Cough syrup deaths: ਉਜ਼ਬੇਕਿਸਤਾਨ 'ਚ ਭਾਰਤੀ ਕਾਰੋਬਾਰੀ ਨੂੰ 20 ਸਾਲ ਦੀ ਸਜ਼ਾ; ਖੰਘ ਦੀ ਦਵਾਈ ਕਾਰਨ ਹੋਈ ਸੀ 68 ਬੱਚਿਆਂ ਦੀ ਮੌਤ
Published : Feb 28, 2024, 1:19 pm IST
Updated : Feb 28, 2024, 1:19 pm IST
SHARE ARTICLE
Uzbekistan court sentences Indian, 22 others over contaminated cough syrup deaths
Uzbekistan court sentences Indian, 22 others over contaminated cough syrup deaths

ਮਾਮਲੇ ਵਿਚ ਕਾਰੋਬਾਰੀ ਰਾਘਵੇਂਦਰ ਪ੍ਰਤਾਪ ਸਣੇ 21 ਲੋਕਾਂ ਨੂੰ ਸੁਣਾਈ ਗਈ ਸਜ਼ਾ

Cough syrup deaths: ਮੱਧ ਏਸ਼ੀਆਈ ਦੇਸ਼ ਉਜ਼ਬੇਕਿਸਤਾਨ ਦੀ ਸੁਪਰੀਮ ਕੋਰਟ ਨੇ ਭਾਰਤ 'ਚ ਬਣੀ ਖੰਘ ਦੀ ਦਵਾਈ ਪੀਣ ਨਾਲ 68 ਬੱਚਿਆਂ ਦੀ ਮੌਤ ਦੇ ਮਾਮਲੇ 'ਚ 21 ਲੋਕਾਂ ਨੂੰ ਸਜ਼ਾ ਸੁਣਾਈ ਹੈ। ਸਜ਼ਾ ਭੁਗਤਣ ਵਾਲਿਆਂ ਵਿਚ ਇਕ ਭਾਰਤੀ ਕਾਰੋਬਾਰੀ ਵੀ ਸ਼ਾਮਲ ਹੈ। ਉਜ਼ਬੇਕਿਸਤਾਨ ਵਿਚ 2022 ਤੋਂ 2023 ਦਰਮਿਆਨ ਘੱਟੋ-ਘੱਟ 86 ਬੱਚਿਆਂ ਨੂੰ ਇਹ ਖੰਘ ਦੀ ਦਵਾਈ ਦਿਤੀ ਗਈ ਸੀ, ਇਸ ਕਾਰਨ 68 ਬੱਚਿਆਂ ਦੀ ਮੌਤ ਹੋ ਗਈ।

ਉਜ਼ਬੇਕਿਸਤਾਨ ਵਿਚ ਡੌਕ-1 ਮੈਕਸ ਸੀਰਪ ਦੀ ਦਰਾਮਦ ਕਰਨ ਵਾਲੀ ਕੰਪਨੀ ਦਾ ਡਾਇਰੈਕਟਰ ਭਾਰਤੀ ਨਾਗਰਿਕ ਸਿੰਘ ਰਾਘਵੇਂਦਰ ਪ੍ਰਤਾਪ ਹੈ। ਉਥੋਂ ਦੀ ਅਦਾਲਤ ਨੇ ਉਸ ਨੂੰ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਉਜ਼ਬੇਕਿਸਤਾਨ ਦੀ ਸੁਪਰੀਮ ਕੋਰਟ ਮੁਤਾਬਕ ਉਨ੍ਹਾਂ ਨੇ ਰਾਘਵੇਂਦਰ ਪ੍ਰਤਾਪ ਨੂੰ ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਜਾਅਲਸਾਜ਼ੀ ਦਾ ਦੋਸ਼ੀ ਪਾਇਆ ਹੈ।

ਵਿਸ਼ਵ ਸਿਹਤ ਸੰਗਠਨ (WHO) ਨੇ ਜਨਵਰੀ 2023 ਵਿਚ ਕਿਹਾ ਸੀ ਕਿ ਦਵਾਈ ਦੇ ਨਮੂਨਿਆਂ ਤੋਂ ਪਤਾ ਲੱਗਿਆ ਹੈ ਕਿ ਇਹ ਡਾਇਥਾਈਲੀਨ ਗਲਾਈਕੋਲ ਜਾਂ ਈਥੀਲੀਨ ਗਲਾਈਕੋਲ ਨਾਲ ਦੂਸ਼ਿਤ ਸੀ। ਇਹ ਜ਼ਹਿਰੀਲੇ ਪਦਾਰਥ ਹਨ, ਜੋ ਕਿ ਘੱਟ ਮਾਤਰਾ ਵਿਚ ਖਪਤ ਕੀਤੇ ਜਾਣ 'ਤੇ ਵੀ ਘਾਤਕ ਹੋ ਸਕਦੇ ਹਨ।

ਇਸ ਮਾਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਖੰਘ ਦੀ ਦਵਾਈ ਬਣਾਉਣ ਵਾਲੀ ਕੰਪਨੀ ਮੈਰੀਅਨ ਬਾਇਓਟੈਕ ਦਾ ਉਤਪਾਦਨ ਲਾਇਸੈਂਸ ਰੱਦ ਕਰ ਦਿਤਾ ਸੀ। ਇਸੇ ਸਮੇਂ ਦੌਰਾਨ, ਗਾਂਬੀਆ ਵਿਚ 70 ਬੱਚਿਆਂ ਦੀ ਮੌਤ ਭਾਰਤ ਤੋਂ ਦਰਾਮਦ ਕੀਤੀ ਗਈ ਇਕ ਹੋਰ ਖੰਘ ਦੀ ਦਵਾਈ ਦੀ ਵਰਤੋਂ ਕਰਨ ਨਾਲ ਹੋਈ ਸੀ।

(For more Punjabi news apart from Uzbekistan court sentences Indian, 22 others over contaminated cough syrup deaths, stay tuned to Rozana Spokesman)

 

Tags: cough syrups

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement