
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਸ਼ਨੀਵਾਰ ਰਾਤ ਨੂੰ ਡਿਊਟੀ ਤੇ ਤੈਨਾਤ ਇਕ ਪੁਲਿਸ ਵਾਲੇ ਨੇ ਖ਼ੁਦ ਦੇ ਬਚਾਵ...
ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਸ਼ਨੀਵਾਰ ਰਾਤ ਨੂੰ ਡਿਊਟੀ ਤੇ ਤੈਨਾਤ ਇਕ ਪੁਲਿਸ ਵਾਲੇ ਨੇ ਖ਼ੁਦ ਦੇ ਬਚਾਵ ਲਈ ਗਲੋਬਲ ਟੈੱਕ ਕੰਪਨੀ ਦੇ ਇਕ ਸੇਲਸ ਮੈਨੇਜਰ ਨੂੰ ਗੋਲੀ ਮਾਰ ਦਿੱਤੀ। ਗੋਲੀ ਵੱਜਣ ਨਾਲ ਸੇਲਸ ਮੈਨੇਜਰ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ 38 ਸਾਲਾਂ ਵਿਵੇਕ ਤਿਵਾਰੀ ਆਪਣੇ ਪੁਰਾਣੇ ਸਾਥੀ ਸਨਾ ਖ਼ਾਨ ਨਾਲ ਗੱਡੀ ਵਿਚ ਸਵਾਰ ਸੀ ਅਤੇ ਇਸ ਘਟਨਾ ਤੋਂ ਪਹਿਲਾਂ ਉਹਨਾਂ ਨੇ ਗਸ਼ਤ ਵਾਲੀ ਮੋਟਰਸਾਈਕਲ ਨੂੰ ਟੱਕਰ ਮਾਰੀ।
S.S.P. Klanidhi
ਸਨਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਕੇਸ ਦਰਜ ਕਰਕੇ ਫਾਇਰਿੰਗ ਕਰਨ ਵਾਲੇ ਕਾਂਸਟੇਬਲ ਪ੍ਰਸ਼ਾਂਤ ਕੁਮਾਰ ਸਮੇਤ ਦੋ ਸਿਪਾਹੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਸ.ਪੀ. ਕਲਾਨਿਧੀ ਨੈਥਾਨੀ ਨੇ ਦੱਸਿਆ “ਕਾਂਸਟੇਬਲ ਨੂੰ ਇਸ ਤਰ੍ਹਾਂ ਲੱਗਿਆ ਕਿ ਗੱਡੀ ਵਿਚ ਅਪਰਾਧੀ ਬੈਠੇ ਹੋਏ ਹਨ ਅਤੇ ਜੋ ਗਸ਼ਤ ਵਾਲੀ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਇਹੀ ਸੋਚ ਕੇ ਉਸ ਨੇ ਖ਼ੁਦ ਦੇ ਬਚਾਵ ਲਈ ਗੋਲੀ ਮਾਰੀ ਸੀ।”