
Delhi News : ਸ਼ਨਿਚਰਵਾਰ ਨੂੰ ਹੋਏ ਇਸ ਹਮਲੇ ’ਚ ਘੱਟੋ-ਘੱਟ 13 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ ਅਤੇ 24 ਜ਼ਖਮੀ ਹੋ ਗਏ
Delhi News in Punjabi : ਭਾਰਤ ਨੇ ਖੈਬਰ ਪਖਤੂਨਖਵਾ ਸੂਬੇ ਦੇ ਵਜ਼ੀਰਿਸਤਾਨ ਇਲਾਕੇ ’ਚ ਹੋਏ ਆਤਮਘਾਤੀ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਹੈ। ਸ਼ਨਿਚਰਵਾਰ ਨੂੰ ਹੋਏ ਇਸ ਹਮਲੇ ’ਚ ਘੱਟੋ-ਘੱਟ 13 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ ਅਤੇ 24 ਜ਼ਖਮੀ ਹੋ ਗਏ ਸਨ। ਵਿਦੇਸ਼ ਮੰਤਰਾਲੇ ਨੇ ਸਨਿਚਰਵਾਰ ਰਾਤ ਨੂੰ ਕਿਹਾ, ‘‘ਅਸੀਂ ਪਾਕਿਸਤਾਨੀ ਫੌਜ ਦਾ ਇਕ ਅਧਿਕਾਰਤ ਬਿਆਨ ਵੇਖਿਆ ਹੈ, ਜਿਸ ਵਿਚ 28 ਜੂਨ ਨੂੰ ਵਜ਼ੀਰਿਸਤਾਨ ਵਿਚ ਹੋਏ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਇਸ ਬਿਆਨ ਨੂੰ ਰੱਦ ਕਰਦੇ ਹਾਂ। ’’
(For more news apart from Strongly condemns Pakistan Army's statement blaming India for Waziristan attack News in Punjabi, stay tuned to Rozana Spokesman)