
ਕੋਰੋਨਾ ਮਹਾਂਮਾਰੀ ਦੀ ਮਾਰ ਨਾਲ ਜੂਝ ਰਹੀ ਭਾਰਤ ਦੀ ਅਰਥਵਿਵਸਥਾ ਨੂੰ ਲੀਹ ’ਤੇ ਲਿਆਉਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਅਹਿਮ ਐਲਾਨ ਕੀਤਾ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੀ ਮਾਰ ਨਾਲ ਜੂਝ ਰਹੀ ਭਾਰਤ ਦੀ ਅਰਥਵਿਵਸਥਾ (Indian Economy) ਨੂੰ ਲੀਹ ’ਤੇ ਲਿਆਉਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Union Finance Minister Nirmala Sitharaman) ਨੇ ਸੋਮਵਾਰ ਨੂੰ ਅਹਿਮ ਐਲਾਨ ਕੀਤਾ। ਵਿੱਤ ਮੰਤਰੀ ਨੇ ਕੁੱਲ 6,28,993 ਕਰੋੜ ਰੁਪਏ ਦੀ ਆਰਥਿਕ ਰਾਹਤ (Economic relief measures) ਦਾ ਐਲਾਨ। ਇਸ ਦੌਰਾਨ ਵਿੱਤ ਮੰਤਰੀ ਨੇ ਸਿਹਤ ਖੇਤਰ ਵਿਚ ਬੁਨਿਆਦੀ ਢਾਂਚੇ ਦੀ ਸਥਿਤੀ ਨੂੰ ਸੁਧਾਰਨ ਲਈ 1.1 ਲੱਖ ਕਰੋੜ ਦੀ ਲੋਨ ਗਰੰਟੀ ਦਾ ਐਲਾਨ ਕੀਤਾ ਹੈ।
Nirmala Sitharaman
ਹੋਰ ਪੜ੍ਹੋ: ਔਰਤ ਵੱਲੋਂ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦਾ ਮਾਮਲਾ! ਕੇਸ ਦੀ ਪੈਰਵਾਈ ਕਰੇਗੀ ਸ਼੍ਰੋਮਣੀ ਕਮੇਟੀ
ਨਕਦੀ ਦੇ ਸੰਕਟ ਨਾਲ ਜੂਝ ਰਹੇ ਦਰਮਿਆਨੇ ਉਦਯੋਗਾਂ ਲਈ ਐਮਰਜੈਂਸੀ ਕ੍ਰੇਡਿਟ ਲਾਈਨ ਗਰੰਟੀ ਸਕੀਮ (Emergency Credit Line Guarantee Scheme) ਦੇ ਤਹਿਤ ਦਿੱਤੇ ਜਾਣ ਵਾਲੇ ਪੈਸਿਆਂ ਨੂੰ 50 ਫੀਸਦ ਵਧਾ ਕੇ 4.5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਆਰਥਿਕ ਪੈਕੇਜ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਵਿਚ ਆਰਥਿਕ ਰਾਹਤ ਪਹੁੰਚਾਉਣ ਲਈ ਅੱਠ ਉਪਾਅ ਕੀਤੇ ਗਏ ਹਨ ਜਦਕਿ ਆਰਥਿਕ ਵਿਕਾਸ ਨੂੰ ਲੀਹ ’ਤੇ ਲਿਆਉਣ ਲਈ ਹੋਰ ਅੱਠ ਫੈਸਲੇ ਲਏ ਗਏ ਹਨ।
Coronavirus
ਹੋਰ ਪੜ੍ਹੋ: ਮਿਹਨਤ ਨੂੰ ਸਲਾਮ! ਸ਼ਿਕੰਜਵੀ ਵੇਚ ਕੇ ਗੁਜ਼ਾਰਾ ਕਰਦੀ ਸੀ ਸਿੰਗਲ ਮਦਰ, ਹੁਣ ਬਣੀ ਸਬ-ਇੰਸਪੈਕਟਰ
ਸਿਹਤ ਖੇਤਰ (Health sector) ਸਮੇਤ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਲਈ 1.1 ਲੱਖ ਕਰੋੜ ਰੁਪਏ ਦੀ ਲੋਨ ਗਰੰਟੀ ਯੋਜਨਾ ਸ਼ੁਰੂ ਕੀਤੀ ਹੈ। ਇਸ ਵਿਚ ਨਵੇਂ ਪ੍ਰਾਜੈਕਟਾਂ ਲਈ ਗਰੰਟੀ ਕਵਰ ਵੀ ਸ਼ਾਮਲ ਹੈ। ਇਸ ਦੌਰਾਨ ਆਤਮ ਨਿਰਭਰ ਭਾਰਤ ਪੈਕੇਜ 3.0 ਤਹਿਤ ਆਤਮ ਨਿਰਭਰ ਰੁਜ਼ਗਾਰ ਯੋਜਨਾ ਦਾ ਵਿਸਥਾਰ 31 ਮਾਰਚ 2022 ਤੱਕ ਕੀਤਾ ਗਿਆ ਹੈ।
FM Nirmala Sitharaman announces economic relief measures
ਹੋਰ ਪੜ੍ਹੋ: ਵੱਡੀ ਕਾਮਯਾਬੀ: ਲਸ਼ਕਰ-ਏ-ਤਾਇਬਾ ਕਮਾਂਡਰ ਨਦੀਮ ਅਬਰਾਰ ਗ੍ਰਿਫ਼ਤਾਰ, ਕਈ ਹੱਤਿਆਵਾਂ ਵਿਚ ਸੀ ਸ਼ਾਮਲ
ਕਿਸਾਨਾਂ ਲਈ ਐਲਾਨ
ਵਿੱਤ ਮੰਤਰੀ ਨੇ ਕਿਸਾਨਾਂ ਨੂੰ 14,775 ਕਰੋੜ ਰੁਪਏ ਦੀ ਸਬਸਿਡੀ ਦੀ ਵਿਵਸਥਾ ਕੀਤੀ ਹੈ। ਇਸ ਵਿਚੋਂ 9125 ਕਰੋੜ ਰੁਪਏ ਦੀ ਸਬਸਿਡੀ ਡੀਏਪੀ ’ਤੇ ਦਿੱਤੀ ਗਈ। ਉਹਨਾਂ ਦੱਸਿਆ ਕਿ 2021-22 ਵਿਚ 432.48 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੋਇਆ।
Nirmala Sitharaman
ਹੋਰ ਪੜ੍ਹੋ: ਰਵਨੀਤ ਬਿੱਟੂ ਵਲੋਂ SC ਕਮਿਸ਼ਨ ਕੋਲ ਮੁਆਫੀਨਾਮਾ ਪੇਸ਼
ਵਿੱਤ ਮੰਤਰੀ ਦੇ 5 ਵੱਡੇ ਐਲਾਨ
- ਕੋਰੋਨਾ ਪ੍ਰਭਾਵਿਤ ਖੇਤਰਾਂ ਨੂੰ 1.1 ਲੱਖ ਕਰੋੜ ਰੁਪਏ ਦਾ ਕਰਜ਼ਾ
- ਐਮਰਜੈਂਸੀ ਕ੍ਰੇਡਿਟ ਲਾਈਨ ਗਰੰਟੀ ਸਕੀਮ ਵਿਚ 1.5 ਲੱਖ ਕਰੋੜ ਰੁਪਏ ਦੀ ਵਾਧੂ ਰਕਮ
- ਸਿਹਤ ਖੇਤਰ ਨੂੰ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ
- 25 ਲੱਖ ਛੋਟੇ ਕਾਰੋਬਾਰੀਆਂ ਨੂੰ ਮਾਈਕ੍ਰੋ-ਫਾਈਨਾਂਸ ਇੰਸਟੀਚਿਊਸ਼ਨ ਜ਼ਰੀਏ ਲੋਨ
- ਟੂਰਿਸਟ ਗਾਈਡਜ਼ ਲਈ 1 ਲੱਖ ਰੁਪਏ ਤੱਕ ਦਾ ਲੋਨ