
ਭਾਰਤੀ ਪੁਲਿਸ ਸੇਵਾ (ਆਈ. ਪੀ. ਐਸ.) ਦੇ ਗੁਜਰਾਤ ਕੈਡਰ ਦੇ ਸੀਨੀਅਰ ਅਧਿਕਾਰੀ ਰਾਕੇਸ਼ ਅਸਥਾਨਾ ਨੇ ਬੁਧਵਾਰ ਨੂੰ ਦਿੱਲੀ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ।
ਨਵੀਂ ਦਿੱਲੀ : ਭਾਰਤੀ ਪੁਲਿਸ ਸੇਵਾ (ਆਈ. ਪੀ. ਐਸ.) ਦੇ ਗੁਜਰਾਤ ਕੈਡਰ ਦੇ ਸੀਨੀਅਰ ਅਧਿਕਾਰੀ ਰਾਕੇਸ਼ ਅਸਥਾਨਾ ਨੇ ਬੁਧਵਾਰ ਨੂੰ ਦਿੱਲੀ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ। ਮੱਧ ਦਿੱਲੀ ਦੇ ਜਯ ਸਿੰਘ ਮਾਰਗ ’ਤੇ ਸਥਿਤ ਪੁਲਿਸ ਹੈੱਡਕੁਆਰਟਰ ਪਹੁੰਚਣ ’ਤੇ ਅਸਥਾਨਾ ਨੂੰ ਪੁਲਿਸ ਫੋਰਸ ਨੇ ਰਸਮੀ ਗਾਰਡ ਆਫ਼ ਆਨਰ ਦਿਤਾ। ਮੰਗਲਵਾਰ ਨੂੰ ਜਾਰੀ ਇਕ ਆਦੇਸ਼ ’ਚ ਗ੍ਰਹਿ ਮੰਤਰਾਲਾ ਨੇ ਕਿਹਾ ਸੀ ਕਿ ਫ਼ਿਲਹਾਲ ਸਰਹੱਦ ਸੁਰੱਖਿਆ ਫੋਰਸ (ਬੀ. ਐਸ. ਐਫ.) ਦੇ ਜਨਰਲ ਡਾਇਰੈਕਟਰ ਦੇ ਵਜੋਂ ਸੇਵਾ ਨਿਭਾ ਰਹੇ ਅਸਥਾਨਾ ਤੁਰੰਤ ਪ੍ਰਭਾਵ ਤੋਂ ਦਿੱਲੀ ਪੁਲਿਸ ਕਮਿਸ਼ਨਰ ਦਾ ਕਾਰਜਭਾਰ ਸੰਭਾਲਣਗੇ।
Rakesh Asthana
ਹੋਰ ਪੜ੍ਹੋ: ਪਿਛਲੇ ਇਕ ਸਾਲ ’ਚ ਪਟਰੌਲ ਅਤੇ ਡੀਜ਼ਲ ’ਤੇ ਕੇਂਦਰੀ ਟੈਕਸਾਂ ’ਚ ਕੋਈ ਵਾਧਾ ਨਹੀਂ ਹੋਇਆ : ਕੇਂਦਰ
ਉਨ੍ਹਾਂ ਦੀ ਨਿਯੁਕਤੀ 31 ਜੁਲਾਈ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਕੁੱਝ ਦਿਨ ਪਹਿਲਾਂ ਹੋਈ ਹੈ। ਉਨ੍ਹਾਂ ਦਾ ਕਾਰਜਕਾਲ ਇਕ ਸਾਲ ਦਾ ਹੋਵੇਗਾ। 1984 ਬੈਂਚ ਦੇ ਆਈ. ਪੀ. ਐਸ. ਅਧਿਕਾਰੀ ਅਸਥਾਨਾ ਪਹਿਲਾਂ ਸੀ. ਬੀ. ਆਈ. ਵਿਚ ਵਿਸ਼ੇਸ਼ ਡਾਇਰੈਕਟਰ ਰਹਿ ਚੁੱਕੇ ਹਨ। ਸੀ.ਬੀ.ਆਈ.’ਚ ਅਪਣੇ ਕਾਰਜਕਾਲ ਦੌਰਾਨ ਉਨ੍ਹਾਂ ਦਾ ਸੀ.ਬੀ.ਆਈ. ਦੇ ਉਸ ਵੇਲੇ ਦੇ ਡਾਇਰੈਕਟਰ ਆਲੋਕ ਵਰਮਾ ਨਾਲ ਵਿਵਾਦ ਹੋ ਗਿਆ ਸੀ, ਜਿਸ ਵਿਚ ਦੋਹਾਂ ਨੇ ਇਕ-ਦੂਜੇ ਖ਼ਿਲਾਫ਼ ਭਿ੍ਰਸ਼ਟਾਚਾਰ ਦੇ ਦੋਸ਼ ਲਾਏ ਸਨ।
Rakesh Asthana
ਹੋਰ ਪੜ੍ਹੋ: ਸੰਪਾਦਕੀ: ਪਾਰਲੀਮੈਂਟ ਵਿਚ ਚੁਣੇ ਹੋਏ ਪ੍ਰਤੀਨਿਧਾਂ ਦੀ ਆਵਾਜ਼ ਬੰਦ ਕਰਨੀ ਜਾਇਜ਼ ਨਹੀਂ
ਦਿਲਚਸਪ ਗੱਲ ਹੈ ਕਿ ਵਰਮਾ ਸੀ. ਬੀ. ਆਈ. ਡਾਇਰੈਕਟਰ ਬਣਨ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਕਮਿਸ਼ਨਰ ਸਨ। ਸੀਨੀਅਰ ਆਈਪੀਐਸ ਅਧਿਕਾਰੀ ਬਾਲਾਜੀ ਸ੍ਰੀਵਾਸਤਵ ਨੂੰ ਜੂਨ ਦੇ ਅਖੀਰ ਵਿਚ ਐਸ ਐਨ ਸ੍ਰੀਵਾਸਤਵ ਪੁਲਿਸ ਕਮਿਸਨਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਪੁਲਿਸ ਕਮਿਸਨਰ ਦਾ ਵਾਧੂ ਚਾਰਜ ਦਿਤਾ ਗਿਆ ਸੀ।