ਪੇਮਾ ਖਾਂਡੁ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Published : May 29, 2019, 5:57 pm IST
Updated : May 29, 2019, 5:57 pm IST
SHARE ARTICLE
Pema khandu
Pema khandu

ਭਾਜਪਾ ਦੇ ਸੀਨੀਅਰ ਆਗੂ  ਪੇਮਾ ਖਾਂਡੁ ਨੇ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ।

ਅਰੁਣਾਚਲ ਪ੍ਰਦੇਸ਼: ਭਾਜਪਾ ਦੇ ਸੀਨੀਅਰ ਆਗੂ  ਪੇਮਾ ਖਾਂਡੁ ਨੇ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ। ਗਵਰਨਰ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ ਵੱਲੋਂ ਰਾਜਧਾਨੀ ਈਟਾਨਗਰ ਦੌਰਜੀ ਖਾਂਡੁ ਕਨਵੈਂਸ਼ਨ ਸੈਂਟਰ ਵਿਖੇ ਪੇਮਾ ਖਾਂਡੂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਉਹਨਾਂ ਤੋਂ ਇਲਾਵਾ ਮੰਤਰੀ ਮੰਡਲ ਦੇ ਹੋਰ 12 ਮੰਤਰੀਆਂ ਨੇ ਵੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿਚ ਅਸਾਮ, ਨਾਗਾਲੈਂਡ, ਮਣੀਪੁਰ, ਤ੍ਰਿਪੁਰਾ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਵੀ ਸ਼ਾਮਿਲ ਹੋਏ ਸਨ।

BJP victoryBJP 

ਖਾਂਡੁ ਦੀ ਅਗਵਾਈ ਵਿਚ ਭਾਜਪਾ ਨੇ 60 ਸੰਸਦੀ ਵਿਧਾਨਸਭਾ ਸੀਟਾਂ ਵਿਚੋਂ 41 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। 11 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਹੋਈਆਂ ਸਨ। ਬੀਤੀ 25 ਮਈ ਨੂੰ ਐਲਾਨੇ ਚੋਣ ਨਤੀਜਿਆਂ ਮੁਤਾਬਿਕ ਪਾਰਟੀ ਨੇ ਤਿੰਨ ਸੀਟਾਂ ‘ਤੇ ਨਿਰਪੱਖ ਅਤੇ 38 ਸੀਟਾਂ ‘ਤੇ ਵੋਟਿੰਗ ਤੋਂ ਬਾਅਦ ਜਿੱਤ ਹਾਸਿਲ ਕੀਤੀ ਹੈ। ਕੇਂਦਰ ਵਿਚ ਐਨਡੀਏ ਸਹਿਯੋਗੀ ਦਲ ਜੇਡੀਯੂ ਨੂੰ ਸੱਤ, ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਨੂੰ ਪੰਜ, ਕਾਂਗਰਸ ਨੂੰ ਚਾਰ, ਪੀਪਲਜ਼ ਪਾਰਟੀ ਆਫ ਅਰੁਣਾਚਲ ਨੂੰ ਇਕ ਅਤੇ ਨਿਰਪੱਖ ਨੂੰ ਦੋ ਸੀਟਾਂ ਮਿਲੀਆਂ ਸਨ।

CM Pema KhanduCM Pema Khandu

ਇਸ ਤੋਂ ਪਹਿਲਾਂ  ਪੇਮਾ ਖਾਂਡੁ 17 ਜੁਲਾਈ 2016 ਤੋਂ 16 ਸਤੰਬਰ 2016 ਤੱਕ ਕਾਂਗਰਸ ਦੇ ਸਹਿਯੋਗੀ ਮੁੱਖ ਮੰਤਰੀ ਬਣੇ ਰਹੇ। ਉਸ ਤੋਂ ਬਾਅਦ 16 ਸਤੰਬਰ 2016 ਤੋਂ 31 ਦਸੰਬਰ 2016 ਤੱਕ ਪੀਪਲਜ਼ ਪਾਰਟੀ ਆਫ ਅਰੁਣਾਚਲ ਦੇ ਸਹਿਯੋਗ ਨਾਲ ਮੁੱਖ ਮੰਤਰੀ ਰਹੇ ਅਤੇ ਫਿਰ 31 ਦਸੰਬਰ ਤੋਂ 2019 ਦੀਆਂ ਵਿਧਾਨ ਸਭਾ ਚੋਣਾਂ ਤੱਕ ਉਹ ਭਾਜਪਾ ਦੇ ਸਹਿਯੋਗੀ ਮੁੱਖ ਮੰਤਰੀ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement