ਆਪਰੇਸ਼ਨ ਦੌਰਾਨ ਡਾਕਟਰ ਹਰੇ ਜਾਂ ਨੀਲੇ ਰੰਗ ਦੇ ਹੀ ਕੱਪੜੇ ਕਿਉਂ ਪਾਉਂਦੇ ਹਨ ?
Published : Aug 29, 2019, 2:48 pm IST
Updated : Aug 29, 2019, 3:11 pm IST
SHARE ARTICLE
why do doctors wear only green or blue clothes during the operation
why do doctors wear only green or blue clothes during the operation

ਤੁਸੀਂ ਆਪਰੇਸ਼ਨ ਕਰਦੇ ਸਮੇਂ ਹਰੇ ਜਾਂ ਨੀਲੇ ਰੰਗ ਦੀ ਪੋਸ਼ਾਕ ਪਹਿਨੇ ਹੋਏ ਸਿਨੇਮਾ 'ਚ ਜਾਂ ਹਸਪਤਾਲ 'ਚ ਡਾਕਟਰਾਂ ਨੂੰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ

ਜੈਪੁਰ : ਤੁਸੀਂ ਆਪਰੇਸ਼ਨ ਕਰਦੇ ਸਮੇਂ ਹਰੇ ਜਾਂ ਨੀਲੇ ਰੰਗ ਦੀ ਪੋਸ਼ਾਕ ਪਹਿਨੇ ਹੋਏ ਸਿਨੇਮਾ 'ਚ ਜਾਂ ਹਸਪਤਾਲ 'ਚ ਡਾਕਟਰਾਂ ਨੂੰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਡਾਕਟਰ ਆਪਰੇਸ਼ਨ ਦੌਰਾਨ ਇਨ੍ਹਾਂ ਦੋ ਰੰਗ ਦੇ ਕੱਪੜਿਆ ਦਾ ਇਸਤੇਮਾਲ ਕਿਉਂ ਕਰਦੇ ਹਨ ?  ਡਾਕਟਰਾਂ ਦਾ ਆਪਣਾ ਇੱਕ ਪਹਿਰਾਵਾ ਹੁੰਦਾ ਹੈ ਜਿਸਦੇ ਨਾਲ ਉਹ ਪਹਿਚਾਣੇ ਜਾਂਦੇ ਹਨ। ਡਾਕਟਰ ਦਾ ਸਫ਼ੇਦ ਕੋਟ ਉਸਨੂੰ ਸਾਰਿਆਂ ਤੋਂ ਵੱਖਰਾ ਬਣਾਉਂਦਾ ਹੈ।

why do doctors wear only green or blue clothes during the operationwhy do doctors wear only green or blue clothes during the operation

ਇਸ ਨਾਲ ਡਾਕਟਰਾਂ ਨੂੰ ਕਈ ਵਾਰ ਹਰੇ ਰੰਗ ਦੇ ਕੱਪੜਿਆਂ ‘ਚ ਵੀ ਵੇਖਿਆ ਜਾਂਦਾ ਹੈ ਜਿਸ ਨੂੰ ਉਹ ਹਸਪਤਾਲ ‘ਚ ਹੀ ਪਾਉਂਦੇ ਹਨ। ਆਪਰੇਸ਼ਨ ਦੇ ਦੌਰਾਨ ਡਾਕਟਰ ਹਰੇ ਰੰਗ ਦਾ ਹੀ ਇਸਤੇਮਾਲ ਕਿਉਂ ਕਰਦੇ ਹਨ ਇਸਦੇ ਪਿੱਛੇ ਵੀ ਕਾਰਨ ਹੈ ਜਿਸਦੇ ਬਾਰੇ ਤੁਸੀ ਨਹੀਂ ਜਾਣਦੇ ਹੋਵੋਗੇ।  ਦਰਅਸਲ ਇੱਕ ਰਿਪੋਰਟ ਦੇ ਮੁਤਾਬਕ, ਸਰਜਰੀ ਸਮੇਂ ਡਾਕਟਰਾਂ ਨੇ ਹਰੇ ਰੰਗ ਦਾ ਕੱਪੜੇ ਪਾਉਣਾ ਇਸ ਲਈ ਸ਼ੁਰੂ ਕੀਤਾ ਗਿਆ ਕਿਉਂਕਿ ਇਹ ਰੰਗ ਅੱਖਾਂ ਨੂੰ ਆਰਾਮ ਦਿੰਦਾ ਹੈ।

why do doctors wear only green or blue clothes during the operationwhy do doctors wear only green or blue clothes during the operation

ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਅਸੀ ਕਿਸੇ ਇੱਕ ਰੰਗ ਨੂੰ ਲਗਾਤਾਰ ਦੇਖਣ ਲੱਗਦੇ ਹਾਂ ਤਾਂ ਸਾਡੀ ਅੱਖਾਂ ਵਿੱਚ ਅਜੀਬ ਜਿਹੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਵਿਗਿਆਨੀਆਂ ਅਨੁਸਾਰ ਸਾਡੀਆਂ ਅੱਖਾਂ ਨੂੰ ਹਰਾ ਜਾਂ ਨੀਲਾ ਰੰਗ ਓਨਾ ਨਹੀਂ ਚੁਭਦਾ, ਜਿਨ੍ਹਾਂ ਕਿ ਲਾਲ ਅਤੇ ਪੀਲਾ ਰੰਗ ਅੱਖਾਂ ਨੂੰ ਚੁਭਦੇ ਹਨ। ਇਸ ਕਾਰਨ ਹਰੇ ਅਤੇ ਨੀਲੇ ਰੰਗ ਨੂੰ ਅੱਖਾਂ ਲਈ ਵਧੀਆ ਮੰਨਿਆ ਜਾਂਦਾ ਹੈ।

why do doctors wear only green or blue clothes during the operationwhy do doctors wear only green or blue clothes during the operation

ਇਹੀ ਵਜ੍ਹਾ ਹੈ ਕਿ ਹਸਪਤਾਲਾਂ 'ਚ ਪਰਦੇ ਤੋਂ ਲੈ ਕੇ ਕਰਮਚਾਰੀਆਂ ਦੇ ਕੱਪੜੇ ਤੱਕ ਹਰੇ ਜਾਂ ਨੀਲੇ ਰੰਗ ਦੇ ਹੀ ਹੁੰਦੇ ਹਨ ਤਾਂ ਕਿ ਹਸਪਤਾਲ ਵਿੱਚ ਆਉਣ ਅਤੇ ਰਹਿਣ ਵਾਲੇ ਮਰੀਜਾਂ ਦੀਆਂ ਅੱਖਾਂ ਨੂੰ ਆਰਾਮ ਮਿਲ ਸਕੇ। ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਸਕੇ।  ਇਸ ਤੋਂ ਇਲਾਵਾ ਡਾਕਟਰ ਆਪਰੇਸ਼ਨ ਦੇ ਸਮੇਂ ਹਰੇ ਰੰਗ ਦੇ ਕੱਪੜੇ ਇਸ ਲਈ ਵੀ ਪਾਉਦੇ ਹਨ, ਕਿਉਂਕਿ ਉਹ ਲਗਾਤਾਰ ਖੂਨ ਅਤੇ ਮਨੁੱਖ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਵੇਖਕੇ ਮਾਨਸਿਕ ਤਣਾਅ 'ਚ ਆ ਸਕਦੇ ਹਨ, ਅਜਿਹੇ ਵਿੱਚ ਹਰਾ ਰੰਗ ਵੇਖਕੇ ਉਨ੍ਹਾਂ ਦਾ ਦਿਮਾਗ ਚਿੰਤਾਮੁਕਤ ਹੋ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement