ਭਾਰਤ 'ਚ ਫਿਰ ਆ ਸਕਦੀ ਹੈ ਪੋਲੀਓ ਦੀ ਬੀਮਾਰੀ, ਅਲਰਟ 'ਤੇ ਯੂਪੀ ਅਤੇ ਮਹਾਰਾਸ਼ਟਰ 
Published : Sep 29, 2018, 12:57 pm IST
Updated : Sep 29, 2018, 12:57 pm IST
SHARE ARTICLE
Polio Drops
Polio Drops

ਆਮ ਜਨਤਾ ਦੇ ਸਿਹਤ ਨੂੰ ਲੰਮੇ ਸਮੇਂ ਤੱਕ ਨੁਕਸਾਨ ਪਹੁੰਚਾਉਣ ਵਾਲਾ ਪੋਲੀਓ ਇਕ ਵਾਰ ਫਿਰ ਭਾਰਤ ਵਿਚ ਆ ਸਕਦਾ ਹੈ। ਦਰਅਸਲ, ਰਾਜਧਾਨੀ ਦਿੱਲੀ ਤੋਂ ਸਟੇ ਗਾਜ਼ੀਆਬਾਦ ਸ...

ਨਵੀਂ ਦਿੱਲੀ : ਆਮ ਜਨਤਾ ਦੇ ਸਿਹਤ ਨੂੰ ਲੰਮੇ ਸਮੇਂ ਤੱਕ ਨੁਕਸਾਨ ਪਹੁੰਚਾਉਣ ਵਾਲਾ ਪੋਲੀਓ ਇਕ ਵਾਰ ਫਿਰ ਭਾਰਤ ਵਿਚ ਆ ਸਕਦਾ ਹੈ। ਦਰਅਸਲ, ਰਾਜਧਾਨੀ ਦਿੱਲੀ ਤੋਂ ਸਟੇ ਗਾਜ਼ੀਆਬਾਦ ਸਥਿਤ ਮੈਡੀਕਲ ਕੰਪਨੀ ਬਾਇਆਮੇਡ ਵਲੋਂ ਬਣਾਈ ਗਈ ਓਰਲ ਪੋਲੀਓ ਵੈਕਸੀਨ ਵਿਚ ਟਾਈਪ - 2 ਪੋਲੀਓ ਵਾਇਰਸ ਪਾਏ ਗਏ ਹਨ। ਤੁਹਾਨੂੰ ਦੱਸ ਦਈਏ ਕਿ ਸਾਲਾਂ ਪਹਿਲਾਂ ਭਾਰਤ ਨੂੰ ਪੋਲੀਓ ਫ੍ਰੀ ਐਲਾਨ ਕੀਤਾ ਜਾ ਚੁੱਕਿਆ ਹੈ। ਅਜਿਹੀ ਹਾਲਤ ਵਿਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਬੀਮਾਰੀ ਇਕ ਵਾਰ ਫਿਰ ਤੋਂ ਭਾਰਤ ਵਿਚ ਫੈਲ ਸਕਦੀ ਹੈ।

Polio VaccinePolio Vaccine

ਇਸ ਦੇ ਮੱਦੇਨਜ਼ਰ ਸਿਹਤ ਮੰਤਰਾਲਾ ਅਤੇ ਸਬੰਧਤ ਵਿਭਾਗਾਂ ਨੇ ਇਸ ਦਾ ਹੱਲ ਕੱਢਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਾਇਦ ਇਹ ਵੈਕਸੀਨ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚ ਇਸਤੇਮਾਲ ਕੀਤੀਆਂ ਗਈਆਂ, ਇਸ ਲਈ ਅਸੀਂ ਦੋਹਾਂ ਰਾਜਾਂ ਨੂੰ ਅਲਰਟ ਕਰ ਦਿਤਾ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਚਲਾਏ ਜਾ ਰਹੇ ਪੋਲੀਓ ਵੈਕਸੀਨੇਸ਼ਨ ਮੁਹਿੰਮ ਲਈ ਬਾਇਓਮੇਡ ਕੰਪਨੀ ਵੈਕਸੀਨ ਦੀ ਸਪਲਾਈ ਕਰ ਰਹੀ ਸੀ। ਸੱਭ ਤੋਂ ਪਹਿਲਾਂ ਇਹ ਮਾਮਲਾ ਤੱਦ ਸਾਹਮਣੇ ਆਇਆ, ਜਦੋਂ ਉੱਤਰ ਪ੍ਰਦੇਸ਼ ਦੇ ਕੁੱਝ ਬੱਚਿਆਂ ਦੇ ਮਲ ਵਿਚ ਇਸ ਵਾਇਰਸ ਦੇ ਲੱਛਣ ਪਾਏ ਗਏ।

Polio VaccinePolio Vaccine

ਇਹਨਾਂ ਸੈਂਪਲਾਂ ਨੂੰ ਜਾਂਚ ਲਈ ਭੇਜ ਦਿਤਾ ਗਿਆ। ਅਧਿਕਾਰੀ ਦੇ ਮੁਤਾਬਕ, ਜਾਂਚ ਵਿਚ ਇਹ ਸਾਫ ਹੋਇਆ ਕਿ ਸੈਂਪਲ ਵਿਚ ਟਾਈਪ - 2 ਪੋਲੀਓ ਵਾਇਰਸ ਮੌਜੂਦ ਹਨ। ਜਾਂਚ ਵਿਚ ਪੁਸ਼ਟੀ ਹੋਣ ਤੋਂ ਬਾਅਦ ਬਾਇਓਮੇਡ ਦੇ ਖਿਲਾਫ ਐਫਆਈਆਰ ਦਰਜ ਕਰਾਈ ਗਈ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਨੂੰ ਵੀਰਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਡਰਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਅਗਲੇ ਆਦੇਸ਼ ਤੱਕ ਬਾਇਓਮੇਡ ਨੂੰ ਕਿਸੇ ਵੀ ਦਵਾਈ ਦੀ ਉਸਾਰੀ, ਵਿਕਰੀ ਜਾਂ ਵੰਡ 'ਤੇ ਪਾਬੰਦੀ ਲਗਾ ਦਿਤੀ ਹੈ।

ArrestedArrested

ਸਰਕਾਰ ਨੇ ਆਦੇਸ਼ ਦਿਤੇ ਹਨ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਜਦੋਂ ਸਾਰੀਆਂ ਕੰਪਨੀਆਂ ਨੂੰ ਇਹ ਆਦੇਸ਼ ਦਿਤਾ ਗਿਆ ਸੀ ਕਿ 25 ਅਪ੍ਰੈਲ 2016 ਤੱਕ ਪੋਲੀਓ ਟਾਈਪ 2 ਵਾਇਰਸ ਨੂੰ ਨਸ਼ਟ ਕਰ ਦਿਤਾ ਜਾਵੇ ਤਾਂ ਇਹ ਬਚਿਆ ਕਿਵੇਂ ਰਹਿ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਸਾਰਿਆਂ ਨੂੰ ਨਿਰਦੇਸ਼ ਦਿਤੇ ਗਏ ਸਨ ਕਿ ਜਿਸ ਵਿਚ ਟਾਈਪ 2 ਵਾਇਰਸ ਹੋਣ ਉਸ ਓਰਲ ਪੋਲੀਓ ਵੈਕਸੀਨ ਨੂੰ ਨਸ਼ਟ ਕਰ ਦਿਤਾ ਜਾਵੇ। ਧਿਆਨ ਯੋਗ ਹੈ ਕਿ ਵਿਸ਼ਵ ਪੱਧਰ 'ਤੇ ਇਸ ਵਾਇਰਸ ਦੇ ਖਾਤਮੇ ਤੋਂ ਬਾਅਦ ਟਾਈਪ - 2 ਦੀ ਉਸਾਰੀ ਬੰਦ ਕਰ ਦਿਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement