Avtar Saini Death News: ਇੰਟੇਲ ਇੰਡੀਆ ਦੇ ਸਾਬਕਾ ਮੁਖੀ ਨੂੰ ਸਾਈਕਲ ਚਲਾਉਂਦੇ ਸਮੇਂ ਤੇਜ਼ ਰਫਤਾਰ ਕੈਬ ਨੇ ਮਾਰੀ ਟੱਕਰ; ਮੌਤ
Published : Feb 29, 2024, 10:35 am IST
Updated : Feb 29, 2024, 10:35 am IST
SHARE ARTICLE
Former Intel India head Avtar Saini Death
Former Intel India head Avtar Saini Death

ਇੰਟੇਲ 386 ਅਤੇ ਇੰਟੈੱਲ 486 ਮਾਈਕ੍ਰੋਪ੍ਰੋਸੈਸਰਾਂ ’ਤੇ ਕੰਮ ਕਰ ਕੇ ਅਵਤਾਰ ਸੈਣੀ ਨੇ ਬਣਾਈ ਸੀ ਪਛਾਣ

Avtar Saini Death News: ਇੰਟੈੱਲ ਇੰਡੀਆ ਦੇ ਸਾਬਕਾ 'ਕੰਟਰੀ ਹੈੱਡ' ਅਵਤਾਰ ਸੈਣੀ ਦੀ ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿਚ ਸਾਈਕਲ ਚਲਾਉਂਦੇ ਸਮੇਂ ਇਕ ਤੇਜ਼ ਰਫਤਾਰ ਕੈਬ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਇਹ ਹਾਦਸਾ ਬੁਧਵਾਰ ਸਵੇਰੇ ਕਰੀਬ 5.50 ਵਜੇ ਵਾਪਰਿਆ ਜਦੋਂ ਸੈਣੀ (68) ਅਪਣੇ ਦੋਸਤਾਂ ਨਾਲ ਨੇਰੂਲ ਇਲਾਕੇ ਦੇ ਪਾਮ ਬੀਚ ਰੋਡ 'ਤੇ ਸਾਈਕਲ ਚਲਾ ਰਿਹਾ ਸੀ।

ਉਨ੍ਹਾਂ ਦਸਿਆ ਕਿ ਤੇਜ਼ ਰਫਤਾਰ ਕੈਬ ਨੇ ਸੈਣੀ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਦਸਿਆ ਕਿ ਹਾਦਸੇ ਵਿਚ ਸੈਣੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਸੈਣੀ ਨੂੰ 'ਇੰਟੈੱਲ 386' ਅਤੇ '486 ਮਾਈਕ੍ਰੋਪ੍ਰੋਸੈਸਰਾਂ 'ਤੇ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਕੰਪਨੀ ਦੇ 'ਪੇਂਟਿਅਮ ਪ੍ਰੋਸੈਸਰ' ਨੂੰ ਡਿਜ਼ਾਈਨ ਕਰਨ 'ਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਪੁਲਿਸ ਨੇ ਕੈਬ ਡਰਾਈਵਰ ਵਿਰੁਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਜੇ ਤਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਸਾਈਕਲਿੰਗ ਗਰੁੱਪ ਦੇ ਮੈਂਬਰ ਅਨਵਰ ਸਈਦ ਨੇ ਕਿਹਾ ਕਿ ਸੈਣੀ 10 ਸਾਲਾਂ ਤੋਂ ਚੈਂਬੂਰ ਅਮੇਚਰ ਸਾਈਕਲਿੰਗ ਗਰੁੱਪ ਦਾ ਸਰਗਰਮ ਮੈਂਬਰ ਸੀ। ਇਕ ਹੋਰ ਮੈਂਬਰ ਪ੍ਰਵੀਨ ਪ੍ਰਕਾਸ਼ ਨੇ ਕਿਹਾ ਕਿ ਸੈਣੀ ਦੀ ਪਤਨੀ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਅਪਣੇ ਪਿੱਛੇ ਬੇਟਾ ਅਤੇ ਬੇਟੀ ਛੱਡ ਗਏ ਹਨ, ਜੋ ਅਮਰੀਕਾ ਵਿਚ ਰਹਿੰਦੇ ਹਨ।

ਇੰਟੇਲ ਇੰਡੀਆ ਦੇ ਪ੍ਰਧਾਨ ਗੋਕੁਲ ਵੀ ਸੁਬਰਾਮਨੀਅਮ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਇੰਟੈਲ ਦੇ ਸਾਬਕਾ ਕੰਟਰੀ ਮੈਨੇਜਰ ਅਤੇ ਇੰਟੇਲ ਸਾਊਥ ਏਸ਼ੀਆ ਦੇ ਡਾਇਰੈਕਟਰ ਅਵਤਾਰ ਸੈਣੀ ਦੇ ਦਿਹਾਂਤ ਤੋਂ ਅਸੀਂ ਦੁਖੀ ਹਾਂ। ਅਵਤਾਰ ਨੇ ਭਾਰਤ ਵਿਚ ਇੰਟੈਲ ਆਰ ਐਂਡ ਡੀ ਸੈਂਟਰ ਸਥਾਪਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਦਾ 1982 ਤੋਂ 2004 ਤਕ ਇੰਟੈਲ ਵਿਚ ਸ਼ਾਨਦਾਰ ਕੈਰੀਅਰ ਸੀ, ਇਸ ਦੌਰਾਨ ਉਨ੍ਹਾਂ ਨੇ ਕਈ ਪ੍ਰੋਸੈਸਰਾਂ ਦੇ ਡਿਜ਼ਾਈਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ”।

(For more Punjabi news apart from Former Intel India head Avtar Saini Death News , stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement