ਕੇਂਦਰ ਸਰਕਾਰ ਦੀ ਹਦਾਇਤ: ਤੀਜੀ ਲਹਿਰ ਦਾ ਆਉਣਾ ਜਾਂ ਨਾ ਆਉਣਾ ਸਾਡੇ ਹੱਥ ਵਿਚ
Published : Jun 29, 2021, 2:17 pm IST
Updated : Jun 29, 2021, 2:17 pm IST
SHARE ARTICLE
3rd Covid wave is in our hands: VK Paul
3rd Covid wave is in our hands: VK Paul

ਕੋਰੋਨਾ ਦੀ ਤੀਜੀ ਲਹਿਰ ਸਬੰਧੀ ਕੇਂਦਰ ਸਰਕਾਰ ਨੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ।

ਨਵੀਂ ਦਿੱਲੀ: ਕੋਰੋਨਾ ਦੀ ਤੀਜੀ ਲਹਿਰ ਸਬੰਧੀ ਕੇਂਦਰ ਸਰਕਾਰ ਨੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਕੋਵਿਡ ਟਾਸਕ ਫੋਰਸ (Covid Task Force) ਦੇ ਮੁਖੀ ਡਾ. ਵੀਕੇ ਪਾਲ (Dr. VK Paul) ਨੇ ਕਿਹਾ ਕਿ ਤੀਜੀ ਲਹਿਰ ਦਾ ਆਉਣਾ ਜਾਂ ਨਾ ਆਉਣਾ ਸਾਡੇ ਹੱਥ ਵਿਚ ਹੈ। ਇਸ ਵਿਚ ਸਮੁੱਚਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ।

Corona CaseCorona virus

ਹੋਰ ਪੜ੍ਹੋ: ਟੀਕਾਕਰਨ ਮੁਹਿੰਮ ਵਿਚ ਘੁਟਾਲਾ: 1 ਅਧਾਰ ਨੰਬਰ 'ਤੇ 16 ਲੋਕਾਂ ਨੂੰ ਲੱਗਿਆ ਟੀਕਾ, ਖੜ੍ਹੇ ਹੋਏ ਸਵਾਲ

ਉਹਨਾਂ ਕਿਹਾ ਕਿ ਦੇਸ਼ ਵਿਚ ਮੌਜੂਦਾ ਡੇਲਟਾ ਵੇਰੀਐਂਟ (Delta variant of COVID-19) ਦਾ ਵਤੀਰਾ ਵੀ ਮਹਾਂਮਾਰੀ ਦੀ ਤਸਵੀਰ ਨੂੰ ਬਦਲ ਸਕਦਾ ਹੈ। ਦੇਸ਼ ਵਿਚ ਡੇਲਟਾ ਪਲੱਸ ਵੇਰੀਐਂਟ (Delta Plus variant of COVID-19) ਦੇ 12 ਸੂਬਿਆਂ ਵਿਚ ਮਾਮਲੇ ਸਾਹਮਣੇ ਆਏ ਹਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹਾ ਕੋਈ ਵੀ ਡਾਟਾ ਮੌਜੂਦ ਨਹੀਂ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਡੇਲਟਾ ਪਲੱਸ ਵੇਰੀਐਂਟ ਵੈਕਸੀਨ ਦੀ ਸਮਰੱਥਾ ਨੂੰ ਘੱਟ ਕਰਦਾ ਹੈ।

 

Covid19Covid 19

ਹੋਰ ਪੜ੍ਹੋ: ਕੇਂਦਰ ਦੇ ਆਰਥਕ ਪੈਕੇਜ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਪੈਕੇਜ ਨਹੀਂ ਇਕ ਹੋਰ ਪਾਖੰਡ’

ਇਸ ਸਬੰਧੀ ਵਿਗਿਆਨਿਕ ਜਾਣਕਾਰੀ ਵੀ ਸ਼ੁਰੂਆਤੀ ਪੜਾਅ ਵਿਚ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (Indian Council of Medical Research) ਦੇ ਵਿਗਿਆਨਕ ਪ੍ਰੀਖਣ ਵਿਚ ਸਾਹਮਣੇ ਆਇਆ ਹੈ ਕਿ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਅਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਕੋਰੋਨਾ ਵਾਇਰਸ ਖਿਲਾਫ਼ ਪ੍ਰਭਾਵਸ਼ਾਲੀ ਹੈ। ਇਹ ਵੈਕਸੀਨ ਦੇਸ਼ ਵਿਚ ਮੌਜੂਦਾ ਡੇਲਟਾ ਵੈਰੀਐਂਟ ’ਤੇ ਵੀ ਅਸਰਦਾਰ ਹੈ।

Covid HospitalCovid 19

ਹੋਰ ਪੜ੍ਹੋ: ਮਾਂ ਦੀ ਝਿੜਕ ਤੋਂ ਬਾਅਦ ਮਾਡਲ ਨੇ ਚੁੱਕਿਆ ਖੌਫ਼ਨਾਕ ਕਦਮ, 14ਵੀਂ ਮੰਜ਼ਿਲ ਤੋਂ ਮਾਰੀ ਛਾਲ

ਉਹਨਾਂ ਕਿਹਾ ਕਿ ਤੀਜੀ ਲਹਿਰ (3rd Covid wave) ਨੂੰ ਲੈ ਕੇ ਕੋਈ ਤਰੀਕ ਤੈਅ ਕਰਨਾ ਉਚਿਤ ਨਹੀਂ ਹੋਵੇਗਾ। ਇਹ ਸਭ ਮਹਾਂਮਾਰੀ ਦੇ ਵਿਰੁੱਧ ਅਨੁਸ਼ਾਸਨ ਅਤੇ ਸਾਡੀ ਪ੍ਰਤੀਕ੍ਰਿਆ 'ਤੇ ਨਿਰਭਰ ਕਰਦਾ ਹੈ। ਅਨੁਸ਼ਾਸਨ ਜ਼ਰੀਏ ਅਸੀਂ ਦੇਸ਼ ਨੂੰ ਕੋਰੋਨਾ ਦੇ ਅਚਾਨਕ ਫੈਲਾਅ ਤੋਂ ਬਚਾ ਸਕਦੇ ਹਾਂ। ਕਿਸੇ ਵੀ ਲਹਿਰ ਦੀ ਆਮਦ ਸਾਡੇ ਹੱਥ ਵਿਚ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement