ਬੰਗਲਾਦੇਸ਼ ’ਚ ਫਸੇ ਭਾਰਤੀਆਂ ਨੇ ਕੀਤੀ ਸੜਕ ਰਾਹੀਂ ਵਤਨ ਵਾਪਸੀ
Published : May 29, 2020, 8:08 am IST
Updated : May 29, 2020, 8:08 am IST
SHARE ARTICLE
File Photo
File Photo

ਬੰਗਲਾਦੇਸ਼ ਵਿਚ ਲਾਕਡਾਊਨ ਦੇ ਕਾਰਣ ਫਸੇ ਤਕਰੀਬਨ 200 ਭਾਰਤੀਆਂ ਨੂੰ ਸੜਕ ਰਸਤੇ ਭਾਰਤ ਭੇਜਿਆ ਗਿਆ

ਢਾਕਾ, 28 ਮਈ : ਬੰਗਲਾਦੇਸ਼ ਵਿਚ ਲਾਕਡਾਊਨ ਦੇ ਕਾਰਣ ਫਸੇ ਤਕਰੀਬਨ 200 ਭਾਰਤੀਆਂ ਨੂੰ ਸੜਕ ਰਸਤੇ ਭਾਰਤ ਭੇਜਿਆ ਗਿਆ। ਬੰਗਲਾਦੇਸ਼ ਵਿਚ ਫਸੇ ਇਨ੍ਹਾਂ ਭਾਰਤੀਆਂ ਵਿਚ ਜ਼ਿਆਦਾਤਰ ਉੱਤਰ-ਪੂਰਬੀ ਸੂਬਿਆਂ ਦੇ ਨਿਵਾਸੀ ਹਨ, ਜਿਨ੍ਹਾਂ ਨੂੰ ਤਿੰਨ ਸਰਹੱਦੀ ਚੌਕੀਆਂ ਰਾਹੀਂ ਭੇਗਿਆ ਗਿਆ। ਭਾਰਤੀ ਹਾਈ ਕਮਿਸ਼ਨ ਨੇ ਇਥੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।

File photoFile photo

ਬੰਗਲਾਦੇਸ਼ ਦੀ ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦਾਸ ਨੇ ਅਖੌਰਾ-ਅਗਰਤਲਾ ਦੀ ਜਾਂਚ ਚੌਕੀ ਦਾ ਦੌਰਾ ਕੀਤਾ ਤੇ ਤ੍ਰਿਪੁਰਾ ਜਾਣ ਵਾਲੇ ਭਾਰਤੀਆਂ ਨਾਲ ਗੱਲਬਾਤ ਕੀਤੀ। ਹਾਈ ਕਮਿਸ਼ਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਟਵੀਟ ਵਿਚ ਕਿਹਾ ਗਿਆ ਕਿ ਇਸ ਤੋਂ ਇਲਾਵਾ ਮੇਘਾਲਿਆ ਨਾਲ ਲਗਦੀ ਦੌਕੀ-ਤਮਾਬਿਲ ਸਰਹੱਦੀ ਚੌਕੀ ਤੇ ਅਸਮ ਦੀ ਸਰਹੱਦ ਨਾਲ ਲਗਦੀ ਸੁਤਰਕਾਂਡੀ-ਸ਼ਿਓਲਾ ਚੌਕੀ ਤੋਂ ਵੀ ਭਾਰਤੀਆਂ ਨੂੰ ਭੇਜਿਆ ਗਿਆ। ਭਾਰਤੀ ਹਾਈ ਕਮਿਸ਼ਨ ਨੇ ਇਕ ਵੀਡੀਉ ਵੀ ਸਾਂਝੀ ਕੀਤੀ, ਜਿਸ ਵਿਚ ਘਰ ਵਾਪਸ ਜਾਣ ਵਾਲੇ ਵਿਦਿਆਰਥੀ ਬੇਹੱਦ ਉਤਸ਼ਾਹਿਤ ਨਜ਼ਰ ਆਏ ਰਹੇ ਹਨ। 

ਹਾਈ ਕਮਿਸ਼ਨ ਨੇ ਵਤਨ ਵਾਪਸੀ ਦੇ ਇਛੁੱਕ ਭਾਰਤੀਆਂ ਲਈ ਅਪਣੀ ਵੈੱਬਸਾਈਟ ’ਤੇ ਲਿੰਕ ਸਾਂਝਾ ਕੀਤਾ ਸੀ, ਜਿਥੇ ਉਹ ਵਾਪਸੀ ਲਈ ਅਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬੰਗਲਾਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ 8 ਮਈ ਤੋਂ ਸ਼ੁਰੂ ਹੋਈ ਸੀ। ਇਸ ਦੇ ਤਹਿਤ ਪਹਿਲੇ ਪੜਾਅ ਵਿਚ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 168 ਵਿਦਿਆਰਥੀ ਢਾਕਾ ਤੋਂ ਭਾਰਤ ਪਰਤੇ ਸਨ।    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement