
ਕਾਂਗਰਸ ਪਾਰਟੀ ਦੇ ਬੁਲਾਰੇ ਸੁਪ੍ਰਿਯਾ ਸ਼੍ਰੀਨੇਤ ਨੇ ਇਹ ਆਰੋਪ ਲਗਾਇਆ ਹੈ ਕਿ ਸਰਕਾਰ ਆਮ ਜਨਤਾ ਨੂੰ ਰਾਹਤ ਦੇਣ ਦੀ ਬਜਾਏ ਕਾਰਪੋਰੇਟ ਜਗਤ ਨੂੰ ਰਾਹਤ ਦੇ ਰਹੀ ਹੈ।
ਨਵੀਂ ਦਿੱਲੀ- ਕਾਂਗਰਸ ਨੇ ਮੀਡੀਆ ਵਿਚ ਆਈ ਖਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਦਾ ਕੁੱਲ ਕਰਜ਼ ਵਦ ਕੇ 88.18 ਲੱਖ ਕਰੋੜ ਰੁਪਏ ਹੋ ਗਿਆ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਭਾਰਤ ਵਿਚ ਸਭ ਕੁੱਝ ਚੰਗਾ ਹੈ। ਕਾਂਗਰਸ ਪਾਰਟੀ ਦੇ ਬੁਲਾਰੇ ਸੁਪ੍ਰਿਯਾ ਸ਼੍ਰੀਨੇਤ ਨੇ ਇਹ ਆਰੋਪ ਲਗਾਇਆ ਹੈ ਕਿ ਸਰਕਾਰ ਆਮ ਜਨਤਾ ਨੂੰ ਰਾਹਤ ਦੇਣ ਦੀ ਬਜਾਏ ਕਾਰਪੋਰੇਟ ਜਗਤ ਨੂੰ ਰਾਹਤ ਦੇ ਰਹੀ ਹੈ।
Supriya Shrinate
ਉਹਨਾਂ ਕਿਹਾ ਕਿ ''ਸਿਰਫ਼ ਇਹ ਬੋਲਣ ਨਾਲ ਸਭ ਚੰਗਾ ਨਹੀਂ ਹੁੰਦਾ ਕਿ ਭਾਰਤ ਵਿਚ ਸਭ ਚੰਗਾ ਹੈ। ਸੁਪ੍ਰਿਯਾ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰਤ ਦਾ ਕਰਜ਼ਾ 88.18 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਇਸ ਤੋਂ ਪਹਿਲਾ ਦੀ ਤਿਮਾਹੀ ਦੇ ਮੁਕਾਬਲੇ ਕਰੀਬ ਚਾਰ ਫੀਸਦੀ ਜ਼ਿਆਦਾ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਕਿਹਾ, "ਫਰਾਂਸ ਦੀ ਇਕ ਮਹਾਰਾਣੀ ਨੇ ਕਿਹਾ ਕਿ ਰੋਟੀ ਦੀ ਥਾਂ ਕੇਕ ਖਾਓ।" ਅਜਿਹਾ ਲਗਦਾ ਹੈ ਕਿ ਇਹ ਸਰਕਾਰ ਵੀ ਇਸ ਰਸਤੇ ਨੂੰ ਅਪਣਾ ਰਹੀ ਹੈ। ਉਸ ਨੂੰ ਜ਼ਮੀਨੀ ਹਕੀਕਤ ਦਾ ਅੰਦਾਜ਼ਾ ਨਹੀਂ ਹੈ। ਆਮ ਲੋਕਾਂ ਕੋਲ ਪੈਸੇ ਨਹੀਂ ਹਨ ਅਤੇ ਕਾਰਪੋਰੇਟ ਟੈਕਸ ਘਟਾ ਰਹੇ ਹਨ। ”ਕਾਂਗਰਸ ਦੇ ਬੁਲਾਰੇ ਨੇ ਦਾਅਵਾ ਕੀਤਾ,“ ਕਾਰਪੋਰੇਟ ਇਸ ਨਾਲ ਆਪਣਾ ਬਹੀਖਾਤਾ ਠੀਕ ਕਰੇਗੀ ਅਤੇ ਨਿਵੇਸ਼ ਨਹੀਂ ਕਰੇਗੀ। ਸਰਕਾਰ ਜੋ ਕਦਮ ਉਠਾ ਰਹੀ ਹੈ, ਉਹ ਕਰਜ਼ੇ ਦੀ ਦਰ ਨੂੰ ਵਧਾਏਗੀ। ਇਹ ਸਰਕਾਰ ਬਹੁਤ ਹੀ ਥੋੜ੍ਹੇ ਸਮੇਂ ਦੀ ਸੋਚ ਨਾਲ ਕੰਮ ਕਰ ਰਹੀ ਹੈ