
ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿਚ ਐਤਵਾਰ ਦੇਰ ਰਾਤ ਹੋਲੀ ਦੇ ਤਿਉਹਾਰ ਉਤੇ...
ਨਾਗੌਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿਚ ਐਤਵਾਰ ਦੇਰ ਰਾਤ ਹੋਲੀ ਦੇ ਤਿਉਹਾਰ ਉਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੋਇਆ ਹੈ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਦਾਰੀ ਅਨੁਸਾਰ, ਜਾਇਲ ਤੋਂ ਦੁਗਸਤਾਉ ਰੋਡ ਉਤੇ ਗ੍ਰਾਮ ਬੋਡਿੰਦ ਦੇ ਨੇੜੇ ਦੇਰ ਰਾਤ ਬੇਕਾਬੂ ਹੋਕੇ ਪਲਟ ਗਈ, ਜਿਸ ਨਾਲ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
Accident
ਮ੍ਰਿਤਕਾਂ ਦੀ ਪਹਿਚਾਣ ਲਾਲਾ ਰਾਮ (32) ਪੁੱਤਰ ਆਸ਼ਾਰਾਮ ਜਾਤੀ ਜਾਟ ਨਿਵਾਸੀ ਕੂਸਿਆਂ, ਅਮਰਸਿੰਘ (27 ਸਾਲ) ਪੁੱਤਰ ਬਹਾਦਰ ਸਿੰਘ ਜਾਤ ਰਾਜਪੁਤ ਨਿਵਾਸੀ ਕੁਸਿਆ ਅਤੇ ਮਹਿੰਦਰ ਸਿੰਘ (30) ਪੁੱਤਰ ਰਤਨ ਸਿੰਘ ਜਾਤੀ ਰਾਵਨਾ ਰਾਜਪੁਤ ਨਿਵਾਸੀ ਝਲਾਲਡ ਦੇ ਰੂਪ ਵਜੋਂ ਹੋਈ ਹੈ। ਗੰਭੀਰ ਜਖ਼ਮੀ ਰਾਕੇਸ਼ ਦਾਸ ਪੁੱਤਰ ਰਾਮਜੀ ਦਾਸ ਨਿਵਾਸੀ ਝਲਾਲਡ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
Road Accident
ਮਹਾਰਾਸ਼ਟਰ ਵਿਚ ਵਰਕਰ ਨੌਜਵਾਨ ਹੋਲੀ ਉਤੇ ਅਪਣੇ ਪਿੰਡ ਆਏ ਸਨ। ਚਾਰਾਂ ਦੋਸਤ ਦੇਰ ਰਾਤ ਜਾਇਲ ਵਿਚ ਹੋਲੀ ਦੀ ਗੈਰ ਦੇਖਣ ਤੋਂ ਬਾਅਦ ਅਪਣੇ ਪਿੰਡ ਵਾਪਸ ਮੁੜ ਰਹੇ ਸਨ। ਬੋਡਿੰਦ ਪਿੰਡ ਦੇ ਬੱਸ ਅੱਡੇ ਉਤੇ ਲੱਗੇ ਬ੍ਰੇਕਰ ਤੇ ਬੇਕਾਬੂ ਹੋ ਕੇ ਕਾਰ ਪਲਟੀ ਖਾ ਗਈ। ਕਾਰ ਪਲਟੀ ਖਾਦਿਆਂ ਹੀ ਸਾਰੇ ਨੌਜਵਾਨ ਗੱਡੀ ਤੋਂ ਬਾਹਰ ਉੱਛਲ ਗਏ। ਇਸ ਦੌਰਾਨ ਕਾਰਨ ਨੂੰ ਅੱਗ ਲੱਗ ਗਈ।
Accident
ਜਲਦੀ ਗੱਡੀ ਦੇਖ ਕੇ ਰਾਹਗੀਰਾਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ ਪੁਲਿਸ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਸੀਆਈ ਖੇਮਾਰਾਮ ਬਿਜਾਰਨੀਆਂ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚੀ। ਮ੍ਰਿਤਕਾਂ ਦੀਆਂ ਲਾਸ਼ਾਂ ਜਾਇਲ ਹਸਪਤਾਲ ਸਥਿਤ ਮੋਰਚਰੀ ਵਿਚ ਰਖਵਾ ਦਿੱਤੀਆਂ ਹਨ।