
ਕਾਰ ਦੇ ਪਲਟਣ ਕਾਰਨ 1 ਨੌਜਵਾਨ ਦੀ ਮੌਤ ਤੇ 4 ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਤਪਾ ਮੰਡੀ: ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਘੜੈਲੀ ਚੌਕ ਨਜ਼ਦੀਕ ਇਕ ਕਾਰ ਦੇ ਪਲਟਣ ਕਾਰਨ 1 ਨੌਜਵਾਨ ਦੀ ਮੌਤ ਤੇ 4 ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਨੌਜਵਾਨ ਵਿਆਹ ਦਾ ਸਮਾਗਮ ਵਿਚ ਸ਼ਮਿਲ ਹੋ ਕੇ ਵਾਪਸ ਜਾ ਰਹੇ ਸਨ। ਅਚਾਨਕ ਕਾਰ ਦੇ ਪਲਟ ਜਾਣ ਕਾਰਨ ਹਾਦਸਾ ਵਾਪਰਿਆ ਹੈ।
Accidentਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਅਤੇ ਸਬ ਇੰਸਪੈਕਟਰ ਅੰਮ੍ਰਿਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਸਾਇਡ ‘ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਮ੍ਰਿਤਕ ਰਾਜੂ ਨਾਮਕ ਨੌਜਵਾਨ ਤਲਵੰਡੀ ਸਾਬੋ ਦਾ ਰਹਿਣ ਵਾਲਾ ਸੀ ਅਤੇ ਬਾਕੀ ਨੌਜਵਾਨ ਅਲੱਗ-2 ਪਿੰਡਾਂ ਨਾਲ ਸਬੰਧਤ ਸਨ। ਨੌਜਵਾਨ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਚੁੱਕੀ ਹੈ।