
ਦਿੱਲੀ ਕਾਂਗਰਸ ਆਗੂ ਰਾਜੇਸ਼ ਲਿਲੋਥੀਆ ਨੇ ਰਵਿਦਾਸ ਮੰਦਰ ਨੂੰ ਢਾਹੁਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਅਰਜੀ ਦਰਜ ਕੀਤੀ ਹੈ।
ਨਵੀਂ ਦਿੱਲੀ: ਦਿੱਲੀ ਕਾਂਗਰਸ ਆਗੂ ਰਾਜੇਸ਼ ਲਿਲੋਥੀਆ ਨੇ ਰਵਿਦਾਸ ਮੰਦਰ ਨੂੰ ਢਾਹੁਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਅਰਜੀ ਦਰਜ ਕੀਤੀ ਹੈ। ਰਾਜੇਸ਼ ਲਿਲੋਥੀਆ ਨੇ ਸੁਪਰੀਮ ਕੋਰਟ ਵਿਚ ਅਰਜੀ ਦਾਖਲ ਕਰ ਕੇ ਰਵਿਦਾਸ ਮੰਦਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਢਾਹੁਣ ਲਈ ਡੀਡੀਏ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Ravidas Mandir
ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਪੂਜਾ ਦਾ ਅਧਿਕਾਰ ਸੰਵਿਧਾਨ ਦਾ ਮੌਲਿਕ ਅਧਿਕਾਰ ਹੈ ਅਤੇ ਇਤਿਹਾਸਕ ਸਥਾਨ ‘ਤੇ ਰਵਿਦਾਸ ਜੀ ਦਾ ਮੰਦਰ ਬਣਾਉਣ ਦੇ ਨਾਲ ਨਾਲ ਪਵਿੱਤਰ ਸਰੋਵਰ ਦੀ ਵੀ ਮੁੜ ਸਥਾਪਨਾ ਹੋਣੀ ਚਾਹੀਦੀ ਹੈ। ਉਹਨਾਂ ਨੇ ਅਪਣੀ ਪਟੀਸ਼ਨ ਵਿਚ ਕਿਹਾ ਹੈ ਕਿ, ‘ਰਵਿਦਾਸ ਮੰਦਰ ਲਈ ਸਿਕੰਦਰ ਲੋਦੀ ਨੇ 1509 ਵਿਚ ਜ਼ਮੀਨ ਦਾਨ ਦਿੱਤੀ ਸੀ ਅਤੇ ਇਸ ਮੰਦਰ ਦਾ ਇਤਿਹਾਸਕ ਮਹੱਤਵ ਸੀ।
Rajesh Lilothia and Rahul Gandhi
ਸੁਪਰੀਮ ਕੋਰਟ ਨੇ ਅਪਣੇ ਆਦੇਸ਼ ਵਿਚ ਕਿਤੇ ਵੀ ਮੰਦਰ ਨੂੰ ਢਾਹੁਣ ਦਾ ਆਦੇਸ਼ ਨਹੀਂ ਦਿੱਤਾ ਸੀ, ਇਸ ਦੇ ਬਾਵਜੂਦ ਡੀਡੀਏ ਨੇ 10 ਅਗਸਤ ਨੂੰ ਮੰਦਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਢਾਹ ਦਿੱਤਾ’। ਪਟੀਸ਼ਨ ਅਨੁਸਾਰ ਡੀਡੀਏ ਨੇ ਰਵਿਦਾਸ ਮੰਦਰ ਵਿਚ ਸਥਿਤ ਮੂਰਤੀਆਂ ਨੂੰ ਗਾਇਬ ਕਰ ਕੇ ਅਤੇ ਸਰੋਵਰ ਨੂੰ ਤਬਾਹ ਕਰ ਕੇ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਲਿਲੋਥੀਆ ਦੀ ਪਟੀਸ਼ਨ ‘ਤੇ ਹੋਰ ਮਾਮਲਿਆਂ ਨਾਲ 30 ਸਤੰਬਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।