ਗੁਜਰਾਤ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 800 ਕਰੋੜ ਰੁਪਏ ਤੋਂ ਵੱਧ ਦੀ ਕੋਕੀਨ ਕੀਤੀ ਬਰਾਮਦ

By : GAGANDEEP

Published : Sep 29, 2023, 7:42 am IST
Updated : Sep 29, 2023, 11:07 am IST
SHARE ARTICLE
photo
photo

80 ਕਿਲੋ ਹੈ ਬਰਾਮਦ ਕੋਕੀਨ

 

ਕੱਛ: ਗੁਜਰਾਤ ਪੁਲਿਸ ਨੂੰ ਵੀਰਵਾਰ ਨੂੰ ਵੱਡੀ ਸਫਲਤਾ ਮਿਲੀ ਹੈ। ਕੱਛ ਦੇ ਬੀਚ ਤੋਂ 80 ਕਿਲੋ ਕੋਕੀਨ ਜ਼ਬਤ ਕੀਤੀ ਗਈ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 800 ਕਰੋੜ ਰੁਪਏ ਹੈ। ਨਸ਼ਾ ਤਸਕਰੀ ਦੀ ਸੂਚਨਾ ਪੁਲਿਸ ਨੂੰ ਪਹਿਲਾਂ ਹੀ ਸੀ। ਜਦੋਂ ਪੁਲਿਸ ਨੇ ਘੇਰਾਬੰਦੀ ਵਧਾ ਦਿੱਤੀ ਤਾਂ ਤਸਕਰ ਕੋਕੀਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

800 ਕਰੋੜ ਇੰਨੀ ਵੱਡੀ ਰਕਮ ਹੈ ਕਿ ਤੁਸੀਂ ਵਿਦੇਸ਼ 'ਚ ਆਲੀਸ਼ਾਨ ਬੰਗਲਾ ਖਰੀਦ ਸਕਦੇ ਹੋ। ਏਐਨਆਈ ਨੇ ਕੱਛ ਪੂਰਬੀ ਪੁਲਿਸ ਦੇ ਸੁਪਰਡੈਂਟ ਸਾਗਰ ਬਾਗਮਾਰ ਦੇ ਹਵਾਲੇ ਨਾਲ ਕਿਹਾ ਕਿ ਇੱਕ ਟੀਮ ਨੇ ਇਨਪੁਟ ਦੇ ਅਧਾਰ 'ਤੇ ਕੱਛ ਤੱਟ ਨੂੰ ਘੇਰ ਲਿਆ। ਹਾਲਾਂਕਿ ਤਸਕਰਾਂ ਨੂੰ ਪੁਲਿਸ  ਦੇ ਆਉਣ ਦੀ ਸੂਚਨਾ ਮਿਲ ਗਈ। ਇਸ ਤੋਂ ਬਾਅਦ ਉਹ ਕੋਕੀਨ ਛੱਡ ਕੇ ਭੱਜ ਗਏ। ਪੁਲਿਸ ਨੇ ਤੱਟ ਤੋਂ 80 ਕਿਲੋ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 800 ਕਰੋੜ ਰੁਪਏ ਹੈ।

ਬਰਾਮਦ ਨਸ਼ੀਲੀਆਂ ਦਵਾਈਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਜਿੱਥੋਂ ਕੋਕੀਨ ਦੀ ਪੁਸ਼ਟੀ ਹੋਈ ਸੀ। ਤੱਟ ਰੱਖਿਅਕ ਅਤੇ ਸਥਾਨਕ ਪੁਲਿਸ ਅਧਿਕਾਰੀ ਸਾਂਝੇ ਤੌਰ 'ਤੇ ਇਸ ਤਸਕਰੀ ਦੀ ਜਾਂਚ ਕਰ ਰਹੇ ਹਨ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਦਾ ਕਹਿਣਾ ਹੈ ਕਿ ਅੱਜ ਗਾਂਧੀਧਾਮ ਪੁਲਿਸ ਨੇ 80 ਕਿਲੋ ਕੋਕੀਨ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 800 ਕਰੋੜ ਰੁਪਏ ਹੈ। ਮੈਂ ਇਸ ਸਫਲਤਾ ਲਈ ਡੀਜੀਪੀ ਅਤੇ ਗਾਂਧੀਧਾਮ ਪੁਲਿਸ ਨੂੰ ਵਧਾਈ ਦਿੰਦਾ ਹਾਂ।

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement