀ ਨੇ ਵੀ ਸਾਥ ਦਿੱਤਾ...

ਕਰਨਾਟਕ: ਕਰਨਾਟਕ ਸਰਕਾਰ ਵਿਚ ਮੰਤਰੀ ਸੀਟੀ ਰਵੀ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਅਨੁਰਾਗ ਠਾਕੁਰ ਦੇ ਨਾਅਰਿਆਂ ਦਾ ਸਮਰਥਨ ਕੀਤਾ ਹੈ। ਕਰਨਾਟਕ ਦੇ ਮੰਤਰੀ ਸੀਟੀ ਰਵੀ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੂੰ ਸਮਰਥਨ ਦਿੱਤਾ ਅਤੇ ਕਿਹਾ ਕਿ ਦੇਸ਼ ਧ੍ਰੋਹੀਆਂ ਨੂੰ ਗੋਲੀ ਨਹੀਂ ਮਾਰਾਂਗੇ ਤਾਂ ਕੀ ਬਰਿਆਨੀ ਦੇਣਗੇ। ਦਸ ਦਈਏ ਕਿ ਦਿੱਲੀ ਚੋਣਾਂ ਦੌਰਾਨ ਇਕ ਚੋਣਵੀਂ ਸਭਾ ਵਿਚ ਅਨੁਰਾਗ ਠਾਕੁਰ ਨੇ ਲੋਕਾਂ ਤੋਂ ਨਾਅਰੇ ਲਗਵਾਏ ਸਨ ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ।

PhotoPhoto

ਉਹਨਾਂ ਦੇ ਇਸ ਬਿਆਨ ਤੇ ਮੁੱਖ ਚੋਣ ਅਧਿਕਾਰੀ ਨੇ ਵੀ ਸਾਥ ਦਿੱਤਾ। ਕਰਨਾਟਕ ਦੇ ਸੈਰ ਸਪਾਟਾ ਮੰਤਰੀ ਸੀਟੀ ਰਵੀ ਨੇ ਇਕ ਟਵੀਟ ਵਿਚ ਕਿਹਾ ਕਿ ਦੇਸ਼ ਧ੍ਰੋਹੀਆਂ ਵਿਰੁਧ ਉਹਨਾਂ ਦੇ ਬਿਆਨ ਨੂੰ ਲੈ ਕੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਤੇ ਜੋ ਲੋਕ ਹਮਲਾ ਕਰ ਰਹੇ ਹਨ ਜਿਹਨਾਂ ਨੇ ਅਤਿਵਾਦ ਅਜਮਲ ਕਸਾਬ ਅਤੇ ਯਾਕੂਬ ਮੇਮਨ ਦੀ ਫ਼ਾਂਸੀ ਦਾ ਵਿਰੋਧ ਕੀਤਾ ਸੀ, ਛੋਟੀਆਂ ਛੋਟੀਆਂ ਟੁਕੜੀਆਂ ਦੀ ਗੈਂਗ ਦਾ ਸਮਰਥਨ ਕੀਤਾ, ਨਾਗਰਿਕਤਾ ਸੋਧ ਐਕਟ ਵਿਰੁਧ ਝੂਠ ਫੈਲਾਇਆ।

PhotoPhoto

ਐਂਟੀ ਨੈਸ਼ਨਲ ਨੂੰ ਬਰਿਆਨੀ ਨਹੀਂ, ਗੋਲੀ ਮਾਰ ਦੇਣੀ ਚਾਹੀਦੀ ਹੈ। ਦਰਅਸਲ, ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਮੰਗਲਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ ਹੈ, ਜਿਸ ਨੂੰ ਇਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵਿਵਾਦਪੂਰਨ ਬਿਆਨ ਕਾਰਨ ਚੋਣ ਜ਼ਾਬਤੇ ਦੀ ਪਹਿਲੀ ਉਲੰਘਣਾ ਕਰਾਰ ਦਿੱਤਾ ਹੈ। ਕਮਿਸ਼ਨ ਵੱਲੋਂ ਜਾਰੀ ਨੋਟਿਸ ਵਿਚ ਠਾਕੁਰ ਨੂੰ 30 ਜਨਵਰੀ ਨੂੰ ਦੁਪਹਿਰ 12 ਵਜੇ ਤੱਕ ਜਵਾਬ ਮੰਗਿਆ ਗਿਆ ਹੈ।

PhotoPhoto

ਕਮਿਸ਼ਨ ਨੇ ਇਹ ਕਾਰਵਾਈ ਇਸ ਮਾਮਲੇ ਵਿਚ ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਦੀ ਰਿਪੋਰਟ ਦੇ ਅਧਾਰ ‘ਤੇ ਕੀਤੀ ਹੈ। ਨੋਟਿਸ ਵਿਚ ਕਮਿਸ਼ਨ ਨੇ ਬੁਧ ਵਿਹਾਰ ਵਿਚ ਮਦਰ ਡੇਅਰੀ ਨੇੜੇ 27 ਜਨਵਰੀ ਨੂੰ ਇਕ ਜਨਤਕ ਸਭਾ ਵਿਚ ਠਾਕੁਰ ਵੱਲੋਂ ਧਾਰਮਿਕ ਸਦਭਾਵਨਾ ਨੂੰ ਪ੍ਰਭਾਵਤ ਕਰਨ ਵਾਲੇ ਨਾਅਰੇਬਾਜ਼ੀ ਕਰ ਕੇ ਕੀਤੀ ਗਈ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਚੋਣ ਜਾਬਤਾ ਦੀ ਉਲੰਘਣਾ ਕੀਤੀ ਗਈ ਹੈ।

PhotoPhoto

ਕਮਿਸ਼ਨ ਨੇ ਇਸ ਮਾਮਲੇ ਵਿਚ ਮੰਗਲਵਾਰ ਨੂੰ ਦਿੱਲੀ ਦੇ ਸੀਈਓ ਦਫ਼ਤਰ ਵੱਲੋਂ ਸੌਂਪੀ ਗਈ ਰਿਪੋਰਟ ਦੇ ਅਧਾਰ ‘ਤੇ ਇਹ ਕਾਰਵਾਈ ਕਰਦਿਆਂ ਠਾਕੁਰ ਨੂੰ ਆਪਣਾ ਕੇਸ ਕਮਿਸ਼ਨ ਅੱਗੇ ਪੇਸ਼ ਕਰਨ ਲਈ ਕਿਹਾ ਹੈ। ਅਨੁਰਾਗ ਠਾਕੁਰ ਵੀ ਭਾਜਪਾ ਦੇ ਸਟਾਰ ਪ੍ਰਚਾਰਕ ਹਨ। ਠਾਕੁਰ ਨੂੰ ਭੇਜੇ ਨੋਟਿਸ ਵਿਚ ਕਮਿਸ਼ਨ ਨੇ ਨੋਟਿਸ ਦੇ ਨਾਲ-ਨਾਲ ਉਨ੍ਹਾਂ ਦੇ ਬਿਆਨਾਂ ਦੀ ਇਕ ਕਾਪੀ ਭੇਜੀ ਹੈ, ਜਿਸ ਵਿਚ ਉਕਤ ਜਨਤਕ ਸਭਾ ਦੌਰਾਨ ਵਿਵਾਦਪੂਰਨ ਨਾਅਰੇਬਾਜ਼ੀ ਕਰਨ ਦੇ ਨਾਲ-ਨਾਲ ਕੁਝ ਹੋਰ ਇਤਰਾਜ਼ਯੋਗ ਬਿਆਨਾਂ ਦਾ ਜ਼ਿਕਰ ਕੀਤਾ ਗਿਆ ਹੈ।

ਕਮਿਸ਼ਨ ਨੇ ਕਿਹਾ ਕਿ ਠਾਕੁਰ ਨੇ ਜਨ ਸਭਾ ਵਿੱਚ ਇੱਕ ਖ਼ਾਸ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਸੀ। ਕਮਿਸ਼ਨ ਨੇ ਨੋਟਿਸ ਵਿਚ ਕਿਹਾ ਹੈ ਕਿ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 125 ਤਹਿਤ ਚੋਣਾਂ ਦੌਰਾਨ ਧਰਮ, ਜਾਤੀ, ਸੰਪਰਦਾ ਅਤੇ ਭਾਸ਼ਾ ਦੇ ਅਧਾਰ ’ਤੇ ਸਮਾਜਿਕ ਸਦਭਾਵਨਾ ਰਹਿਤ ਰਹਿਤ ਮਰਯਾਦਾ ਦੀ ਉਲੰਘਣਾ ਹੈ।

ਮਹੱਤਵਪੂਰਨ ਹੈ ਕਿ ਦਿੱਲੀ ਦੇ ਸੀਈਓ ਦਫਤਰ ਦੁਆਰਾ ਕਮਿਸ਼ਨ ਨੂੰ ਭੇਜੀ ਗਈ ਰਿਪੋਰਟ ਵਿਚ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਠਾਕੁਰ ਨੇ ਦਿੱਲੀ ਵਿਚ ਚੋਣ ਮੁਹਿੰਮ ਦੌਰਾਨ ਇੱਕ ਰੈਲੀ ਵਿਚ ਭੜਕਾਊ ਨਾਅਰੇਬਾਜ਼ੀ ਦੀ ਪੁਸ਼ਟੀ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ। 

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement