
ਜਨਤਾ ਦਲ-ਐਸ ਦੇ ਮੁਖੀ ਐਚ ਡੀ ਦੇਵਗੌੜਾ ਨੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਦੇ ਰੂਪ ਵਿਚ ਐਡ ਡੀ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿਚ ਭਲੇ ਹੀ....
ਨਵੀਂ ਦਿੱਲੀ : ਜਨਤਾ ਦਲ-ਐਸ ਦੇ ਮੁਖੀ ਐਚ ਡੀ ਦੇਵਗੌੜਾ ਨੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਦੇ ਰੂਪ ਵਿਚ ਐਡ ਡੀ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿਚ ਭਲੇ ਹੀ ਛੇ ਗ਼ੈਰ ਭਾਜਪਾ ਦਲਾਂ ਦੇ ਨੇਤਾ ਸ਼ਾਮਲ ਹੋਣ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਸਾਰੇ ਰਾਜਾਂ ਵਿਚ ਮਿਲ ਕੇ ਚੋਣ ਲੜਨਗੇ। ਉਨ੍ਹਾਂ ਨੇ ਹਾਲਾਂਕਿ ਭਾਜਪਾ ਨੂੰ ਰੋਕਣ ਲਈ ਜਲਦ ਤੋਂ ਜਲਦ ਤੀਜੇ ਮੋਰਚੇ ਦੇ ਗਠਨ ਦੀ ਆਖੀ।
H.D Deve Gowda
ਦੇਵਗੌੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਤਾਧਾਰੀ ਪਾਰਟੀ ਵਲੋਂ ਰਾਜਾਂ ਵਿਚ ਅਪਣੇ ਕੇਡਰਾਂ ਨੂੰ ਸਪੱਸ਼ਟ ਸੰਕੇਤ ਹੈ ਕਿ ਉਹ ਜਲਦ ਹੀ ਨਵੰਬਰ-ਦਸੰਬਰ ਵਿਚ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਦੇ ਰੂਪ ਵਿਚ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਪਾਰਟੀਆਂ ਸਾਰੇ ਰਾਜਾਂ ਵਿਚ ਮਿਲ ਕੇ ਲੜਨਗੀਆਂ। ਉਹ ਇੱਥੇ ਰੱਖਿਆ ਸਬੰਧੀ ਮੁੱਦਿਆਂ 'ਤੇ ਸੰਸਦੀ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਏ ਸਨ ਜੋ ਮੁਲਤਵੀ ਹੋ ਗਈ।
Kumaraswamy
ਸਾਂਝੇ ਮੋਰਚੇ ਦਾ ਆਗਾਜ਼ ਕਰਦੇ ਹੋਏ ਕਾਂਗਰਸ, ਤ੍ਰਿਣਮੂਲ ਕਾਂਗਰਸ, ਬਸਪਾ, ਆਪ, ਮਾਕਪਾ ਅਤੇ ਤੇਦੇਪਾ ਦੇ ਸੀਨੀਅਰ ਨੇਤਾ ਪਿਛਲੇ ਮਹੀਨੇ ਬੰਗਲੁਰੂ ਵਿਚ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ ਸਨ।ਦੇਵਗੌੜਾ ਨੇ ਕਿਹਾ ਕਿ ਸਪਾ ਅਤੇ ਬਸਪਾ ਆਮ ਚੋਣਾਂ ਵਿਚ ਉਤਰ ਪ੍ਰਦੇਸ਼ ਵਿਚ 40-40 ਸੀਟਾਂ ਸਾਂਝੀਆਂ ਕਰਨ 'ਤੇ ਚਰਚਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ਵਿਚ ਕਾਂਗਰਸ ਦੇ ਨਾਲ ਕੁੱਝ ਮੁੱਦੇ ਹੋਣ ਦੇ ਬਾਵਜੂਦ ਅਸੀਂ ਉਸ ਦੇ ਨਾਲ ਮਿਲ ਕੇ ਲੜਾਂਗੇ।
Kumaraswamy
ਦੇਵਗੌੜਾ ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ-ਜੇਡੀਐਸ ਤਾਲਮੇਲ ਕਮੇਟੀ ਦੇ ਪ੍ਰਧਾਨ ਸਿਧਰਮਈਆ ਦੇ ਉਸ ਬਿਆਨ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਵਰਤਮਾਨ ਕਰਨਾਟਕ ਸਰਕਾਰ ਇਕ ਸਾਲ ਹੀ ਚੱਲੇਗੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਲਗਦਾ ਹੈ। ਅਗਾਮੀ ਲੋਕ ਸਭਾ ਚੋਣਾਂ ਲਈ ਸੀਟ ਬਟਵਾਰੇ 'ਤੇ ਅਜੇ ਤਕ ਕੋਈ ਫ਼ੈਸਲਾ ਨਹੀਂ ਹੋਇਆ ਹੈ। ਅਫ਼ਵਾਹ ਅਜਿਹੀ ਹੈ ਕਿ ਕਰਨਾਟਕ ਵਿਚ ਕਾਂਗਰਸ 18 ਸੀਟਾਂ 'ਤੇ ਲੜੇਗੀ ਅਤੇ ਜੇਡੀਐਸ ਨੂੰ ਬਾਕੀ 10 ਸੀਟਾਂ ਮਿਲਣਗੀਆਂ।
Rahul Gandhi
ਉਨ੍ਹਾਂ ਕਿਹਾ ਕਿ ਮੁੱਦੇ 'ਤੇ ਹੁਣ ਤਕ ਕੋਈ ਚਰਚਾ ਨਹੀਂ ਹੋਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੁਮਾਰਸਵਾਮੀ ਚਰਚਾ ਕਰਨਗੇ ਅਤੇ ਆਖ਼ਰੀ ਰੂਪ ਦੇਣਗੇ। ਦੇਵਗੌੜਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਰਨਾਟਕ ਵਿਚ ਇਕ ਸੰਸਦੀ ਸੀਟ ਅਪਣੀ ਸਹਿਯੋਗੀ ਬਸਪਾ ਨੂੰ ਦੇਣਾ ਚਾਹੁੰਦੀ ਹੈ। ਬਦਲੇ ਵਿਚ ਮੈਂ ਬਸਪਾ ਨੂੰ ਕਹਾਂਗਾ ਕਿ ਉਹ ਉਤਰ ਪ੍ਰਦੇਸ਼ ਵਿਚ ਇਕ ਸੀਟ ਜਨਤਾ ਦਲ-ਐਸ ਦੇ ਜਨਰਲ ਸਕੱਤਰ ਦਾਨਿਸ਼ ਅਲੀ ਨੂੰ ਦੇਵੇ। ਕੇਰਲ ਵਿਚ ਐਲਡੀਐਫ ਸਾਨੂੰ ਇਕ ਸੀਟ ਦੇਵੇਗਾ।
Amit Shah
ਉਨ੍ਹਾਂ ਕਿਹਾ ਕਿ ਅਗਾਮੀ ਦਿਨਾ ਵਿਚ ਉਹ ਗ਼ੈਰ ਐਨਡੀਏ ਨੇਤਾਵਾਂ ਨੂੰ ਮਿਲਣਗੇ। ਇਹ ਜ਼ਿਕਰ ਕਰਦੇ ਹੋਏ ਕਿ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਇਕ ਹੀ ਸਮੇਂ 'ਤੇ ਚੋਣ ਕਰਵਾਉਣ ਦਾ ਸੰਕੇਤ ਦੇ ਰਹੇ ਹਨ। ਦੇਵਗੌੜਾ ਨੇ ਕਿਹਾ ਕਿ ਜਲਦ ਤੋਂ ਜਲਦ ਤੀਜੇ ਮੋਰਚੇ ਦਾ ਗਠਨ ਸਮੇਂ ਦੀ ਲੋੜ ਹੈ। ਦੇਵਗੌੜਾ ਨੇ ਕਿਹਾ ਕਿ ਰਾਜਾਂ ਨੂੰ ਉਨ੍ਹਾਂ ਦੇ ਦੁਆਰਾ ਦਿਤੇ ਜਾ ਰਹੇ ਸੰਕੇਤ ਨਾਲ ਜਲਦ ਚੋਣ ਕਰਵਾਏ ਜਾਣ ਦੀ ਸੰਭਾਵਨਾ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਸੰਸਦ ਦਾ ਮਾਨਸੂਨ ਸੈਸ਼ਨ ਆਖ਼ਰੀ ਸੈਸ਼ਨ ਹੋ ਸਕਦਾ ਹੈ।