ਸੀਬੀਐਸਈ 10ਵੀਂ ਦਾ ਨਤੀਜਾ : 86.70 ਫ਼ੀਸਦੀ ਵਿਦਿਆਰਥੀ ਪਾਸ, ਚਾਰ ਟਾਪਰਾਂ ਦੇ 499 ਨੰਬਰ
Published : May 29, 2018, 4:30 pm IST
Updated : May 29, 2018, 4:30 pm IST
SHARE ARTICLE
cbse 10th students girls
cbse 10th students girls

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ (ਸੀਬੀਐਸਈ) ਨੇ 10ਵੀਂ ਦੇ ਨਤੀਜੇ ਐਲਾਨ ਕਰ ਦਿਤੇ ਹਨ। ਸੀਬੀਐਸਈ 10ਵੀਂ ਬੋਰਡ ਵਿਚ ਕੁੱਲ ...

ਨਵੀਂ ਦਿੱਲੀ : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ (ਸੀਬੀਐਸਈ) ਨੇ 10ਵੀਂ ਦੇ ਨਤੀਜੇ ਐਲਾਨ ਕਰ ਦਿਤੇ ਹਨ। ਸੀਬੀਐਸਈ 10ਵੀਂ ਬੋਰਡ ਵਿਚ ਕੁੱਲ 86.70 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਉਥੇ ਤਿਰੂਵੰਤਪੁਰਮ ਵਿਚ ਸਭ ਤੋਂ ਜ਼ਿਆਦਾ 99.60 ਫ਼ੀਸਦੀ ਵਿਦਿਆਰਥੀ ਪਾਸ ਹੋਣ ਵਿਚ ਸਫ਼ਲ ਹੋ ਗਏ। ਇਕ ਵਾਰ ਫਿਰ ਲੜਕੀਆਂ ਨੇ ਇਸ ਨਤੀਜੇ ਵਿਚ ਬਾਜ਼ੀ ਮਾਰੀ ਹੈ। 

cbse 10th studentscbse 10th studentsਇਸ ਵਾਰ ਕੁੱਲ 88.67 ਫ਼ੀਸਦੀ ਲੜਕੀਆਂ ਪਾਸ ਹੋਈਆਂ ਹਨ ਜਦਕਿ 85.32 ਫ਼ੀਸਦੀ ਲੜਕੇ ਪਾਸ ਹੋਣ ਵਿਚ ਕਾਮਯਾਬ ਰਹੇ। ਇਸ ਵਾਰ ਚਾਰ ਵਿਦਿਆਰਥੀਆ ਨੇ 499 ਅੰਕਾਂ ਦੇ ਨਾਲ ਟਾਪ ਕੀਤਾ ਹੈ। ਡੀਪੀਐਸ ਗੁੜਗਾਉਂ ਦੇ ਪ੍ਰਖਰ ਮਿੱਤਲ, ਬਿਜਨੌਰ ਦੇ ਆਰ ਪੀ ਪਬਲਿਕ ਸਕੂਲ ਦੀ ਰਿਮਝਿਮ ਅਗਰਵਾਲ, ਸ਼ਾਮਲੀ ਦੇ ਸਕਾਟਿਸ਼ ਇੰਟਰਨੈਸ਼ਨਲ ਸਕੂਲ ਦੀ ਨੰਦਨੀ ਗਰਗ ਅਤੇ ਕੋਚਿਨ ਦੇ ਭਵਨ ਸਕੂਲ ਦੀ ਸ੍ਰੀਲਕਸ਼ਮੀ ਨੇ ਆਪ ਕੀਤਾ ਹੈ। 

cbse 10th studentscbse 10th studentsਸਟੂਡੈਂਟ ਅਤੇ ਮਾਪੇ ਜਮਾਤ ਦਸਵੀਂ ਸੀਬੀਐਸਈ ਦੀ ਆਫੀਸ਼ੀਅਲ ਵੈਬਸਾਈਟ (www.cbse.nic.in) 'ਤੇ ਨਤੀਜਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਨਤੀਜਾ ਆਈਆਈਸੀ ਹੋਸਟੇਡ ਰਿਜ਼ਲਟ ਪੋਰਟਲ (www.cbseresults.nic.in), ਗੂਗਲ ਸਰਚ ਪੇਜ਼, ਬਿੰਗ ਸਰਚ ਪੇਜ਼, ਐਸਐਮਐਸ ਆਰਗੇਨਾਈਜ਼ਰ ਐਪ ਅਤੇ ਉਮੰਗ ਐਪ 'ਤੇ ਵੀ ਦੇਖਿਆ ਜਾ ਸਕਦਾ ਹੈ। ਹਾਲਾਂਕਿ ਨਤੀਜੇ ਦੇ ਐਲਾਨ ਤੋਂ ਤੁਰੰਤ ਬਾਅਦ ਰਿਜ਼ਲਟ ਪੋਰਟਲ ਕੁਝ ਸਲੋਅ ਹੋ ਸਕਦੇ ਹਨ। ਗੂਗਲ ਰਿਜ਼ਲਟ ਪੇਜ਼ ਕਰੀਬ ਹਿਕ ਘੰਟੇ ਲਈ ਐਕਟਿਵ ਰਹੇਗਾ। 

cbse 10th students girlscbse 10th students girlsਉਥੇ ਹੀ ਮਾਈਕ੍ਰੋਸਾਫ਼ਟ ਦੀ ਐਸਐਮਐਸ ਆਰਗੇਨਾਈਜ਼ਰ ਐਪ ਦੀ ਮਦਦ ਨਾਲ ਨਤੀਜਾ ਆਫ਼ਲਾਈਨ ਰਹਿ ਕੇ ਵੀ ਚੈਕ ਕੀਤਾ ਜਾ ਸਕਦਾ ਹੈ। ਇਸ ਐਪ ਦੀ ਮਦਦ ਨਾਲ ਸਟੂਡੈਂਟ ਅਪਣੀ ਡਿਟੇਲ ਨੂੰ ਪਹਿਲਾਂ ਤੋਂ ਹੀ ਰਜਿਸਟਰ ਕਰਵਾ ਸਕਦੇ ਹਨ ਅਤੇ ਫਿਰ ਉਨ੍ਹਾਂ ਨੂੰ ਨਤੀਜਾ ਐਸਐਮਐਸ ਜ਼ਰੀਏ ਮਿਲ ਜਾਵੇਗਾ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement