
ਸ਼ਰਾਬ ਪੀਕੇ ਇੱਕ ਸ਼ਖਸ ਘਰ ਤੋਂ ਬਾਹਰ ਨਿਕਲਿਆ ਤਾਂ ਰਸਤੇ ਵਿੱਚ ਜਹਿਰੀਲੇ ਸੱਪ ਨੇ ਕੱਟ ਲਿਆ।
ਨਵੀਂ ਦਿੱਲੀ : ਸ਼ਰਾਬ ਪੀਕੇ ਇੱਕ ਸ਼ਖਸ ਘਰ ਤੋਂ ਬਾਹਰ ਨਿਕਲਿਆ ਤਾਂ ਰਸਤੇ ਵਿੱਚ ਜਹਿਰੀਲੇ ਸੱਪ ਨੇ ਕੱਟ ਲਿਆ। ਸ਼ਰਾਬੀ ਨੇ ਗੁੱਸੇ ਹੋ ਕੇ ਸੱਪ ਨੂੰ ਫੜਿਆ ਅਤੇ ਦੰਦਾਂ ਨਾਲ ਉਸਦੇ ਟੁਕੜੇ ਕਰ ਦਿੱਤੇ। ਫਿਰ ਸੱਪ ਨੂੰ ਇੱਕ ਥੈਲੇ ਵਿੱਚ ਪਾ ਕੇ ਹਸਪਤਾਲ ਪਹੁੰਚ ਗਿਆ। ਇਹ ਹੈਰਾਨੀਜਨਕ ਮਾਮਲਾ ਉੱਤਰ ਪ੍ਰਦੇਸ਼ ਦੇ ਏਟਾ ਜਿਲ੍ਹੇ ਦਾ ਹੈ। ਏਟਾ ਜਿਲ੍ਹੇ ਵਿੱਚ ਥਾਣਾ ਕੋਤਵਾਲੀ ਦੇਹਾਤ ਦੇ ਅਸਰੌਲੀ ਪਿੰਡ ਦਾ ਇਹ ਹੈਰਾਨੀਜਨਕ ਮਾਮਲਾ ਹੈ।
Snake bites man in a village man bites it back snake died
ਇੱਥੇ ਇੱਕ ਸ਼ਖਸ ਸ਼ਰਾਬ ਦੇ ਨਸ਼ੇ ਵਿੱਚ ਘਰ ਤੋਂ ਬਾਹਰ ਨਿਕਲਿਆ ਤਾਂ ਉਸਨੂੰ ਜ਼ਹਿਰੀਲੇ ਸੱਪ ਨੇ ਕੱਟ ਲਿਆ। ਸੱਪ ਦੇ ਕੱਟਣ ਨਾਲ ਉਸ ਸ਼ਖਸ ਨੂੰ ਗੁੱਸਾ ਆ ਗਿਆ। ਉਸਨੇ ਸੱਪ ਨੂੰ ਫੜਿਆ ਅਤੇ ਉਸਨੂੰ ਦੰਦਾਂ ਨਾਲ ਚਬਾ ਦਿੱਤਾ ਤੇ ਪਰਿਵਾਰ ਵੀ ਉਸਦੇ ਕੋਲ ਪਹੁੰਚ ਗਿਆ।
Snake bites man in a village man bites it back snake died
ਨੌਜਵਾਨ ਨੇ ਸੱਪ ਨੂੰ ਕੱਟਿਆ ਤਾਂ ਸੱਪ ਦੀ ਮੌਕੇ 'ਤੇ ਹੀ ਜਾਨ ਚੱਲੀ ਗਈ। ਨੌਜਵਾਨ ਅਤੇ ਪਰਿਵਾਰਿਕ ਮੈਂਬਰ ਸੱਪ ਦੇ ਟੁਕੜਿਆਂ ਨੂੰ ਥੈਲੇ 'ਚ ਭਰ ਕੇ ਹਸਪਤਾਲ ਪਹੁੰਚੇ। ਪਰਿਵਾਰ ਨੇ ਗੰਭੀਰ ਹਾਲਤ ਵਿੱਚ ਨੌਜਵਾਨ ਨੂੰ ਜਿਲ੍ਹੇ ਦੇ ਹਸਪਤਾਲ 'ਚ ਭਰਤੀ ਕਰਾਵਾਇਆ। ਨੌਜਵਾਨ ਦੇ ਸਰੀਰ ਵਿੱਚ ਸੱਪ ਦਾ ਜਹਿਰ ਫੈਲ ਚੁੱਕਿਆ ਸੀ। ਉਸਦੀ ਗੰਭੀਰ ਹਾਲਤ ਦੇਖਕੇ ਉਸਨੂੰ ਆਗਰਾ ਰੈਫਰ ਕਰ ਦਿੱਤਾ ਗਿਆ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ