
ਜਾਣਕਾਰੀ ਮੁਤਾਬਕ ਨੂਰ ਦਾ ਪਿਤਾ ਮਜ਼ਦੂਰੀ ਕਰਦਾ...
ਮੋਗਾ: ਟਿਕਟੌਕ ਤੇ ਇਕ ਬੱਚੀ ਅੱਜ ਕੱਲ੍ਹ ਬਹੁਤ ਛਾਈ ਹੋਈ ਹੈ, ਉਸ ਦੇ ਚਰਚੇ ਹੋਣ ਵੀ ਕਿਉਂ ਨਾ ਕਿਉਂ ਕਿ ਇਸ ਬੱਚੀ ਦੀਆਂ ਹਾਸੇ ਭਰੀਆਂ ਗੱਲਾਂ ਸੁਣ ਕੇ ਹਰ ਇਕ ਦੇ ਢਿੱਡੀ ਪੀੜਾਂ ਪੈ ਜਾਣਗੀਆਂ। ਇਸ ਬੱਚੀ ਨੇ ਹਰ ਉਮਰ ਦੇ ਲੋਕਾਂ ਦਾ ਦਿਲ ਜਿਤ ਲਿਆ ਹੈ।
Tik Tok Video
ਇਹ ਬੱਚੀ ਪੰਜ ਸਾਲ ਦੀ ਹੈ ਜੋ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ 'ਚ ਰਹਿਣ ਵਾਲੇ ਇਕ ਮਜ਼ਦੂਰ ਪਰਿਵਾਰ ਦੀ ਧੀ ਹੈ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ 'ਤੇ ਖੂਬ ਛਾਈ ਹੋਈ ਹੈ ਅਤੇ ਟਿਕ-ਟਾਕ 'ਤੇ ਆਪਣੀਆਂ ਬਹੁਤ ਸਾਰੀਆਂ ਵੀਡੀਓ ਪਾ ਰਹੀ ਹੈ, ਜਿਸ ਨੂੰ ਦੇਖ ਕੇ ਕਰੋੜਾਂ ਲੋਕ ਦੀਵਾਨੇ ਹੋ ਰਹੇ ਹਨ। ਇਸ ਬੱਚੀ ਦਾ ਨਾਮ ਨੂਰਪ੍ਰੀਤ ਕੌਰ ਜੋ ਕਿ ਕੁੜੀ ਹੈ ਪਰ ਪਰਿਵਾਰ ਨੇ ਉਸ ਨੂੰ ਮੁੰਡਿਆਂ ਤਰ੍ਹਾਂ ਰੱਖਿਆ ਹੋਇਆ ਹੈ ਅਤੇ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਟਿਕ-ਟਾਕ ਬਣਾ ਰਹੀ ਹੈ।
Tik Tok Video
ਜਾਣਕਾਰੀ ਮੁਤਾਬਕ ਨੂਰ ਦਾ ਪਿਤਾ ਮਜ਼ਦੂਰੀ ਕਰਦਾ ਹੈ। ਉਹ 2 ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ-ਟਾਕ 'ਤੇ ਅੱਜ ਕੱਲ੍ਹ ਖੂਬ ਵੀਡੀਓ ਪਾ ਰਹੀਆਂ ਹਨ। ਨੂਰ ਪ੍ਰੀਤ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਬੱਚੀਆਂ ਮੇਰੀਆਂ ਭਤੀਜੀਆਂ ਲੱਗਦੀਆਂ ਹਨ। ਮੈਂ ਪਿੰਡ 'ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹਾਂ ਅਤੇ ਉਸ ਨੇ +2 ਪਾਸ ਕਰਕੇ ਆਪਣੀ ਹੀ ਪਿੰਡ 'ਚ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਹੈ।
Tik Tok Video
ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅੱਜ-ਕੱਲ੍ਹ ਛੁੱਟੀਆਂ ਹਨ ਤਾਂ ਉਨ੍ਹਾਂ ਨੇ ਬੱਚੀਆਂ ਦੇ ਨਾਲ ਹੀ ਟਿਕ-ਟਾਕ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਇਨ੍ਹਾਂ ਬੱਚੀਆਂ ਦੇ ਕਾਰਨ ਕਾਫੀ ਵਾਇਰਲ ਹੋ ਰਹੇ ਹਨ। ਇਸ ਬੱਚੀ ਦੀਆਂ ਖੱਟੀਆਂ-ਮਿੱਠੀਆਂ ਗੱਲਾਂ ਨੇ ਹਰ ਇਕ ਦਾ ਦਿਲ ਮੋਹ ਲਿਆ ਹੈ। ਇਸ ਦੇ ਉਲਟ ਲੋਕ ਮਸ਼ਹੂਰ ਹੋਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ।
Tik Tok Video
ਪਿਛਲੇ ਕੁੱਝ ਮਹੀਨਿਆਂ ਵਿਚ ਗੁਰਦੁਆਰਿਆਂ ਦੀ ਪ੍ਰਕਰਮਾ ਅੰਦਰ ਟਿਕ-ਟਾਕ ਵੀਡੀਓ ਬਣਾਏ ਜਾਣ ਦੀ ਖਬਰ ਸਾਹਮਣੇ ਆਈ ਸੀ। ਇੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪ੍ਰਕਰਮਾ ਵਿਚ ਇਕ ਨੌਜਵਾਨ ਦੀ ਟਿਕ ਟਾਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਇਕ ਨੌਜਵਾਨ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਅੰਦਰ ਸਾਈਕਲ ਚਲਾਉਂਦਾ ਦਿਖਾਈ ਦੇ ਰਿਹਾ ਸੀ ਅਤੇ ਨਾਲ ਹੀ ਇਕ ਪਾਕਿਸਤਾਨੀ ਪੰਜਾਬੀ ਗੀਤ ਵੀ ਵੱਜਦਾ ਸੁਣਾਈ ਦੇ ਰਿਹਾ ਸੀ।
Tik Tok Video
ਇਸ ਘਟਨਾ 'ਤੇ ਬੋਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪ੍ਰਕਰਮਾ ਵਿਚ ਸਾਈਕਲ ਚਲਾ ਕੇ ਟਿਕ-ਟਾਕ ਵੀਡੀਓ ਬਣਾਉਣ ਵਾਲੇ ਨੌਜਵਾਨ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਉਨ੍ਹਾਂ ਲੋਕਾਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਕਾਰਜ ਲਈ ਜ਼ਿੰਮੇਵਾਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।