
ਕਰਨਾਟਕ ਸਰਕਾਰ ਨੇ ਸਾਲ 2018-19 ਦਾ ਬਜਟ ਪੇਸ਼ ਕਰਦੇ ਹੋਏ ਕਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਬ੍ਰਾਹਮਣ ਵਿਕਾਸ ਬੋਰਡ ਬਣਾਉਣ ਦਾ ਪ੍ਰਸਤਾਵ ...
ਬੰਗਲੁਰੂ : ਕਰਨਾਟਕ ਸਰਕਾਰ ਨੇ ਸਾਲ 2018-19 ਦਾ ਬਜਟ ਪੇਸ਼ ਕਰਦੇ ਹੋਏ ਕਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਬ੍ਰਾਹਮਣ ਵਿਕਾਸ ਬੋਰਡ ਬਣਾਉਣ ਦਾ ਪ੍ਰਸਤਾਵ ਰਖਿਆ ਤਾਕਿ ਸਮਾਜ ਦੇ ਆਰਥਿਕ ਰੂਪ ਨਾਲ ਪਿਛੜੇ ਲੋਕਾਂ ਦਾ ਵਿਕਾਸ ਕੀਤਾ ਜਾ ਸਕੇ। ਸਰਕਾਰ ਦੀ ਯੋਜਨਾ 8ਵੀਂ ਸਦੀ ਦੇ ਅਦਵੈਤ ਦਾਰਸ਼ਨਿਕ ਆਦਿ ਸ਼ੰਕਰਾਚਾਰੀਆ ਦੀ ਜੈਯੰਤੀ ਮਨਾਉਣ ਦੀ ਵੀ ਹੈ। ਇਸ ਸਬੰਧੀ ਐਲਾਨ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਬਜਟ ਪੇਸ਼ ਕਰਦੇ ਹੋਏ ਕੀਤਾ।
hd kumarswamyਕੁਮਾਰਸਵਾਮੀ ਨੈ ਕਿਹਾ ਕਿ ਬ੍ਰਾਹਮਣ ਸਮਾਜ ਲੰਬੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਸਮਾਜ ਵਿਚ ਆਰਥਿਕ ਰੂਪ ਨਾਲ ਪਿਛੜੇ ਲੋਕਾਂ ਦੇ ਵਿਕਾਸ ਲਈ ਸਹਾਇਤਾ ਦਿਤੀ ਜਾਵੇ। ਕਰਨਾਟਕ ਵਿਚ ਮੁੱਖ ਮੰਤਰੀ ਦੇ ਕੋਲ ਹੀ ਵਿੱਤ ਵਿਭਾਗ ਦਾ ਚਾਰਜ ਵੀ ਹੈ। ਵਿਧਾਨ ਸਭਾ ਵਿਚ ਕਾਂਗਰਸ-ਜੇਡੀਐਸ ਗਠਜੋੜ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਰਨਾਟਕ ਰਾਜ ਬ੍ਰਾਹਮਣ ਵਿਕਾਸ ਬੋਰਡ ਗਠਿਤ ਕਰਨ ਦਾ ਪ੍ਰਸਤਾਵ ਰਖਿਆ ਜਾਂਦਾ ਹੈ ਤਾਕਿ ਬ੍ਰਾਹਮਣ ਸਮਾਜ ਦੇ ਆਰਥਿਕ ਰੂਪ ਨਾਲ ਪਿਛੜੇ ਲੋਕਾਂ ਦਾ ਵਿਕਾਸ ਕੀਤਾ ਜਾ ਸਕੇ ਅਤੇ ਇਸ ਮਕਸਦ ਲਈ 25 ਕਰੋੜ ਰੁਪਏ ਦਿਤੇ।
hd kumarswamyਬਜਟ ਵਿਚ ਕੰਨੜ ਨਾਟਕਕਾਰ ਰਾਜਕੁਮਾਰ ਦੀ ਯਾਦ ਵਿਚ ਇੱਥੇ ਸ੍ਰੀ ਕੋਂਟੇਰਵਾ ਸਟੂਡੀਓ ਕੰਪਲੈਕਸ ਵਿਚ ਆਧੁਨਿਕ ਯੋਗ ਕੇਂਦਰ ਬਣਾਉਣ ਦਾ ਵੀ ਪ੍ਰਸਤਾਵ ਰਖਿਆ ਗਿਆ। ਬਜਟ ਵਿਚ ਨਿੱਜੀ ਸਾਂਝੇਦਾਰੀ ਦੇ ਨਾਲ ਰਾਮ ਨਗਰ ਵਿਚ ਫਿਲਮ ਯੂਨੀਵਰਸਿਟੀ ਖੋਲ੍ਹਣ ਲਈ 30 ਕਰੋੜ ਰੁਪਏ ਦੀ ਪੂੰਜੀ ਦੇਣ ਦਾ ਵੀ ਪ੍ਰਸਤਾਵ ਰਖਿਆ।
hd kumarswamyਕਰਨਾਟਕ ਸਰਕਾਰ ਨੇ ਬਜਟ ਵਿਚ ਬੰਗਲੁਰੂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਯੋਜਨਾਵਾਂ ਲਈ 1164 ਕਰੋੜ ਰੁਪਏ ਦੀ ਵੰਡ ਕੀਤੀ ਹੈ। ਇਨ੍ਹਾਂ ਵਿਚ ਬੰਗਲੁਰੂ ਵਿਚ ਇੰਟਰਕਨੈਕਟਡ ਐਲੀਵੇਟਡ ਕਾਰੀਡੋਰ ਦਾ ਨਿਰਮਾਣ, ਝੀਲ ਪੁਨਰਦੁਆਰ, ਸ਼ਹਿਰ ਦੇ ਉਦਯੋਗਿਕ ਇਲਾਕੇ ਵਿਚ ਰਸਾਇਣਕ ਕਚਰਾ ਨਿਪਟਾਰਾ ਸੰਸਥਾ ਅਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਲਈ ਚਾਰਜਿੰਗ ਯੂਨਿਟ ਲਗਾਉਣ ਸਬੰਧੀ ਯੋਜਨਾਵਾਂ ਸ਼ਾਮਲ ਹਨ।