
ਕਸ਼ਮੀਰ 'ਚ ਵੱਖਵਾਦੀਆਂ ਵਲੋਂ ਬੰਦ ਕਾਰਨ ਸਨਿਚਰਵਾਰ ਨੂੰ ਜਨ-ਜੀਵਨ ਪ੍ਰਭਾਵਿਤ ਰਿਹਾ........
ਸ੍ਰੀਨਗਰ : ਕਸ਼ਮੀਰ 'ਚ ਵੱਖਵਾਦੀਆਂ ਵਲੋਂ ਬੰਦ ਕਾਰਨ ਸਨਿਚਰਵਾਰ ਨੂੰ ਜਨ-ਜੀਵਨ ਪ੍ਰਭਾਵਿਤ ਰਿਹਾ। ਇਹ ਬੰਦ ਪਾਕਿ ਹਮਲਿਆਂ ਲਈ 1947 'ਚ ਅੱਜ ਦੇ ਦਿਨ ਘਾਟੀ 'ਚ ਉਤਾਰੀ ਸੈਨਾ ਦੇ ਵਿਰੋਧ 'ਚ ਕੀਤਾ ਗਿਆ ਸੀ।ਅਧਿਕਾਰੀਆਂ ਨੇ ਦਸਿਆ ਕਿ ਸ਼੍ਰੀਨਗਰ 'ਚ ਦੁਕਾਨਾਂ, ਪੈਟ੍ਰੌਲ ਪੰਪ, ਨਿੱਜੀ ਅਦਾਰੇ ਅਤੇ ਹੋਰ ਕਾਰੋਬਾਰੀ ਸੰਸਥਾਵਾਂ ਅਤੇ ਕੁਝ ਨਿੱਜੀ ਸਕੂਲ ਬੰਦ ਰਹੇ। ਉਨ੍ਹਾਂ ਦਸਿਆ ਕਿ ਸੰਵੇਦਨਸ਼ੀਲਅ ਥਾਵਾਂ 'ਤੇ ਵੱਡੀ ਮਾਤਰਾ 'ਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। ਸਾਂਝੀ ਰੈਜੀਮੈਂਟ ਲੀਡਰਸ਼ਿਪ (ਜੇ.ਆਰ.ਐਲ) ਦੇ ਬੈਨਰ ਹੇਠ ਵੱਖਵਾਦੀਆਂ ਨੇ 27 ਅਕਤੂਬਰ 1947 ਨੂੰ ਕਸ਼ਮੀਰ 'ਚ ਸੈਨਾ ਭੇਜੇ ਜਾਣ ਦੇ ਵਿਰੋਧ 'ਚ ਬੰਦ ਦਾ ਸੱਦਾ ਦਿਤਾ ਸੀ।
ਜੰਮੂ-ਕਸ਼ਮੀਰ ਦੇ ਤਤਕਾਲੀ ਮਹਾਰਾਜ ਹਰੀ ਸਿੰਘ ਦੁਆਰਾ ਕਸ਼ਮੀਰ ਦੇ ਭਾਰਤ 'ਚ ਵਿਲੀਨਤਾ ਦਸਤਾਵੇਜ਼ਾਂ 'ਤੇ ਹਸਤਾਖ਼ਰ ਦੇ ਇੱਕ ਦਿਨ ਬਾਅਦ ਹੀ ਸੈਨਾ ਨੇ ਇਲਾਕੇ ਤੋਂ ਪਾਕਿ ਵੱਲਂੋ ਘੁਸਪੈਠ ਕਰਨ ਵਾਲੇ ਕਬਾਯਲੀ ਹਮਲਾਵਰਾਂ ਨੂੰ ਖਦੇੜਣ ਲਈ ਅਭਿਆਨ ਸ਼ੁਰੂ ਕੀਤਾ ਸੀ। ਵੱਖਵਾਦੀ ਸੰਗਠਨ ਰਾਜ 'ਚ 1989 'ਚ ਅੱਤਵਾਦ ਪੈਦਾ ਹੋਣ ਮਗਰੋਂ ਹਰ ਸਾਲ ਇਸ ਦਿਨ ਬੰਦ ਦਾ ਸੱਦਾ ਦਿੰਦਾ ਹੈ। ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫ਼ਾਰੂਖ਼ ਅਤੇ ਮੁਹੰਮਦ ਯਾਸਿਨ ਮਲਿਕ ਦੀ ਅਗਵਾਈ ਵਾਲੇ ਸੰਗਠਨ ਜੇ.ਆਰ.ਐਲ ਨੇ ਸਨਿਚਰਵਾਰ ਨੂੰ ਲੋਕਾਂ ਨਾਲ 'ਪ੍ਰਾਪਤੀ ਦਿਵਸ' ਮਨਾਉਣ ਦਾ ਸੱਦਾ ਦਿਤਾ।