
ਸਰਜੀਕਲ ਸਟਰਾਈਕ ਵਰਗੇ ਭਾਰਤੀ ਫ਼ੌਜ ਦੇ ਇਸ ਹਮਲੇ ਵਿਚ ਅਤਿਵਾਦੀਆਂ ਦੇ ਕਈ ਲਾਚਿੰਗ ਪੈਡ ਤਬਾਹ ਹੋਣ ਦੀਆਂ ਖ਼ਬਰਾਂ ਹਨ।
ਨਵੀਂ ਦਿੱਲੀ , ( ਭਾਸ਼ਾ ) : ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਨੂੰ ਉਕਸਾਉਣ ਵਾਲੀ ਗਤੀਵਿਧੀਆਂ ਕਰਨ ਦੇ ਜਵਾਬ ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿਚ ਅਤਿਵਾਦੀਆਂ ਦੇ 3 ਲਾਚਿੰਗ ਪੈਡ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਇਹ ਲਾਚਿੰਗ ਪੈਡ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਹਜ਼ੀਰਾ ਅਤੇ ਰਾਵਲਕੋਟ ਸੈਕਟਰ ਵਿਚ ਮੌਜੂਦ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਇਨ੍ਹਾਂ ਰਾਹੀ ਭਾਰਤ ਵਿਚ ਘੁਸਪੈਠ ਦੀਆਂ ਗਤੀਵਿਧੀਆਂ ਕਰਦਾ ਹੈ।
ਸਰਜੀਕਲ ਸਟਰਾਈਕ ਵਰਗੇ ਭਾਰਤੀ ਫ਼ੌਜ ਦੇ ਇਸ ਹਮਲੇ ਵਿਚ Army Chief Gen. Bipin Rawatਅਤਿਵਾਦੀਆਂ ਦੇ ਕਈ ਲਾਚਿੰਗ ਪੈਡ ਤਬਾਹ ਹੋਣ ਦੀਆਂ ਖ਼ਬਰਾਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਫ਼ੌਜ ਦੇ ਅਧਿਕਾਰੀ ਲਗਾਤਾਰ ਪਾਕਿਸਤਾਨ ਤੇ ਸਖ਼ਤ ਕਾਰਵਾਈ ਦੀ ਗੱਲ ਕਰ ਰਹੇ ਸਨ। ਬੀਤੇ ਦਿਨੀ ਫ਼ੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਸੀ ਕਿ ਪਾਕਿਸਤਾਨ ਅਪਣੀ ਹਰਕਤਾਂ ਤੋਂ ਬਾਜ਼ ਆਏ,
Indian army
ਨਹੀਂ ਤਾਂ ਭਾਰਤੀ ਫ਼ੌਜ ਦੇ ਕੋਲ ਸਾਰੇ ਵਿਕਲਪ ਖੁੱਲੇ ਹਨ। ਪਾਕ ਦੀ ਹਰ ਨਾਪਾਕ ਕੋਸ਼ਿਸ਼ ਦਾ ਭਾਰਤੀ ਫ਼ੌਜ ਵੱਲੋਂ ਬਰਾਬਰ ਜਵਾਬ ਦਿਤਾ ਜਾਵੇਗਾ। ਇਥੇ ਇਹ ਵੀ ਦੱਸ ਦਈਏ ਕਿ ਪਾਕਿਸਤਾਨੀ ਅਤਿਵਾਦੀਆਂ ਨੇ 18 ਸੰਤਬਰ 2016 ਨੂੰ ਕਸ਼ਮੀਰ ਦੇ ਉੜੀ ਵਿਚ ਫ਼ੌਜ ਦੇ ਕੈਂਪ ਤੇ ਹਮਲਾ ਕਰਕੇ ਲਗਭਗ 20 ਫ਼ੌਜੀਆਂ ਨੂੰ ਸ਼ਹੀਦ ਕਰ ਦਿਤਾ ਸੀ। ਉਸ ਤੋਂ ਬਾਅਦ 28 ਸੰਤਬਰ ਦੀ ਰਾਤ ਭਾਰਤੀ ਫੌਜ ਨੇ ਨੋਸ਼ਹਿਰਾ ਦੇ ਕਲਾਲ ਸੈਕਟਰ ਦੇ ਸਾਹਮਣੇ ਭਿੰਬਰ ਸੈਕਟਰ ਅਤੇ ਮੇਂਢਰ ਦੇ ਤੱਤਾਪਾਣੀ ਸੈਕਟਰ ਸਾਹਮਣੇ ਸਰਜੀਕਲ ਸਟਰਾਈਕ ਕੀਤੀ
Surgical Strike India
ਅਤੇ ਕਈ ਅਤਿਵਾਦੀਆਂ ਨੂੰ ਮਾਰ ਦਿਤਾ ਅਤੇ ਇਸ ਦੇ ਨਾਲ ਹੀ ਕਈ ਅਤਿਵਾਦੀ ਕੈਂਪਾਂ ਨੂੰ ਵੀ ਖਤਮ ਕੀਤਾ ਸੀ। ਭਾਰਤ ਵੱਲੋਂ ਸੰਤਬਰ 2018 ਵਿਚ ਪਾਕਿਸਤਾਨ ਦੇ ਠਿਕਾਣਿਆਂ ਤੇ ਹਮਲਾ ਕੀਤਾ ਗਿਆ ਸੀ। ਭਾਰਤ ਵੱਲੋਂ ਸਰਜੀਕਲ ਸਟਰਾਈਕ ਦੀ ਤਰਜ਼ ਤੇ ਇਹ ਦੂਜੀ ਵੱਡੀ ਕਾਰਵਾਈ ਸੀ। ਇਸ ਦੌਰਾਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਪਾਕਿਸਤਾਨੀ ਫ਼ੌਜ ਦੇ ਕਈ ਬੰਕਰ ਤਬਾਹ ਕਰਨ ਅਤੇ ਲਗਭਗ 15 ਪਾਕਿਸਤਾਨੀ ਫ਼ੌਜੀਆਂ ਨੂੰ ਢੇਰ ਕਰਨ ਤੋਂ ਬਾਅਦ ਭਾਰਤੀ ਫ਼ੌਜੀ ਸੁਰੱਖਿਅਤ ਅਪਣੇ ਖੇਤਰਾਂ ਵਿਚ ਵਾਪਸ ਆ ਗਏ ਸਨ।