
ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨਵੇਂ ਕਦਮ ਉਠਾ ਰਹੀ ਹੈ। ਇਸ ਦੇ ਲਈ ਭਾਰਤ-ਪਾਕਿ ...
ਨਵੀਂ ਦਿੱਲੀ : ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨਵੇਂ ਕਦਮ ਉਠਾ ਰਹੀ ਹੈ। ਇਸ ਦੇ ਲਈ ਭਾਰਤ-ਪਾਕਿ ਸਰਹੱਦ 'ਤੇ ਕਰੀਬ 28400 ਤੋਂ ਜ਼ਿਆਦਾ ਬੰਕਰ ਬਣਾਏ ਜਾਣਗੇ। ਇਨ੍ਹਾਂ ਵਿਚੋਂ 1431 ਸਮੁਦਾਇਕ ਭਵਨ ਅਤੇ 13000 ਨਿੱਜੀ ਬੰਕਰ ਬਣਾਉਣ ਦਾ ਕੰਮ ਵੀ ਜੁਲਾਈ ਤੋਂ ਸ਼ੁਰੁ ਹੋ ਜਾਵੇਗੀ। ਗ੍ਰਹਿ ਮੰਤਰਾਲੇ ਨੇ ਇਹ ਫ਼ੈਸਲਾ ਸੋਮਵਾਰ ਨੂੰ ਲਿਆ।
indian army indo-pak borderਦਸ ਦਈਏ ਕਿ ਪਾਕਿਸਤਾਨ ਇਸ ਸਾਲ ਜਨਵਰੀ ਤੋਂ ਹੁਣ ਤਕ 1552 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਿਆ ਹੈ। ਇਸ ਦਾ ਅਸਰ ਸਰਹੱਦ ਦੇ ਨੇੜੇ ਤੇੜੇ ਰਹਿਣ ਵਾਲੇ ਕਰੀਬ ਇਕ ਲੱਖ ਲੋਕਾਂ 'ਤੇ ਪੈ ਰਿਹਾ ਹੈ। ਦਸ ਦਈਏ ਕਿ 14 ਤੋਂ 24 ਮਈ ਦੇ ਵਿਚਕਾਰ ਗੋਲੀਬਾਰੀ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ। ਗ੍ਰਹਿ ਮੰਤਰਾਲਾ ਦੀ ਉਚ ਪੱਧਰੀ ਮੀਟਿੰਗ ਵਿਚ ਕਠੂਆ, ਸਾਂਬਾ, ਜੰਮੂ, ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਦੇ ਲਈ 14 ਹਜ਼ਾਰ ਬੰਕਰਾਂ ਦੇ ਨਿਰਮਾਣ ਕਰਨ ਲਈ 415 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ।
indo-pak borderਇਸ ਤੋਂ ਇਲਾਵਾ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਪੀੜਤਾਂ ਨੂੰ ਐਨਡੀਆਰਐਫ ਦੀਆਂ ਦਰਾਂ ਮੁਤਾਬਕ ਮੁਆਵਜ਼ਾ ਦਿਤਾ ਜਾਵੇਗਾ। ਉਥੇ ਗੋਲੀਬਾਰੀ ਵਿਚ ਮਾਰੇ ਗਏ ਪਸ਼ੂਆਂ ਦਾ ਮੁਆਵਜ਼ਾ ਵੀ 30 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਕੀਤਾ ਜਾ ਸਕਦਾ ਹੈ।
bunkers at indo-pak borderਰਮਜ਼ਾਨ ਵਿਚ ਸਰਚ ਅਪਰੇਸ਼ਨ 'ਤੇ ਰੋਕ ਲੱਗਣ ਨਾਲ ਪੱਥਰਬਾਜ਼ੀ ਦੀਆਂ ਘਟਨਾਵਾਂ ਘੱਟ ਹੋਈਆਂ ਹਨ। ਮੀਟਿੰਗ ਵਿਚ ਇਸ ਗੱਲ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ। ਜੰਮੂ ਕਸ਼ਮੀਰ ਪੁਲਿਸ ਦੇ ਲਈ ਦੋ ਨਵੀਂ ਬਟਾਲੀਅਨ ਦੀ ਨਿਯੁਕਤੀ ਹੋਣੀ ਹੈ। ਇਸ ਦੇ ਲਈ ਗ੍ਰਹਿ ਮੰਤਰਾਲੇ ਨੇ ਮਾਰਚ ਵਿਚ ਹੀ 105 ਕਰੋੜ ਰੁਪਏ ਦਾ ਬਜਟ ਪਾਸ ਕਰ ਦਿਤਾ ਹੈ। ਇਹ ਭਰਤੀ ਮਾਰਚ 2019 ਤਕ ਪੂਰੀ ਹੋਣ ਦੀ ਉਮੀਦ ਹੈ। ਦੋ ਨਵੀਆਂ ਬਟਾਲੀਅਨ ਦੀਆਂ ਨਿਯੁਕਤੀਆਂ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਤੋਂ 10 ਕਿਲੋਮੀਟਰ ਦੇ ਦਾਇਰੇ ਵਿਚ ਰਹਿਣ ਵਾਲੇ ਲੋਕਾਂ ਵਿਚੋਂ ਕੀਤੀਆਂ ਜਾਣਗੀਆਂ।
indian armyਪਾਕਿਸਤਾਨ ਨੇ ਇਸ ਮਹੀਨੇ 14 ਮਈ ਤੋਂ ਲਗਾਤਾਰ 24 ਮਈ ਤਕ ਗੋਲੀਬਾਰੀ ਕੀਤੀ। ਇਸ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ। 60 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਸਰਹੱਦੀ ਜ਼ਿਲ੍ਹਿਆ ਅਰਨੀਆ, ਕਠੂਆ, ਸਾਂਬਾ ਅਤੇ ਜੰਮੂ ਦੇ 120 ਤੋਂ ਜ਼ਿਆਦਾ ਪਿੰਡ ਪ੍ਰਭਾਵਤ ਹੋਏ। ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੈਂਪਾਂ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।