Arvind Kejriwal News: ਭਾਜਪਾ ਦੇ ਸਿਆਸੀ ਹਥਿਆਰ ਵਜੋਂ ਕੰਮ ਕਰ ਰਹੀ ED, ਕੇਜਰੀਵਾਲ ਦੇ ਫ਼ੋਨ ਜ਼ਰੀਏ ਜਾਣਨਾ ਚਾਹੁੰਦੀ ਹੈ ਚੋਣ ਰਣਨੀਤੀ: ਆਤਿਸ਼ੀ
Published : Mar 29, 2024, 11:23 am IST
Updated : Mar 29, 2024, 11:23 am IST
SHARE ARTICLE
ED Wants Delhi CM's Phone to 'Know Strategy for Lok Sabha Polls', Claims Atishi
ED Wants Delhi CM's Phone to 'Know Strategy for Lok Sabha Polls', Claims Atishi

ਸੀਨੀਅਰ ਆਗੂ ਆਤਿਸ਼ੀ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ।

Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਲਤ ਨੂੰ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਪਣੇ ਪਾਸਵਰਡ ਦਾ ਖੁਲਾਸਾ ਨਹੀਂ ਕਰ ਰਹੇ ਹਨ। ਹੁਣ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਭਾਜਪਾ ਈਡੀ ਦੀ ਮਦਦ ਨਾਲ ਕੇਜਰੀਵਾਲ ਦੇ ਕੁੱਝ ਮਹੀਨੇ ਪੁਰਾਣੇ ਫ਼ੋਨ ਦਾ ਪਾਸਵਰਡ ਜਾਣਨਾ ਚਾਹੁੰਦੀ ਹੈ, ਜਿਸ ਵਿਚ ਲੋਕ ਸਭਾ ਚੋਣਾਂ ਦਾ ਡਾਟਾ ਹੈ। ਕੇਜਰੀਵਾਲ ਸਰਕਾਰ ਵਿਚ ਮੰਤਰੀ ਅਤੇ ਸੀਨੀਅਰ ਆਗੂ ਆਤਿਸ਼ੀ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ।

ਆਤਿਸ਼ੀ ਨੇ ਕਿਹਾ ਕਿ ਈਡੀ ਦੇ ਵਕੀਲ ਐਸਵੀ ਰਾਜੂ ਨੇ ਅਦਾਲਤ ਨੂੰ ਦਸਿਆ ਕਿ ਅਰਵਿੰਦ ਕੇਜਰੀਵਾਲ ਨੂੰ ਕੁੱਝ ਦਿਨ ਹੋਰ ਹਿਰਾਸਤ ਵਿਚ ਰੱਖਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੇ ਅਪਣੇ ਫ਼ੋਨ ਦਾ ਪਾਸਵਰਡ ਨਹੀਂ ਦਸਿਆ। 'ਆਪ' ਆਗੂ ਨੇ ਕਿਹਾ, 'ਕੁੱਝ ਦਿਨ ਪਹਿਲਾਂ ਈਡੀ ਨੇ ਕਿਹਾ ਸੀ ਕਿ ਆਬਕਾਰੀ ਨੀਤੀ ਬਣਾਉਣ ਦੌਰਾਨ ਜੋ ਫੋਨ ਕੇਜਰੀਵਾਲ ਕੋਲ ਸੀ, ਉਹ ਈਡੀ ਨੂੰ ਨਹੀਂ ਮਿਲਿਆ ਹੈ। ਆਬਕਾਰੀ ਨੀਤੀ 2021 ਵਿਚ ਬਣੀ, ਨਵੰਬਰ 2021 ਤੋਂ ਅਗਸਤ 2022 ਤਕ ਲਾਗੂ ਹੋਈ, ਡੇਢ ਸਾਲ ਤੋਂ ਵੱਧ ਸਮਾਂ ਬੀਤ ਗਿਆ। ਈਡੀ ਦਾ ਕਹਿਣਾ ਹੈ ਕਿ ਅਸੀਂ ਕੇਜਰੀਵਾਲ ਤੋਂ ਜੋ ਫੋਨ ਜ਼ਬਤ ਕੀਤਾ ਹੈ, ਉਹ ਕੁੱਝ ਮਹੀਨੇ ਪੁਰਾਣਾ ਹੈ’।

ਆਤਿਸ਼ੀ ਨੇ ਪੁੱਛਿਆ ਕਿ ਈਡੀ ਉਸ ਫੋਨ ਦਾ ਪਾਸਵਰਡ ਕਿਉਂ ਚਾਹੁੰਦੀ ਹੈ ਜੋ ਆਬਕਾਰੀ ਨੀਤੀ ਨਾਲ ਲਿੰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਸ ਵਿਚ ਚੋਣ ਅੰਕੜੇ ਹਨ ਜੋ ਭਾਜਪਾ ਹਾਸਲ ਕਰਨਾ ਚਾਹੁੰਦੀ ਹੈ। ਆਤਿਸ਼ੀ ਨੇ ਕਿਹਾ, 'ਈਡੀ ਕੁੱਝ ਮਹੀਨੇ ਪੁਰਾਣਾ ਫ਼ੋਨ ਕਿਉਂ ਦੇਖਣਾ ਚਾਹੁੰਦਾ ਹੈ? ਅਰਵਿੰਦ ਕੇਜਰੀਵਾਲ ਦੇ ਫੋਨ 'ਚ ਅਜਿਹਾ ਕੀ ਹੈ, ਜੋ ED ਦੇਖਣਾ ਚਾਹੁੰਦੀ ਹੈ? ਇਹ ਜਾਂਚ ਨਾਲ ਸਬੰਧਤ ਨਹੀਂ ਹੋ ਸਕਦਾ। ਲੋਕ ਸਭਾ ਚੋਣਾਂ ਲੜਨ ਦੀ ਰਣਨੀਤੀ ਕੁੱਝ ਮਹੀਨੇ ਪੁਰਾਣੇ ਫੋਨ 'ਚ ਹੈ। ਅਰਵਿੰਦ ਕੇਜਰੀਵਾਲ ਦੀ ਇੰਡੀਆ ਗਠਜੋੜ ਦੇ ਨੇਤਾਵਾਂ ਨਾਲ ਚੱਲ ਰਹੀ ਗੱਲਬਾਤ ਦੇਖਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਜਿਨ੍ਹਾਂ 23 ਸੀਟਾਂ 'ਤੇ ਚੋਣ ਲੜ ਰਹੀ ਹੈ, ਉਨ੍ਹਾਂ ਦਾ ਸਰਵੇ ਅਤੇ ਪ੍ਰਚਾਰ ਯੋਜਨਾ ਕੇਜਰੀਵਾਲ ਜੀ ਦੇ ਫੋਨ 'ਚ ਹੈ। ਭਾਜਪਾ ਅਰਵਿੰਦ ਕੇਜਰੀਵਾਲ ਦੇ ਫੋਨ ਦਾ ਪਾਸਵਰਡ ਚਾਹੁੰਦੀ ਹੈ, ਈਡੀ ਨਹੀਂ’।

ਆਤਿਸ਼ੀ ਨੇ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਦੇ ਫ਼ੋਨ ਤੋਂ ਜਾਣਨਾ ਚਾਹੁੰਦੀ ਹੈ ਕਿ ਚੋਣਾਂ ਲਈ ਆਮ ਆਦਮੀ ਪਾਰਟੀ ਦੀਆਂ ਕੀ ਤਿਆਰੀਆਂ ਹਨ। ਉਹ ਦੇਖਣਾ ਚਾਹੁੰਦੇ ਹਨ ਕਿ ਦਿੱਲੀ, ਪੰਜਾਬ, ਗੋਆ ਅਤੇ ਆਸਾਮ ਦੀਆਂ ਸੀਟਾਂ ਲਈ ਕੀ ਤਿਆਰੀਆਂ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਸੀਟਾਂ 'ਤੇ ਚੋਣ ਲੜ ਰਹੀ ਹੈ, ਉਨ੍ਹਾਂ 'ਤੇ ਸਰਵੇਖਣ ਕੀ ਕਹਿ ਰਹੇ ਹਨ।

ਦਿੱਲੀ ਸਰਕਾਰ ਦੇ ਮੰਤਰੀ ਨੇ ਕਿਹਾ ਕਿ ਈਡੀ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ਉਹ ਭਾਜਪਾ ਦਾ ਸਿਆਸੀ ਹਥਿਆਰ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਦਾ ਕਿਸੇ ਜਾਂਚ ਨਾਲ ਕੋਈ ਸਬੰਧ ਨਹੀਂ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ  ਦਾ ਮਕਸਦ ਲੋਕ ਸਭਾ ਚੋਣਾਂ ਵਿਚ ਵਿਘਨ ਪੈਦਾ ਕਰਨਾ ਹੈ।

(For more Punjabi news apart from ED Wants Delhi CM's Phone to 'Know Strategy for Lok Sabha Polls', Claims Atishi, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement