ਦਿੱਲੀ ਦੇ ਮੁੰਗੇਸ਼ਪੁਰ ’ਚ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਮੌਸਮ ਵਿਭਾਗ ਕਰ ਰਿਹੈ ‘ਗ਼ਲਤੀ’ ਬਾਰੇ ਜਾਂਚ
Published : May 29, 2024, 5:50 pm IST
Updated : May 29, 2024, 10:59 pm IST
SHARE ARTICLE
Representative Image.
Representative Image.

ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਦਿੱਲੀ ’ਚ ਇਹ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ

ਨਵੀਂ ਦਿੱਲੀ: ਦਿੱਲੀ ਦੇ ਮੁੰਗੇਸ਼ਪੁਰ ਇਲਾਕੇ ’ਚ ਬੁਧਵਾਰ ਨੂੰ ਗਰਮੀ ਨੇ ਸਾਰੇ ਰੀਕਾਰਡ ਤੋੜ ਦਿਤੇ ਅਤੇ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਕੌਮੀ ਰਾਜਧਾਨੀ ’ਚ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। 

ਉੱਤਰ-ਪਛਮੀ ਦਿੱਲੀ ਦੇ ਮੁੰਗੇਸ਼ਪੁਰ ’ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 49.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਇਕ ਦਿਨ ਬਾਅਦ ਤਾਪਮਾਨ ਹੋਰ ਵਧ ਗਿਆ ਅਤੇ ਮੌਸਮ ਵਿਗਿਆਨ ਕੇਂਦਰ ਨੇ ਸ਼ਾਮ 4:14 ਵਜੇ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਦਿੱਲੀ ’ਚ ਇਹ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ। 

ਦਿੱਲੀ ਦੇ ਮੁਢਲੇ ਮੌਸਮ ਵਿਗਿਆਨ ਕੇਂਦਰ ਸਫ਼ਦਰਜੰਗ ਪ੍ਰਯੋਗਸ਼ਾਲਾ ’ਚ ਵੱਧ ਤੋਂ ਵੱਧ ਤਾਪਮਾਨ 46.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ 79 ਸਾਲਾਂ ਤੋਂ ਸਭ ਤੋਂ ਜ਼ਿਆਦਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜੂਨ 1945 ’ਚ ਦਿੱਲੀ ਅੰਦਰ ਵੱਧ ਤੋਂ ਵੱਧ ਤਾਪਮਾਨ 46.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 

ਹਾਲਾਂਕਿ ਸ਼ਾਮ ਸਮੇਂ ਅਚਾਨਕ ਮੌਸਮ ’ਚ ਬਦਲਾਅ ਆਇਆ ਅਤੇ ਆਸਮਾਨ ’ਚ ਬੱਦਲ ਛਾ ਗਏ ਤੇ ਕੁੱਝ ਇਲਾਕਿਆਂ ’ਚ ਹਲਕੀ ਕਿਣਮਿਣ ਵੀ ਹੋਈ ਜਿਸ ਨਾਲ ਦਿੱਲੀ ਵਾਸੀਆਂ ਨੂੰ ਕੁੱਝ ਰਾਹਤ ਮਿਲੀ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਖੇਤਰੀ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਰਾਜਸਥਾਨ ਤੋਂ ਆਉਣ ਵਾਲੀ ਗਰਮੀ ਦੀ ਮਾਰ ’ਚ ਆਉਣ ਵਾਲੇ ਦਿੱਲੀ ਦੇ ਬਾਹਰੀ ਇਲਾਕੇ ਪਹਿਲੇ ਖੇਤਰ ਹਨ। 

ਕੁਲਦੀਪ ਸ੍ਰੀਵਾਸਤਵ ਨੇ ਕਿਹਾ, ‘‘ਦਿੱਲੀ ਦੇ ਕੁੱਝ ਹਿੱਸੇ ਗਰਮ ਹਵਾਵਾਂ ਦੇ ਜਲਦੀ ਆਉਣ ਨਾਲ ਪ੍ਰਭਾਵਤ ਹੋਏ ਹਨ, ਜਿਸ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਖਰਾਬ ਮੌਸਮ ਵਿਗੜ ਗਿਆ ਹੈ। ਮੁੰਗੇਸ਼ਪੁਰ, ਨਰੇਲਾ ਅਤੇ ਨਜਫਗੜ੍ਹ ਵਰਗੇ ਇਲਾਕਿਆਂ ’ਚ ਸੱਭ ਤੋਂ ਪਹਿਲਾਂ ਇਨ੍ਹਾਂ ਗਰਮੀ ਦੀਆਂ ਲਹਿਰਾਂ ਦਾ ਅਸਰ ਮਹਿਸੂਸ ਕੀਤਾ ਗਿਆ ਹੈ।’’ 

ਨਿੱਜੀ ਮੌਸਮ ਵਿਗਿਆਨ ਏਜੰਸੀ ਸਕਾਈਮੈਟ ਵੈਦਰ ਦੇ ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ, ‘‘ਖਾਲੀ ਜ਼ਮੀਨ ਵਾਲੇ ਖੁੱਲ੍ਹੇ ਖੇਤਰਾਂ ’ਚ ਗਰਮੀ ਜ਼ਿਆਦਾ ਹੈ। ਸਿੱਧੀ ਧੁੱਪ ਅਤੇ ਛਾਂ ਦੀ ਘਾਟ ਕਾਰਨ ਇਹ ਖੇਤਰ ਬਹੁਤ ਗਰਮ ਹੋ ਜਾਂਦੇ ਹਨ। ਜਦੋਂ ਹਵਾ ਪੱਛਮ ਤੋਂ ਚੱਲਦੀ ਹੈ, ਤਾਂ ਇਹ ਸੱਭ ਤੋਂ ਪਹਿਲਾਂ ਇਨ੍ਹਾਂ ਖੇਤਰਾਂ ਨੂੰ ਪ੍ਰਭਾਵਤ ਕਰਦੀ ਹੈ। ਕਿਉਂਕਿ ਇਹ ਇਲਾਕੇ ਦਿੱਲੀ ਦੇ ਬਾਹਰੀ ਇਲਾਕੇ ’ਚ ਹਨ, ਇਸ ਲਈ ਇੱਥੇ ਤਾਪਮਾਨ ਤੇਜ਼ੀ ਨਾਲ ਵਧਦਾ ਹੈ।’’

ਉਧਰ ਦਿੱਲੀ ਦੇ ਉਪਰਾਜਪਾਲ ਵੀ.ਕੇ. ਸਕਸੇਨਾ ਨੇ ਦਿੱਲੀ ’ਤੇ ਤਿੱਖੀ ਗਰਮੀ ਦੇ ਮੱਦੇਨਜ਼ਰ ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ’ਚ ਲੱਗੇ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤਕ ਤਨਖ਼ਾਹ ਸਮੇਤ ਛੁੱਟੀ ਦੇਣ ਅਤੇ ਨਾਰੀਅਲ ਪਾਣੀ ਮੁਹਈਆ ਕਰਵਾਉਣ ਦਾ ਹੁਕਮ ਦਿਤਾ ਹੈ। ਰਾਜਪਾਲ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਕਰਨ ਲਈ ਕਿਹਾ ਕਿ ਭਿਆਨਕ ਗਰਮੀ ਨੂੰ ਵੇਖਦਿਆਂ ਬਸ ਸਟੈਂਡ ’ਤੇ ਪਾਣੀ ਦੇ ਘੜੇ ਰਖਵਾਏ ਜਾਣ। 

52.9 ਡਿਗਰੀ ਸੈਲਸੀਅਸ ਤਾਪਮਾਨ ਗਲਤੀ ਕਾਰਨ ਹੋਣ ਦੀ ਸੰਭਾਵਨਾ : ਮੌਸਮ ਵਿਭਾਗ

ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਦਿੱਲੀ ਦੇ ਮੁੰਗੇਸ਼ਪੁਰ ਇਲਾਕੇ ਦੇ ਆਟੋਮੈਟਿਕ ਵੈਦਰ ਸਟੇਸ਼ਨ (AWS) 'ਚ ਦਰਜ ਕੀਤਾ ਗਿਆ ਵੱਧ ਤੋਂ ਵੱਧ ਤਾਪਮਾਨ 52.9 ਡਿਗਰੀ ਸੈਲਸੀਅਸ 'ਚ ਗਲਤੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਰਾਸ਼ਟਰੀ ਰਾਜਧਾਨੀ ਦੇ ਹੋਰ ਹਿੱਸਿਆਂ 'ਚ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲੋਂ ਅੱਠ ਡਿਗਰੀ ਸੈਲਸੀਅਸ ਜ਼ਿਆਦਾ ਹੈ। 

ਗਰਮੀ ਕਾਰਨ ਦਿੱਲੀ ’ਚ ਬਿਜਲੀ ਦੀ ਮੰਗ 8,302 ਮੈਗਾਵਾਟ ਦੇ ਰੀਕਾਰਡ ਪੱਧਰ ’ਤੇ ਪੁੱਜੀ, ਬਿਜਲੀ ਵੰਡ ਕੰਪਨੀਆਂ ਦੇ ਅੰਦਾਜ਼ੇ ਤੋਂ ਵੀ ਟੱਪੀ ਮੰਗ

ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਬੁਧਵਾਰ ਨੂੰ ਬਿਜਲੀ ਦੀ ਮੰਗ 8,302 ਮੈਗਾਵਾਟ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਬਿਜਲੀ ਵੰਡ ਕੰਪਨੀਆਂ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। 

ਦਿੱਲੀ ਦੇ ਇਤਿਹਾਸ ’ਚ ਪਹਿਲੀ ਵਾਰ ਬਿਜਲੀ ਦੀ ਵੱਧ ਤੋਂ ਵੱਧ ਮੰਗ 8300 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਬਿਜਲੀ ਵੰਡ ਕੰਪਨੀਆਂ ਨੇ ਇਸ ਗਰਮੀਆਂ ’ਚ ਵੱਧ ਤੋਂ ਵੱਧ ਮੰਗ ਲਗਭਗ 8,200 ਮੈਗਾਵਾਟ ਹੋਣ ਦਾ ਅਨੁਮਾਨ ਲਗਾਇਆ ਸੀ। ਬਿਜਲੀ ਦੀ ਖਪਤ ਦੇ ਅੰਕੜੇ ਰੀਕਾਰਡ ਕਰਨ ਵਾਲੇ ਸਟੇਟ ਲੋਡ ਡਿਸਪੈਚ ਸੈਂਟਰ (ਐਸ.ਐਲ.ਡੀ.ਸੀ.) ਦਿੱਲੀ ਦੇ ਅਨੁਸਾਰ, ਦੁਪਹਿਰ 3:36 ਵਜੇ ਸ਼ਹਿਰ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ 8,302 ਮੈਗਾਵਾਟ ਸੀ। 

ਇਸ ਤੋਂ ਪਹਿਲਾਂ 22 ਮਈ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 8 ਹਜ਼ਾਰ ਮੈਗਾਵਾਟ ਤਕ ਪਹੁੰਚ ਗਈ ਸੀ। ਰਾਜਧਾਨੀ ਦਿੱਲੀ ਪਿਛਲੇ 10 ਦਿਨਾਂ ਤੋਂ ਤਪਦੀ ਧੁੱਪ ਅਤੇ ਭਿਆਨਕ ਗਰਮੀ ਨਾਲ ਜੂਝ ਰਹੀ ਹੈ। ਇਸ ਦੌਰਾਨ ਸ਼ਹਿਰ ਦੇ ਕੁੱਝ ਇਲਾਕਿਆਂ ’ਚ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਇਸ ਭਿਆਨਕ ਗਰਮੀ ’ਚ ਕੂਲਰ ਏਅਰ ਕੰਡੀਸ਼ਨਰ ਅਤੇ ਪੱਖੇ ਚਲਾਉਣ ਲਈ ਬਿਜਲੀ ਦੀ ਮੰਗ ਤੇਜ਼ੀ ਨਾਲ ਵਧੀ ਹੈ।

Tags: temperature, heat

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement