
ਪੁਲਿਸ ਨੇ ਫਰਾਰ ਮੁਲਜ਼ਮ ਦੀ ਤਸਵੀਰ ਵੀ ਜਾਰੀ ਕੀਤੀ ਹੈ।
ਚੰਡੀਗੜ੍ਹ: ਸੈਕਟਰ 22 ਚੌਕੀ ਪੁਲਿਸ ਦੀ ਹਿਰਾਸਤ ਵਿਚੋਂ ਇਕ ਮੁਲਜ਼ਮ ਦੇ ਫਰਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਮੁਲਜ਼ਮ ਖ਼ਿਲਾਫ਼ ਧਾਰਾ 379/34 ਅਧੀਰ ਐਫਆਈਆਰ ਨੰਬਰ 213 ਦਰਜ ਹੈ। ਪੁਲਿਸ ਵਲੋਂ ਧਨਵੀਰ ਨਾਂਅ ਦੇ ਇਸ ਮੁਲਜ਼ਮ ਦੀ ਭਾਲ ਲਈ ਯੂਟੀ ਦੇ ਦੋਵੇਂ ਬੱਸ ਅੱਡਿਆਂ, ਰੇਲਵੇ ਸਟੇਸ਼ਨ, ਥਾਣਾ ਪੁਲਿਸ, ਪੈਟਰੋਲਿੰਗ ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਫਰਾਰ ਮੁਲਜ਼ਮ ਦੀ ਤਸਵੀਰ ਵੀ ਜਾਰੀ ਕੀਤੀ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਧਨਵਰੀ ਇਸ ਸਮੇਂ ਬਲੌਂਗੀ ਵਿਖੇ ਕਿਰਾਏ ’ਤੇ ਰਹਿ ਰਿਹਾ ਸੀ। ਪੁਲਿਸ ਵਲੋਂ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।