
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਪਾਕਿਸਤਾਨ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸਿੰਧ ਸੂਬੇ ’ਚ ਸਥਿਤੀ ਜ਼ਰੂਰਤ
ਇਸਲਾਮਾਬਾਦ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਪਾਕਿਸਤਾਨ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸਿੰਧ ਸੂਬੇ ’ਚ ਸਥਿਤੀ ਜ਼ਰੂਰਤ ਤੋਂ ਜ਼ਿਆਦਾ ਖਰਾਬ ਹੁੰਦੀ ਦੇਖ ਕੇ ਚੀਨ ਤੋਂ 4 ਡਾਕਟਰਾਂ ’ਤੇ ਆਧਾਰਤ ਇਕ ਵਿਸ਼ੇਸ਼ ਟੀਮ ਨੂੰ ਕੋਰੋਨਾ ਵਾਇਰਸ ਦਾ ਇਲਾਜ ਕਰਨ ਅਤੇ ਪਾਕਿਸਤਾਨ ਦੇ ਡਾਕਟਰਾਂ ਨੂੰ ਟਰੇਂਡ ਕਰਨ ਲਈ ਬੁਲਾਇਆ ਗਿਆ ਹੈ।
Corona Virus Test
ਇਹ ਟੀਮ ਪਾਕਿਸਤਾਨ ਪਹੁੰਚ ਗਈ ਹੈ ਅਤੇ ਟੀਮ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ’ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 1000 ਤੋਂ ਉਪਰ ਪਹੁੰਚ ਗਈ ਹੈ। 7 ਲੋਕਾਂ ਦੀ ਮੌਤ ਹੋਣ ਸਮੇਤ ਅੰਕੜਾ ਤੇਜ਼ੀ ਨਾਲ ਵੱਧਦਾ ਦੇਖ ਪਾਕਿ ਸਰਕਾਰ ਚਿੰਤਾ 'ਚ ਆਈ ਹੋਈ ਹੈ।
Corona Virus
ਸਭ ਤੋਂ ਜ਼ਿਆਦਾ ਸਥਿਤੀ ਸਿੰਧ ਸੂਬੇ ’ਚ ਖਰਾਬ ਹੈ, ਜਿਥੇ 410 ਤੋਂ ਜ਼ਿਆਦਾ ਕੋਰੋਨਾ ਵਾਇਰਸ ਪੀੜਤ ਮਰੀਜ਼ ਹਨ। ਦੂਸਰੇ ਨੰਬਰ ’ਤੇ ਪੰਜਾਬ ਜਿਥੇ 277, ਤੀਸਰੇ ਨੰਬਰ ’ਤੇ ਬਲੋਚਿਸਤਾਨ 110, ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ’ਚ 82, ਖੈਬਰ ਪਖਤੂਨ ’ਚ 80 ਅਤੇ ਇਸਲਾਮਾਬਾਦ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 16 ਹੈ।
Corona Virus
ਇਹ ਟੀਮ ਲੱਗਭਗ ਇਕ ਹਫਤਾ ਪਾਕਿਸਤਾਨ ’ਚ ਰਹਿ ਕੇ ਕੰਮ ਕਰ ਕੇ ਵਾਪਸ ਚੀਨ ਚਲੀ ਜਾਵੇਗੀ ਅਤੇ ਇਸ ਟੀਮ ਨੂੰ ਹਰ ਹਾਲਤ ’ਚ ਰਾਤ ਨੂੰ ਇਸਲਾਮਾਬਾਦ ਸਖ਼ਤ ਸੁਰੱਖਿਆ ’ਚ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਚੀਨ ਤੋਂ ਆਈ ਟੀਮ ਆਪਣੇ ਨਾਲ ਸੁਰੱਖਿਆ ਕਿੱਟਾਂ ਦੀ ਵੱਡੀ ਖੇਪ ਵੀ ਲੈ ਕੇ ਆਈ ਹੈ।