
14 ਅਪ੍ਰੈਲ ਨੂੰ ਅਦਾਲਤ ਨੇ ਦੋਸ਼ਾਂ 'ਤੇ ਹੁਕਮ ਸੁਰੱਖਿਅਤ ਰੱਖ ਲਏ ਸਨ।
ਨਵੀਂ ਦਿੱਲੀ: ਦਿੱਲੀ ਦੀ ਸਾਕੇਤ ਅਦਾਲਤ ਵਿਚ ਸ਼ਰਧਾ ਵਾਲਕਰ ਕਤਲ ਕੇਸ ਦੀ ਸੁਣਵਾਈ 9 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ ਸ਼ਨੀਵਾਰ ਨੂੰ ਆਫਤਾਬ ਪੂਨਾਵਾਲਾ ਵਿਰੁਧ ਦੋਸ਼ ਆਇਦ ਕੀਤੇ ਜਾਣੇ ਸਨ, ਪਰ ਜੱਜ ਛੁੱਟੀ 'ਤੇ ਹੋਣ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਹੁਣ 9 ਮਈ ਨੂੰ ਜੱਜ ਦੋਸ਼ ਤੈਅ ਕਰਨਗੇ। 14 ਅਪ੍ਰੈਲ ਨੂੰ ਅਦਾਲਤ ਨੇ ਦੋਸ਼ਾਂ 'ਤੇ ਹੁਕਮ ਸੁਰੱਖਿਅਤ ਰੱਖ ਲਏ ਸਨ।
ਇਹ ਵੀ ਪੜ੍ਹੋ: Filmfare awards ਦੇ ਕੁਝ ਅਣਦੇਖੇ ਪਲ: ਰੇਖਾ ਤੋਂ ਲੈ ਕੇ ਆਲੀਆ ਭੱਟ ਤੱਕ ਦੇਖੋ ਸਿਤਾਰਿਆਂ ਦੀਆਂ ਤਸਵੀਰਾਂ
ਇਸ ਦੇ ਨਾਲ ਹੀ ਅੱਜ ਦਿੱਲੀ ਪੁਲਿਸ ਨੇ ਸ਼ਰਧਾ ਦੇ ਪਿਤਾ ਵਿਕਾਸ ਨੂੰ ਬੇਟੀ ਦੀ ਲਾਸ਼ ਸੌਂਪਣ ਦੀ ਅਪੀਲ 'ਤੇ ਜਵਾਬ ਦਾਇਰ ਕਰਨਾ ਸੀ। ਵਿਕਾਸ ਨੇ ਅਦਾਲਤ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਉਸ ਨੂੰ ਸ਼ਰਧਾ ਦੀ ਲਾਸ਼ ਸੌਂਪੀ ਜਾਵੇ, ਤਾਂ ਜੋ ਉਹ ਆਪਣੀ ਬੇਟੀ ਦਾ ਅੰਤਿਮ ਸਸਕਾਰ ਕਰ ਸਕਣ। ਇਸ 'ਤੇ ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਕਿਹਾ ਸੀ ਕਿ ਦਿੱਲੀ ਪੁਲਿਸ ਅਗਲੀ ਸੁਣਵਾਈ ਦੀ ਤਰੀਕ 'ਤੇ ਸ਼ਰਧਾ ਦੇ ਪਿਤਾ ਦੀ ਅਰਜ਼ੀ 'ਤੇ ਜਵਾਬ ਦਾਖਲ ਕਰੇਗੀ।
ਇਹ ਵੀ ਪੜ੍ਹੋ: ਆਸਟ੍ਰੇਲੀਆਈ PM ਨੇ ਸਿਹਤ ਪ੍ਰਣਾਲੀ 'ਚ ਸੁਧਾਰ ਲਈ ਫੰਡ ਦੇਣ ਦਾ ਕੀਤਾ ਐਲਾਨ, 2.2 ਬਿਲੀਅਨ ਦੇ ਪੈਕਜ ਦਾ ਖੁਲਾਸਾ
ਦੱਸ ਦੇਈਏ ਕਿ ਵਿਕਾਸ ਨੇ ਕਿਹਾ ਸੀ ਕਿ ਸ਼ਰਧਾ ਨੂੰ ਇਨਸਾਫ਼ ਨਾ ਮਿਲਣ ਤੱਕ ਉਸ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਮਾਰਚ 2023 ਵਿਚ ਕਿਹਾ ਸੀ ਕਿ ਮੇਰੀ ਧੀ ਦੀ ਹੱਤਿਆ ਨੂੰ ਮਈ ਵਿਚ ਇਕ ਸਾਲ ਪੂਰਾ ਹੋ ਜਾਵੇਗਾ ਪਰ ਮੈਂ ਹੁਣ ਤੱਕ ਉਸ ਦਾ ਸਸਕਾਰ ਨਹੀਂ ਕੀਤਾ। ਆਫ਼ਤਾਬ ਨੂੰ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਹੀ ਮੈਂ ਸ਼ਰਧਾ ਦਾ ਅੰਤਿਮ ਸਸਕਾਰ ਕਰਾਂਗਾ।
ਇਹ ਵੀ ਪੜ੍ਹੋ: ਡਰਾਈਵਰ ਨੂੰ ਬੇਹੋਸ਼ ਹੁੰਦੇ ਵੇਖ ਵਿਦਿਆਰਥੀ ਨੇ ਵਿਖਾਈ ਬਹਾਦਰੀ, ਰੋਕੀ ਬੱਸ, ਬਚਾਈ 66 ਬੱਚਿਆਂ ਦੀ ਜਾਨ
ਵਿਕਾਸ ਨੇ ਦੱਸਿਆ ਸੀ ਕਿ ਕੇਸ ਖਤਮ ਹੋਣ ਤੋਂ ਬਾਅਦ ਮੇਰੀ ਬੇਟੀ ਦੇ ਸਰੀਰ ਦੇ ਅੰਗ ਉਸ ਨੂੰ ਸੌਂਪ ਦਿੱਤੇ ਜਾਣਗੇ, ਪਰ ਸੁਣਵਾਈ ਕਦੋਂ ਖਤਮ ਹੋਵੇਗੀ ਅਤੇ ਮੈਂ ਆਪਣੀ ਬੇਟੀ ਦਾ ਅੰਤਿਮ ਸਸਕਾਰ ਕਦੋਂ ਕਰ ਸਕਾਂਗਾ, ਇਹ ਅਜੇ ਵੀ ਸਵਾਲ ਹੈ। ਦੂਜੇ ਪਾਸੇ ਦਿੱਲੀ ਦੇ ਜਿਸ ਘਰ ਵਿਚ ਸ਼ਰਧਾ ਦਾ ਕਤਲ ਹੋਇਆ ਸੀ। ਉਸ ਮਕਾਨ ਦੇ ਮਾਲਕ ਨੇ ਅਦਾਲਤ ਤੋਂ ਘਰ 'ਤੇ ਲੱਗੀ ਸੀਲ ਹਟਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਸਬੰਧੀ ਵਕੀਲ ਨੂੰ ਅਰਜ਼ੀ ਦੇਣ ਲਈ ਕਿਹਾ ਸੀ।