ਗੁਰੂ ਹਰਿਕ੍ਰਿਸ਼ਨ ਸਕੂਲ ਵਿਖੇ ਬੋਰਡ ਪ੍ਰੀਖਿਆ 'ਚ ਕੁੜੀਆਂ ਅੱਵਲ
Published : May 29, 2018, 5:42 pm IST
Updated : May 29, 2018, 5:42 pm IST
SHARE ARTICLE
Guru Harkrishan School Girls took First Place in Board
Guru Harkrishan School Girls took First Place in Board

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ, ਸ਼ਾਹਦਰਾ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸਕੂਲ ਪ੍ਰਿੰਸੀਪਲ ਦੇ ਮਾਰਗ ਦਰਸ਼ਨ

ਨਵੀਂ ਦਿੱਲੀ, 28 ਮਈ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ, ਸ਼ਾਹਦਰਾ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸਕੂਲ ਪ੍ਰਿੰਸੀਪਲ ਦੇ ਮਾਰਗ ਦਰਸ਼ਨ ਵਿੱਚ ਇਸ ਵਰ੍ਹੇ ਬੋਰਡ ਨਤੀਜੇ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਮੱਲਾਂ ਮਾਰੀਆਂ ਹਨ। ਇਨ੍ਹਾਂ ਨਤੀਜਿਆਂ ਵਿਚ ਕੁੜੀਆਂ ਮੋਹਰੀ ਬਣੀਆਂ ਰਹੀਆਂ ਹਨ। ਸਾਇੰਸ ਸਟਰੀਮ ਵਿੱਚ ਖੁਸ਼ੀ ਸੁਰਾਨਾ ਨੇ 96.2 ਫ਼ੀ ਸਦੀ ਅੰਕ ਲੈ ਕੇ ਪਹਿਲੀ ਪੁਜੀਸ਼ਨ ਤੇ ਰਹੀ ਅਤੇ ਸਚਿਨ ਸੈਣੀ 96 ਫ਼ੀ ਸਦੀ ਅੰਕ ਲੈ ਕੇ ਦੂਜੇ ਤੇ 95 ਫ਼ੀ ਸਦੀ ਅੰਕ ਲੈ ਕੇ ਇਸੇ ਸਟਰੀਮ ਵਿੱਚ ਤੀਜੇ ਨੰਬਰ ਤੇ ਰਹੇ ਹਨ।

GHPS GHPS ਕਾਮਰਸ ਸਟਰੀਮ ਵਿੱਚ ਗੀਰਿਕਾ ਸ਼ਰਮਾ 95 ਫ਼ੀ ਸਦੀ ਅੰਕ ਲੈ ਕੇ ਦੂਜੀ ਪੁਜੀਸ਼ਨ ਤੇ ਰਹੀ ਤੇ ਹਿਊਮੈਨਟੀ ਵਿੱਚ ਤਨੂੰ ਪਾਂਚਾਲ 90 ਫ਼ੀ ਸਦੀ ਅੰਕ ਲੈ ਕੇ ਤੀਜੀ ਪੁਜੀਸ਼ਨ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਉਹ ਭਵਿੱਖ 'ਚ ਇੰਜੀਨੀਅਰ, ਪ੍ਰੋਫੈਸਰ ਤੇ ਚਾਰਟਡ ਅਕਾਊਟੈਂਟ ਬਣਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਅਪਣੀ ਇਸ ਸਫ਼ਲਤਾ ਦਾ ਸਿਹਰਾ ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਅਪਣੇ ਮਾਪਿਆਂ ਨੂੰ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਅਸੀਂ ਅਪਣੇ ਜੀਵਨ ਵਿਚ ਕਿਸੇ ਉਦੇਸ਼ ਨੂੰ ਨਿਰਧਾਰਤ ਕਰ ਲਈਏ ਤਾਂ ਸਾਨੂੰ ਸਫ਼ਲਤਾ ਵੀ ਜ਼ਰੂਰ ਮਿਲਦੀ ਹੈ।

GHPS Delhi GHPS Delhi ਪ੍ਰਿੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ 90 ਫ਼ੀ ਸਦੀ ਤੋਂ ਵਧੇਰੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 23 ਹੈ। 80 ਫ਼ੀ ਸਦੀ ਤੋਂ ਵਧੇਰੇ ਅੰਕ ਲੈਣ ਵਾਲੇ ਸਕੂਲ ਦੇ 54 ਵਿਦਿਆਰਥੀ ਹਨ।70 ਫ਼ੀ ਸਦੀ ਅੰਕ ਲੈਣ ਵਾਲੇ 100 ਵਿਦਿਆਰਥੀ ਹਨ ਅਤੇ 50 ਫ਼ੀ ਸਦੀ ਅੰਕ ਹਾਸਲ ਕਰਨ ਵਾਲੇ 54 ਹਨ। ਪ੍ਰਿੰਸੀਪਲ ਦਾ ਕਹਿਣਾ ਸੀ ਕਿ ਭਵਿੱਖ 'ਚ ਸਕੂਲ ਦੀ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਵਾਸਤੇ ਸਕੂਲ ਪੱਧਰ ਤੇ  ਕੈਰੀਅਰ ਸਬੰਧੀ ਸੇਧ ਦੇਣ ਵਾਲੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਵਰਕਸ਼ਾਪਾਂ 'ਚ ਮਾਹਿਰਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਾਇਆ ਜਾਵੇਗਾ।

ਦਿੱਲੀ ਕਮੇਟੀ ਦੀ ਐਗਜਕੈਟਿਵ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਬਾਠ ਨੇ ਸਕੂਲ ਦੇ ਸ਼ਾਨਦਾਰ ਨਤੀਜਿਆਂ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸਟਾਫ਼ ਤੇ ਮਾਪਿਆਂ ਨੂੰ ਵਧਾਈ ਦਿਤੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement