
ਰਾਜ ਵਿਧਾਨ ਸਭਾ ਵਿਚ ਆਪਣੀ ਟਿੱਪਣੀ ਲਈ ਅਲੋਚਨਾ ਸਾਹਮਣਾ ਕਰ ਰਹੇ ਹਨ ਪ੍ਰਮੋਦ ਸਾਵੰਤ
ਪਣਜੀ - ਗੋਆ ਦੇ ਇਕ ਸਮੁੰਦਰੀ ਕੰਢੇ 'ਤੇ ਦੋ ਨਾਬਾਲਗ ਲੜਕੀਆਂ ਨਾਲ ਕਥਿਤ ਤੌਰ' ਤੇ ਸਮੂਹਿਕ ਬਲਾਤਕਾਰ ਨੂੰ ਲੈ ਕੇ ਵਿਰੋਧੀ ਧਿਰ ਦੇ ਦਬਾਅ ਦਰਮਿਆਨ, ਮੁੱਖ ਮੰਤਰੀ ਪ੍ਰਮੋਦ ਸਾਵੰਤ ਨੂੰ ਰਾਜ ਵਿਧਾਨ ਸਭਾ ਵਿਚ ਆਪਣੀ ਟਿੱਪਣੀ ਲਈ ਅਲੋਚਨਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਮਾਪਿਆਂ ਨੂੰ ਲੋੜ ਹੈ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕਿ ਉਨ੍ਹਾਂ ਦੇ ਬੱਚੇ ਰਾਤ ਨੂੰ ਐਨੀ ਦੇਰ ਤੱਕ ਸਮੁੰਦਰ ਕੰਢੇ ਕੀ ਕਰ ਰਹੇ ਸਨ।
ਸਾਵੰਤ ਨੇ ਸਦਨ ਵਿਚ ਧਿਆਨ ਦਿਓ ਨੋਟਿਸ ‘ਤੇ ਇਕ ਚਰਚਾ ਦੌਰਾਨ ਕਿਹਾ ਕਿ 'ਜਦੋਂ 14 ਸਾਲ ਦੇ ਬੱਚੇ ਸਾਰੀ ਰਾਤ ਸਮੁੰਦਰ ਕਿਨਾਰੇ ਰਹਿੰਦੇ ਹਨ ਤਾਂ ਮਾਪਿਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਅਸੀਂ ਸਰਕਾਰ ਅਤੇ ਪੁਲਿਸ 'ਤੇ ਜ਼ਿੰਮੇਵਾਰੀ ਸਿਰਫ਼ ਇਸ ਲਈ ਨਹੀਂ ਲਗਾ ਰਹੇ ਕਿਉਂਕਿ ਬੱਚੇ ਨਹੀਂ ਸੁਣਦੇ। ” ਗ੍ਰਹਿ ਵਿਭਾਗ ਦੀ ਜਿੰਮੇਵਾਰੀ ਸੰਭਾਲਦੇ ਹੋਏ ਸਾਵੰਤ ਨੇ ਕਿਹਾ ਕਿ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਖਾਸ ਕਰ ਕੇ ਨਾਬਾਲਗ ਬੱਚਿਆਂ ਨੂੰ ਰਾਤ ਤੱਕ ਬਾਹਰ ਨਾ ਰਹਿਣ ਦੇਣ।
ਕਾਂਗਰਸ ਦੀ ਗੋਆ ਇਕਾਈ ਦੇ ਬੁਲਾਰੇ ਅਲਟੋਨ ਡੀਕੋਸਟਾ ਨੇ ਵੀਰਵਾਰ ਨੂੰ ਕਿਹਾ ਕਿ ਤੱਟਵਰਤੀ ਰਾਜ ਵਿਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਗਈ ਹੈ। ਉਹਨਾਂ ਕਿਹਾ, “ਰਾਤ ਨੂੰ ਬਾਹਰ ਘੁੰਮਦੇ ਸਮੇਂ ਸਾਨੂੰ ਕਿਉਂ ਡਰਨਾ ਚਾਹੀਦਾ ਹੈ? ਅਪਰਾਧੀ ਜੇਲ੍ਹ ਵਿਚ ਹੋਣੇ ਚਾਹੀਦੇ ਹਨ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ਬਾਹਰ ਖੁੱਲ੍ਹ ਕੇ ਘੁੰਮਣਾ ਚਾਹੀਦਾ ਹੈ। ”
Vijay Sardesai
ਇਹ ਵੀ ਪੜ੍ਹੋ - ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਅਮਰੀਕਾ
ਗੋਆ ਫਾਰਵਰਡ ਪਾਰਟੀ ਦੇ ਵਿਧਾਇਕ ਵਿਜੇ ਸਰਦੇਸਾਈ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ, “ਨਾਗਰਿਕਾਂ ਦੀ ਸੁਰੱਖਿਆ ਪੁਲਿਸ ਅਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਜੇਕਰ ਉਹ ਸਾਨੂੰ ਸੁਰੱਖਿਆ ਨਹੀਂ ਦੇ ਸਕਦੇ।
Pramod Sawant CM
ਸਾਵੰਤ ਨੇ ਸਦਨ ਵਿਚ ਕਿਹਾ ਸੀ,“ ਅਸੀਂ ਸਿੱਧੇ ਤੌਰ ‘ਤੇ ਪੁਲਿਸ ਨੂੰ ਦੋਸ਼ੀ ਠਹਿਰਾਉਂਦੇ ਹਾਂ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇੱਕ ਪਾਰਟੀ ਲਈ ਸਮੁੰਦਰ ਤੱਟ ਕੋਲ ਗਏ 10 ਨੌਜਵਾਨਾਂ ਵਿਚੋਂ 4 ਪੂਰੀ ਰਾਤ ਉੱਤੇ ਰੁਕਦੇ ਹਨ ਅਤੇ ਬਾਕੀ ਦੇ 6 ਘਰ ਚਲੇ ਜਾਂਦੇ ਹਨ। ਦੋ ਲੜਕੀਆਂ ਤੇ ਦੋ ਲੜਕੇ ਪੂਰੀ ਰਾਤ ਬਾਹਰ ਰਹੇ।‘
ਜਿਕਰਯੋਗ ਹੈ ਕਿ ਗੋਆ ਦੀ ਰਾਜਧਾਨੀ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ 'ਤੇ ਬਨੌਲੀਮ ਬੀਚ 'ਤੇ ਐਤਵਾਰ ਨੂੰ 4 ਵਿਅਕਤਾਂ ਨੇ ਆਪਣੇ ਆਪ ਨੂੰ ਪੁਲਿਸ ਕਰਮਚਾਰੀ ਦੱਸ ਕੇ 2 ਲੜਕੀਆਂ ਨਾਸ ਸਮੂਹਿਕ ਬਲਾਤਕਾਰ ਕੀਤਾ। ਉਹਨਾਂ ਨੇ ਲੜਕੀਆਂ ਦੀ ਕੁੱਟਮਾਰ ਵੀ ਕੀਤੀ। ਚਾਰੇ ਆਰੋਪੀਆਂ ਵਿਚੋਂ ਇਕ ਸਰਕਾਰੀ ਕਰਮਚਾਰੀ ਵੀ ਸੀ। ਸਾਵੰਤ ਨੇ ਵਿਧਾਨ ਸਬਾ ਵਿਚ ਦੱਸਿਆ ਕਿ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।