
ਪਰ ਪੱਛਮੀ ਬੰਗਾਲ ਦੇ ਚੇਨਈ ਤੋਂ ਆਏ ਕੁਝ ਲੋਕਾਂ ਨੂੰ ਪਿੰਡ ਤੋਂ ਬਾਹਰ ਵੱਖ ਕਰਨ...
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਨਿਰੰਤਰ ਵੱਧ ਰਿਹਾ ਹੈ ਅਤੇ ਦੇਸ਼ ਵਿੱਚ 1000 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਸੰਕਰਮਿਤ ਹੋਏ ਹਨ। ਇਸ ਮਾਰੂ ਵਾਇਰਸ ਕਾਰਨ ਹੁਣ ਤੱਕ 20 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਦੂਜੇ ਰਾਜਾਂ ਤੋਂ ਘਰ ਪਰਤ ਰਹੇ ਲੋਕਾਂ ਨੂੰ ਡਾਕਟਰਾਂ ਨੇ ਕਿਹਾ ਹੈ ਕਿ ਉਹ ਕੁਆਰੰਟੀਨ ਵਿੱਚ ਰਹਿਣ ਤਾਂ ਜੋ ਵਾਇਰਸ ਨਾ ਫੈਲੇ।
Photo
ਪਰ ਪੱਛਮੀ ਬੰਗਾਲ ਦੇ ਚੇਨਈ ਤੋਂ ਆਏ ਕੁਝ ਲੋਕਾਂ ਨੂੰ ਪਿੰਡ ਤੋਂ ਬਾਹਰ ਵੱਖ ਕਰਨ ਦੇ ਤਰੀਕੇ ਬਾਰੇ ਜਾਣ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ। ਪਿਛਲੇ ਪੰਜ ਦਿਨਾਂ ਤੋਂ ਸੱਤ ਨੌਜਵਾਨ ਪੱਛਮੀ ਬੰਗਾਲ ਦੇ ਪੁਰੂਲਿਆ ਜ਼ਿਲੇ ਦੇ ਭੰਗਰੀ ਪਿੰਡ ਤੋਂ ਬਾਹਰ ਦਰੱਖਤਾਂ ਤੇ ਰਹਿ ਰਹੇ ਹਨ। ਬਾਂਸ ਦੇ ਡੰਡਿਆਂ ਨੂੰ ਜ਼ਮੀਨ ਤੋਂ ਤਕਰੀਬਨ 8-10 ਫੁੱਟ ਦੀ ਉੱਚਾਈ ਤੇ ਲੱਕੜ ਦੇ ਤਖਤੇ ਬੰਨ੍ਹਣ ਲਈ ਵਰਤਿਆ ਗਿਆ ਹੈ।
ਅੰਬ ਦੇ ਦਰਖਤ ਤੇ ਬੰਨ੍ਹੇ ਗਏ ਹਰ ਕੋਟ ਨੂੰ ਇਕ ਪਲਾਸਟਿਕ ਸ਼ੀਟ ਅਤੇ ਇਕ ਮੱਛਰਦਾਨੀ ਦੁਆਰਾ ਕਵਰ ਕੀਤਾ ਗਿਆ ਹੈ। ਰਾਤ ਨੂੰ ਰੋਸ਼ਨੀ ਅਤੇ ਮੋਬਾਇਲ ਚਾਰਜ ਕਰਨ ਲਈ ਦਰਖ਼ਤ ਤੇ ਹੀ ਪਲੱਗ ਲਗਾ ਦਿੱਤਾ ਗਿਆ ਹੈ ਜਿੱਥੇ ਇਹ ਅਪਣੇ ਫੋਨ ਨੂੰ ਚਾਰਜ ਕਰਦੇ ਹਨ। ਉਹਨਾਂ ਨੂੰ ਮਾਸਕ ਵੀ ਦਿੱਤੇ ਗਏ ਹਨ। ਪਿੰਡ ਵਿਚ ਪਰਵਾਰ ਤੋਂ ਵੱਖ ਰਹਿ ਰਹੇ ਇਹ ਸਾਰੇ ਨੌਜਵਾਨ ਟਾਇਲਟ ਜਾਣ, ਨਹਾਉਣ ਅਤੇ ਖਾਣ ਲਈ ਹੀ ਦਰਖ਼ਤ ਤੋਂ ਹੇਠਾਂ ਉੱਤਰ ਸਕਦੇ ਹਨ।
ਇਹ ਸਾਰੇ ਸੱਤ ਨੌਜਵਾਨ ਪਿੰਡ ਦੇ ਬਾਹਰ ਰੁੱਖਾਂ ਤੇ ਰਹਿੰਦੇ ਹਨ ਮਜ਼ਦੂਰ ਹਨ ਅਤੇ ਚੇਨਈ ਵਿੱਚ ਕੰਮ ਕਰਦੇ ਸਨ। ਲਾਕਡਾਊਨ ਤੋਂ ਠੀਕ ਪਹਿਲਾਂ ਇਹ ਚੇਨਈ ਤੋਂ ਰੇਲ ਰਾਹੀਂ ਆਪਣੇ ਪਿੰਡ ਪਹੁੰਚੇ ਸਨ ਪਰ ਕੋਰੋਨਾ ਵਾਇਰਸ ਦੇ ਡਰੋਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਉਸ ਤੋਂ ਬਾਅਦ ਇਹ ਲੋਕ ਰੁੱਖਾਂ 'ਤੇ ਰਹਿ ਰਹੇ ਹਨ। ਇਹ ਮਜ਼ਦੂਰ ਚੇਨੱਈ ਤੋਂ ਅਜਿਹੇ ਸਮੇਂ ਵਿਚ ਵਾਪਸ ਆਏ ਹਨ ਜਦੋਂ ਦੇਸ਼ ਵਿਚ ਕੋਰੋਨਾ ਵਾਇਰਸ ਵਧ ਰਿਹਾ ਹੈ।
ਡਾਕਟਰਾਂ ਨੇ ਉਹਨਾਂ ਨੂੰ ਘਰ ਵਿਚ ਕੁਆਰੰਟੀਨ ਰਹਿਣ ਨੂੰ ਕਿਹਾ ਸੀ ਪਰ ਵਾਇਰਸ ਦੇ ਫੈਲਣ ਦੇ ਡਰ ਤੋਂ ਪਿੰਡ ਨੇ ਇਹਨਾਂ ਸਾਰਿਆਂ ਲਈ ਪਿੰਡ ਤੋਂ ਬਾਹਰ ਅੰਮ ਦੇ ਦਰਖ਼ਤ ਤੇ ਰਹਿਣ ਦੀ ਵਿਵਸਥਾ ਕਰ ਦਿੱਤੀ। ਅੰਬ ਦੇ ਦਰਖ਼ਤ ਤੇ ਰਹਿਣ ਵਾਲੇ ਇਹਨਾਂ ਸੱਤਾਂ ਵਿਚੋਂ ਇਕ ਵਿਅਕਤੀ ਨੇ ਇਕ ਅਖਬਾਰ ਨੂੰ ਦਸਿਆ ਕਿ ਉਹ ਅਪਣਾ ਜ਼ਿਆਦਾ ਸਮਾਂ ਦਰਖ਼ਤ ਤੇ ਹੀ ਬਿਤਾਉਂਦੇ ਹਨ। ਉਹ ਟਾਇਲਟ ਦਾ ਉਪਯੋਗ ਕਰਨ ਲਈ ਕੱਪੜੇ ਧੋਣ ਅਤੇ ਭੋਜਨ ਕਰਨ ਲਈ ਹੇਠਾਂ ਉਤਰਦੇ ਹਨ।
ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹ ਪਿੰਡ ਵਾਲਿਆਂ ਵੱਲੋਂ ਕਹੀ ਗਈ ਹਰ ਗੱਲ ਦਾ ਧਿਆਨ ਰੱਖ ਰਹੇ ਹਨ। ਇਹਨਾਂ ਸਾਰਿਆਂ ਨੇ ਦਸਿਆ ਕਿ ਉਹ ਟ੍ਰੇਨ ਵਿਚ ਸਵਾਰ ਹੋ ਕੇ ਪਿਛਲੇ ਐਤਵਾਰ ਨੂੰ ਖੜਗਪੁਰ ਪਹੁੰਚੇ ਸਨ। ਉਸ ਤੋਂ ਬਾਅਦ ਉਹ ਉੱਥੋਂ ਬੱਸ ਤੇ ਪੁਰੂਲਿਆ ਅਤੇ ਫਿਰ ਇਕ ਵਾਹਨ ਰਾਹੀਂ ਬਲਰਾਮਪੁਰ ਗਏ। ਇਹਨਾਂ ਦੀ ਉਮਰ 22 ਤੋਂ 24 ਦੇ ਵਿਚਕਾਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।