
ਦਿੱਲੀ ਦੇ ਚਿਰਾਗ ਇਲਾਕੇ ਵਿਚ ਪਿਆਰ ਵਿਚ ਧੋਖਾ ਖਾਣ 'ਤੇ ਚਾਕੂਬਾਜੀ ਦੀ ਘਟਨਾ ਹੋਈ ਹੈ। ਇਕ ਸ਼ਾਦੀਸ਼ੁਦਾ ਮਹਿਲਾ ਦੇ ਪਿਆਰ ਵਿਚ ਪਾਗਲ
ਨਵੀਂ ਦਿੱਲੀ : ਦਿੱਲੀ ਦੇ ਚਿਰਾਗ ਇਲਾਕੇ ਵਿਚ ਪਿਆਰ ਵਿਚ ਧੋਖਾ ਖਾਣ 'ਤੇ ਚਾਕੂਬਾਜੀ ਦੀ ਘਟਨਾ ਹੋਈ ਹੈ। ਇਕ ਸ਼ਾਦੀਸ਼ੁਦਾ ਮਹਿਲਾ ਦੇ ਪਿਆਰ ਵਿਚ ਪਾਗਲ ਇਕ ਮੁੰਡੇ ਨੇ ਮਹਿਲਾ ਨੂੰ ਘਰ ਵਿਚ ਵੜ ਕੇ ਚਾਕੂ ਮਾਰ ਦਿੱਤਾ ਤੇ ਇਸ ਤੋਂ ਬਾਅਦ ਮੁੰਡੇ ਨੇ ਖੁਦ ਨੂੰ ਵੀ ਚਾਕੂ ਮਾਰ ਲਿਆ। ਸਥਾਨਕ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਮਹਿਲਾ ਦੀ ਮੌਤ ਹੋ ਗਈ ਹੈ ਅਤੇ ਮੁੰਡੇ ਦੀ ਹਾਲਤ ਗੰਭੀਰ ਹੈ।
Married woman stabbed to death by ex boyfriend in delhi
ਦਿੱਲੀ ਪੁਲਿਸ ਨੇ ਦੋਸ਼ੀ ਵਿਅਕਤੀ ਦੀ ਜੇਬ 'ਚੋਂ ਕਾਗਜ 'ਤੇ ਲਿਖਿਆ ਹੋਇਆ ਇਕ ਨੋਟ ਬਰਾਮਦ ਕੀਤਾ ਹੈ। ਉਸ ਨੋਟ ਵਿਚ ਲਿਖਿਆ ਹੈ, ‘ਮੈਂ ਤੇ ਪਿੰਕੀ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਲਈ ਅਸੀ ਦੋਵੇਂ ਇਕੱਠੇ ਅੱਜ ਖ਼ਤਮ ਹੋ ਰਹੇ ਹਾਂ। ਸਾਨੂੰ ਦੋਵਾਂ ਨੂੰ ਇਕੱਠੇ ਦਫ਼ਨਾਇਆ ਜਾਵੇ। ਮੈਂ ਬਹੁਤ ਸਾਰਾ ਪੈਸਾ ਪਿੰਕੀ ਦੇ ਪਤੀ ਨੂੰ ਉਧਾਰ ਦਿੱਤਾ ਹੋਇਆ ਹੈ ਅਤੇ ਮੈਂ ਬਹੁਤ ਸਾਰਾ ਪੈਸਾ ਤੋਂ ਲੋਕਾਂ ਲਿਆ ਵੀ ਹੋਇਆ ਹੈ।
Married woman stabbed to death by ex boyfriend in delhi
ਮਹਿਲਾ 'ਤੇ ਹਮਲਾ ਕਰਨ ਵਾਲੇ ਮੁੰਡੇ ਦਾ ਨਾਮ ਸ਼ਨੀ ਹੈ। ਪਿੰਕੀ ਅਤੇ ਸ਼ਨੀ ਵਿਚ ਨਜ਼ਦੀਕੀਆਂ ਕਾਫ਼ੀ ਜ਼ਿਆਦਾ ਵੱਧ ਗਈਆਂ ਸਨ। ਪਿਛਲੀ ਹੋਲੀ 'ਤੇ ਹੀ ਮਹਿਲਾ ਦੇ ਪਤੀ ਨੂੰ ਪਤਾ ਲੱਗ ਗਿਆ ਸੀ ਕਿ ਸ਼ਨੀ ਦਾ ਉਸਦੀ ਪਤਨੀ ਦੇ ਨਾਲ ਨਜ਼ਾਇਜ ਸਬੰਧ ਹਨ। ਦਿੱਲੀ ਪੁਲਿਸ ਦੇ ਮੁਤਾਬਕ ਪਿੰਕੀ ਜਦੋਂ ਗੁਰੂਗ੍ਰਾਮ ਸ਼ਿਫਟ ਹੋ ਗਈ ਸੀ ਤਾਂ ਸ਼ਨੀ ਵੀ ਉੱਥੇ ਮਿਲਣ ਪਹੁੰਚ ਜਾਂਦਾ ਸੀ । ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਕ ਬਿਊਟੀ ਪਾਰਲਰ ਵਿਚ ਨੌਕਰੀ ਕਰਨ ਵਾਲੀ ਮਹਿਲਾ ਪਿੰਕੀ ਦਾ 2016 ਵਿਚ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਤੀ ਅਤੇ 4 ਸਾਲ ਦੇ ਬੇਟੇ ਦੇ ਨਾਲ ਰਹਿੰਦੀ ਸੀ।
Married woman stabbed to death by ex boyfriend in delhi
ਮਹਿਲਾ ਦਾ ਪਤੀ ਇਕ ਨਿਜੀ ਕੰਪਨੀ ਵਿਚ ਨੌਕਰੀ ਕਰਦਾ ਹੈ। ਘਟਨਾ ਦੇ ਸਮੇਂ ਮਹਿਲਾ ਘਰ ਵਿਚ ਆਪਣੇ ਬੱਚੇ ਦੇ ਨਾਲ ਇਕੱਲੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਪਿੰਕੀ ਦੀਆਂ ਸਨੀ ਨਾਲ ਨਜ਼ਦੀਕੀਆਂ ਹੋ ਗਈਆਂ ਸਨ 'ਤੇ ਮਹਿਲਾ ਹੁਣ ਇਹ ਰਿਸ਼ਤਾ ਖਤਮ ਕਰਣਾ ਚਾਹੁੰਦੀ ਸੀ। ਸ਼ਨੀ ਮਹਿਲਾ ਨਾਲ ਰਿਸ਼ਤਾ ਖ਼ਤਮ ਕਰਨ ਨੂੰ ਤਿਆਰ ਨਹੀਂ ਸੀ। ਇਸ ਲਈ ਉਸਨੇ ਪਿੰਕੀ ਦੀ ਹੱਤਿਆ ਕਰ ਦਿੱਤੀ ਅਤੇ ਆਪਣੇ ਆਪ ਨੂੰ ਵੀ ਜਖ਼ਮੀ ਕਰ ਲਿਆ।