
ਸੈਕਟਰ 17 'ਚ ਨੌਜਵਾਨ ਨੇ ਦਫ਼ਤਰੀ ਛੱਤ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
ਚੰਡੀਗੜ੍ਹ, ਚੰਡੀਗੜ੍ਹ ਦੇ ਸੈਕਟਰ 17 ਤੋਂ ਇਕ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਹਰਪ੍ਰੀਤ ਸਿੰਘ ਪੁੱਤਰ ਕਿਰਪਾਲ ਸਿੰਘ ਵਜੋਂ ਹੋਈ ਹੈ। ਦੱਸ ਦਈਏ ਕਿ ਹਰਪ੍ਰੀਤ ਸਿੰਘ ਦਾ ਸੈਕਟਰ 17 ਦੇ ਵਿਚ ਗੁਰਦੇਵ ਫੋਟੋ ਸਟੂਡੀਓ ਹੈ ਜਿਸ ਦੀ ਕਮਾਨ ਉਨ੍ਹਾਂ ਦੇ ਪਿਤਾ ਕਿਰਪਾਲ ਸਿੰਘ ਸੰਭਾਲਦੇ ਹਨ। ਘਟਨਾ ਸ਼ਨੀਵਾਰ ਰਾਤ ਤਕਰੀਬਨ 7;00, 7:30 ਵਜੇ ਦੇ ਵਿਚਕਾਰ ਦੀ ਹੈ। ਹਰਪ੍ਰੀਤ ਸਿੰਘ ਨੇ ਆਪਣੀ ਦਫ਼ਤਰੀ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
Man suicide in Chandigarh 17 Sectorਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਂਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਤਕਰੀਬਨ 7.45 ਤੇ ਮਿਲੀ ਕਿ ਇੱਕ ਵਿਅਕਤੀ ਨੇ ਸੈਕਟਰ 17 ਪਲਾਜ਼ਾ ਦੀ ਇੱਕ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਹਰਪ੍ਰੀਤ ਹਸਪਤਾਲ ਪਹੁੰਚਾਇਆ। ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰਾਂ ਨੇ ਹਰਪ੍ਰੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਦੁਕਾਨ ਦੀ ਦੇਖਭਾਲ ਕਰਨ ਵਾਲੇ ਪ੍ਰੇਮ ਨੇ ਦੱਸਿਆ ਕਿ ਉਸ ਤੋਂ ਹਰਪ੍ਰੀਤ ਨੇ ਤਕਰੀਬਨ 7.30 ਵਜੇ ਛੱਤ ਦੀਆਂ ਚਾਬੀਆਂ ਮੰਗੀਆਂ ਸਨ। ਪੁਲਿਸ ਵੱਲੋਂ ਛੱਤ ਤੋਂ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ।
Man suicide in Chandigarh 17 Sectorਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸਾਲ ਅਪ੍ਰੈਲ ਦੇ ਸ਼ੁਰੂ ਵਿੱਚ ਤਿੰਨ ਵਿਅਕਤੀਆਂ ਨੇ ਹਰਪ੍ਰੀਤ ਨੂੰ ਸੈਕਟਰ 9 ਵਿਚ ਇੱਕ ਜਿਮ ਦੇ ਬਾਹਰ ਬੰਦੂਕ ਦੀ ਨੋਕ ‘ਤੇ ਉਸ ਦੀ ਮਰਸਡੀਜ਼ ਐਸਯੂਵੀ ਵਿਚ ਅਗਵਾ ਕਰ ਲਿਆ ਸੀ ਅਤੇ 3 ਲੱਖ ਰੁਪਏ ਲੈਣ ਉਪਰੰਤ ਉਸ ਨੂੰ ਐਲਾਂਟੇ ਮਾਲ ਦੇ ਨੇੜੇ ਛੱਡ ਦਿੱਤਾ ਸੀ। ਅਗਵਾਹਕਾਰ ਉਸਦੀ ਐਸ.ਯੂਵੀ ਨਾਲ ਦੌੜ ਗਏ ਜੋ ਕਿ ਬਾਅਦ ਵਿੱਚ ਇੰਡਸਟਰੀਅਲ ਏਰੀਆ ਫੇਸ-2 ਕੋਲੋਂ ਬਰਾਮਦ ਹੋਈ ਸੀ। ਫਿਲਹਾਲ ਆਤਮ ਹੱਤਿਆ ਦਾ ਕਾਰਨ ਅਜੇ ਸਾਫ ਨਹੀਂ ਹੋ ਸਕਿਆ ਹੈ। ਮ੍ਰਿਤਕ ਦੇ ਘਰਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।