ਕੋਰੋਨਾ ਵਾਇਰਸ: ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਚੁੱਕ ਸਕਦੀ ਹੈ ਇਹ 10 ਕਦਮ!
Published : Mar 29, 2020, 1:26 pm IST
Updated : Mar 29, 2020, 1:26 pm IST
SHARE ARTICLE
Coronavirus in india government should take these 10 major steps
Coronavirus in india government should take these 10 major steps

ਇਹਨਾਂ ਹਾਲਾਤਾਂ ਵਿਚ ਮੈਡੀਕਲ ਸਟਾਫ ਤਕ ਵਾਇਰਸ ਫੈਲਣ ਤੋਂ ਰੋਕਣ ਲਈ...

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਇਕ ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਉੱਥੇ ਹੀ ਦੁਨੀਆਭਰ ਵਚ ਸਾਢੇ 6 ਲੱਖ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਅਜਿਹੇ ਵਿਚ ਮਰੀਜ਼ਾਂ ਦੇ ਇਲਾਜ ਵਿਚ ਲੱਗੇ ਡਾਕਟਰਾਂ ਅਤੇ ਹਸਪਤਾਲ ਸਟਾਫ ਨੂੰ ਖੁਦ ਨੂੰ ਵੀ ਵਾਇਰਸ ਤੋਂ ਬਚਾਏ ਰੱਖਣ ਦੀ ਜ਼ਰੂਰਤ ਹੈ। ਮੰਨਿਆ ਜਾ ਰਿਹਾ ਹੈ ਕਿ ਮਾਮਲੇ ਵਧਦੇ ਗਏ ਤਾਂ ਖੁਦ ਇਹਨਾਂ ਕੋਲ ਹੀ ਮਾਸਕ, ਗਲੱਵਸ ਅਤੇ ਬਾਡੀ ਸੂਟ ਵਰਗੀਆਂ ਚੀਜ਼ਾਂ ਦੀ ਕਮੀ ਹੋ ਸਕਦੀ ਹੈ।

Doctors strike when doctors break cease work to help deliver child?Doctors

ਇਹਨਾਂ ਹਾਲਾਤਾਂ ਵਿਚ ਮੈਡੀਕਲ ਸਟਾਫ ਤਕ ਵਾਇਰਸ ਫੈਲਣ ਤੋਂ ਰੋਕਣ ਲਈ ਸਰਕਾਰ ਨੂੰ ਇਹ 10 ਅਹਿਮ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਆਰਟੀਕਲ ਇਹ ਨਿਊਜ਼ ਚੈਨਲ ਦੀ ਰਿਪੋਰਟ ਤੇ ਆਧਾਰਿਤ ਹੈ। ਸਭ ਤੋਂ ਪਹਿਲਾਂ ਤਾ ਇਹ ਮੰਨਣ ਦੀ ਜ਼ਰੂਰਤ ਹੈ ਕਿ ਦੇਸ਼ ਵਿਚ ਇਸ ਤੋਂ ਵੱਡਾ ਸੰਕਟ ਸ਼ਾਇਹ ਹੀ ਕਦੇ ਦੇਖਿਆ ਹੋਵੇ। ਇਹ ਸਮਝ ਲੈਣ ਤੋਂ ਬਾਅਦ ਹੀ ਅਸੀਂ ਵਾਸਤਵਿਕ ਸਥਿਤੀ ਨੂੰ ਆਸਾਨੀ ਨਾਲ ਦੇਖ ਅਤੇ ਸਮਝ ਸਕਾਂਗੇ।

Corona virus 21 people test positive in 6 daysCorona virus

ਇਸ ਮੁਸ਼ਕਿਲ ਨਾਲ ਨਿਪਟਣ ਲਈ ਤੁਰੰਤ 2 ਲੱਖ ਕਰੋੜ ਰੁਪਏ ਅਲੱਗ ਰੱਖੇ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ ਵੀ ਜ਼ਿਆਦਾ ਫੰਡ ਦੀ ਵਿਵਸਥਾ ਤਿਆਰੀ ਕੀਤੀ ਜਾਵੇ। ਅੱਜ ਤੋਂ ਕੁੱਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਕਾਰਪੋਰੇਟਸ ਨੂੰ ਟੈਕਸ ਵਿਚ ਇਕ ਵੱਡੀ ਛੋਟ ਦਿੱਤੀ ਸੀ ਜੋ ਕਿ 1.4 ਲੱਖ ਕਰੋੜ ਰੁਪਏ ਦੇ ਲਗਭਗ ਸੀ। ਕੋਰੋਨਾ ਵਾਇਰਸ ਦੀ ਜਾਂਚ ਅਤੇ ਇਲਾਜ ਸਭ ਲਈ ਮੁਫ਼ਤ ਹੋਵੇ ਅਤੇ ਇਸ ਦੀ ਉਪਲੱਬਧਤਾ ਹਰ ਜਗ੍ਹਾ ਹੋਵੇ।

ਰੈਸਟ੍ਰਿਕਟੇਡ ਟੇਸਟਿੰਗ ਦੇ ਤਰੀਕਿਆਂ ਨੂੰ ਛੱਡ ਕੇ ਹੁਣ ਭਾਰਤ ਨੂੰ ਵੀ ਜਾਂਚ ਤੇ ਪੂਰਾ ਜ਼ੋਰ ਲਗਾਉਣਾ ਹੋਵੇਗਾ ਤਾਂ ਕਿ ਸੰਕਟ ਕਿੰਨਾ ਜ਼ਿਆਦਾ ਹੈ ਇਹ ਪਤਾ ਲੱਗ ਸਕੇ। ਜਿਵੇਂ ਦੱਖਣ ਕੋਰੀਆ ਨੇ ਤਰੀਕਾ ਅਪਣਾਇਆ ਸੀ ਉਸੇ ਤਰ੍ਹਾਂ ਸਾਨੂੰ ਵੀ ਅਪਣਾਉਣਾ ਚਾਹੀਦਾ ਹੈ। ਅਸੀਂ ਉਸ ਦੁਸ਼ਮਣ ਨਾਲ ਲੜਾਈ ਨਹੀਂ ਕਰ ਸਕਦੇ ਜਿਸ ਨੂੰ ਅਸੀਂ ਦੇਖਿਆ ਹੀ ਨਹੀਂ। ਨਿਜੀ ਸੈਕਟਰਾਂ ਨੂ ਵੀ ਜਾਂਚ ਦੀ ਛੋਟ ਮਿਲਣੀ ਚਾਹੀਦੀ ਹੈ।

ਉਹ ਟੈਸਟ ਕਿਟ ਜੋ ਅੰਤਰਰਾਸ਼ਟਰੀ ਪੱਧਰ ਤੇ ਆਜਮਾਈ ਜਾ ਚੁੱਕੀ ਹੈ ਉਹਨਾਂ ਦਾ ਇਸਤੇਮਾਲ ਹੋਵੇ। ਯੂਏਐਸ ਅਤੇ ਯੂਰੋਪ ਵਿਚ ਜੋ ਟੈਸਟ ਕਿਟ ਚੈਕ ਅਜਮਾਈ ਜਾ ਚੁੱਕੀ ਹੈ ਉਹਨਾਂ ਨੂੰ ਇੱਥੇ ਦੁਬਾਰਾ ਪਰੂਫ ਕਰਨ ਵਿਚ ਵਕਤ ਬਰਬਾਦ ਨਹੀਂ ਕਰਨਾ ਚਾਹੀਦਾ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਨਿਜੀ ਹਸਪਤਾਲਾਂ ਨੂੰ ਤੁਰੰਤ ਆਗਿਆ ਦਿੱਤੀ ਜਾਵੇ। ਪ੍ਰੀਖਣ ਲਈ ਨਮੂਨੇ ਘਰ-ਘਰ ਜਾ ਕੇ ਲੈਣੇ ਚਾਹੀਦੇ ਹਨ।

ਕਿਸੇ ਨੂੰ ਵੀ ਪ੍ਰੀਖਣ ਲਈ ਹਸਪਤਾਲਾਂ ਵਿਚ ਨਹੀਂ ਆਉਣਾ ਚਾਹੀਦਾ ਕਿਉਂ ਕਿ ਵਾਇਰਸ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ। ਇਸ ਐਮਰਜੈਂਸੀ ਲਈ ਤੈਅ ਕੀਤੀ ਗਈ ਰਾਸ਼ੀ ਦਾ ਇਸਤੇਮਾਲ ਕਈ ਕੰਮਾਂ ਵਿਚ ਹੋ ਸਕਦਾ ਹੈ। ਜਿਵੇਂ ਅਗਲੇ ਦੋ ਮਹੀਨਿਆਂ ਲਈ ਕਮਜ਼ੋਰ ਆਰਥਿਕ ਹਾਲਾਤ ਵਾਲੇ ਲੋਕਾਂ ਨੂੰ 5000 ਰੁਪਏ ਦਿੱਤੇ ਜਾਣ। ਨਿਜੀ ਜਾਂਚ ਲੈਬਾਂ ਨੂੰ ਜਾਂਚ ਲਈ ਅਤੇ ਨਿਜੀ ਹਸਪਤਾਲਾਂ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿਚ ਜੋ ਵੀ ਖਰਚ ਹੁੰਦਾ ਹੈ ਉਸ ਦੀ ਭਰਪਾਈ ਹੋਵੇ।

ਇਸ ਦੇ ਲਈ ਸਰਕਾਰ ਨੂੰ ਆਯੁਸ਼ਮਾਨ ਭਾਰਤ ਇੰਸ਼ੋਰੈਂਸ ਸਕੀਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਜਿਹਾ ਬਹੁਤ ਮੁਮਕਿਨ ਹੈ ਕਿ ਮੈਡੀਕਲ ਸਟਾਫ ਕੋਲ ਹੀ ਅਪਣੇ ਬਚਾਅ ਲਈ ਮਾਸਕ, ਗਲੱਵਸ ਘਟ ਪੈ ਜਾਣ। ਅਜਿਹੇ ਸਮਾਨ ਦੀ ਤੁਰੰਤ ਪੂਰਤੀ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਅਜਿਹੀਆਂ ਫਾਰਮਾ ਕੰਪਨਆਂ ਜਾਂ ਸੰਸਥਾਵਾਂ ਨੂੰ ਫੰਡ ਕੀਤਾ ਜਾ ਸਕਦਾ ਹੈ ਜੋ ਇਹ ਸਮਾਨ ਬਣਾ ਰਹੀਆਂ ਹਨ।

ਅਨਾਜ ਦੇ ਭੰਡਾਰ ਦਾ ਇਸਤੇਮਾਲ ਹੋਵੇ ਅਤੇ ਅਗਲੇ ਦੋ ਮਹੀਨਿਆਂ ਲਈ ਮੁਫ਼ਤ ਅਨਾਜ ਵੰਡਿਆ ਜਾਵੇ। ਲਾਕਡਾਊਨ ਦੌਰਾਨ ਕਈ ਬਿਜਨੈਸ ਬੰਦ ਹੋਣਗੇ। ਕਈ ਉਦਯੋਗਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ। ਸਰਕਾਰ ਨੂੰ ਇਹਨਾਂ ਹਾਲਾਤਾਂ ਵਿਚ ਉਦਯੋਗਾਂ ਨੂੰ ਬਚਾਉਣ ਲਈ ਇਕ ਖਾਸ ਪੈਕੇਜ ਦਾ ਐਲਾਨ ਕਰਨ ਦੀ ਜ਼ਰੂਰਤ ਹੈ। ਇਹ ਦੇਖਣ ਦੀ ਲੋੜ ਹੈ ਕਿ ਕੀ ਭਾਰਤ ਸਟੇਜ 3 ਵਿਚ ਜਾ ਚੁੱਕਿਆ ਹੈ।

ਇਸ ਦੇ ਲਈ Indian Council of Medical Research ਤੋਂ ਜਾਂਚ ਵਿਚ ਮਦਦ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਫਿਲਹਾਲ ਹਫ਼ਤੇ ਲਈ ਪੂਰੀ ਤਰ੍ਹਾਂ ਨਾਲ ਲਾਕਡਾਊਨ ਕੀਤਾ ਜਾ ਸਕਦਾ ਹੈ। ਸਭ ਤੋਂ ਅਹਿਮ ਇਹ ਹੈ ਕਿ ਇਸ ਦੇ ਲਈ ਭਾਰਤੀ ਫ਼ੌਜ਼ ਦੀ ਮਦਦ ਲਈ ਜਾ ਸਕਦੀ ਹੈ। ਭਾਰਤ ਵਿਚ ਜਦਕਿ ਸਿਹਤ ਸੁਵਿਧਾਵਾਂ ਪਹਿਲਾਂ ਤੋਂ ਹੀ ਘਟ ਹਨ ਅਜਿਹੇ ਵਿਚ ਕੋਰੋਨਾ ਵਾਇਰਸ ਤਹਿਤ ਜਲਦ ਤੋਂ ਜਲਦ ਇਸ ਤਰ੍ਹਾਂ ਨਾਲ ਕਈ ਕਦਮ ਚੁੱਕਣ ਦੀ ਜ਼ਰੂਰਤ ਹੈ।

Organisation for Economic Co-operation and Development ਦੇ ਇਕ ਅੰਕੜੇ ਤੋਂ ਭਾਰਤ ਵਿਚ ਹੈਲਥ ਸਿਸਟਮ ਦੀ ਝਲਕ ਮਿਲਦੀ ਹੈ। ਇਸ ਦੇ ਅਨੁਸਾਰ ਇੱਥੇ ਦੇ ਹਸਪਤਾਲਾਂ ਵਿਚ ਹਰ 1000 ਵਿਅਕਤੀ 0.5 ਬਿਸਤਰ ਹਨ। ਇਸ ਹਾਲਤ ਵਿਚ ਡਾਕਟਰ ਅਤੇ ਮੈਡੀਕਲ ਸਟਾਫ ਅਪਣੀ ਜਾਨ ਜੋਖਿਮ ਵਿਚ ਪਾ ਕੇ ਇਲਾਜ ਕਰ ਰਹੇ ਹਨ ਲਿਹਾਜਾ ਉਹਨਾਂ ਕੋਲ ਮਾਸਕ, ਗਲੱਵਸ ਅਤੇ ਬਾਡੀ ਸੂਟ ਵਰਗੀਆਂ ਚੀਜ਼ਾਂ ਤੁਰੰਤ ਮੁਹੱਈਆ ਕਰਾਵਈਆਂ ਜਾਣੀਆਂ ਚਾਹੀਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement