
ਦਿੱਲੀ ਦੀਆਂ ਔਰਤਾਂ ਨੂੰ ਕੇਜਰੀਵਾਲ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਭਾਈ ਦੂਜ ਯਾਨੀ ਮੰਗਲਵਾਰ ਤੋਂ ਦਿੱਲੀ 'ਚ ਔਰਤਾਂ ਲਈ ਮੁਫ਼ਤ....
ਨਵੀਂ ਦਿੱਲੀ : ਦਿੱਲੀ ਦੀਆਂ ਔਰਤਾਂ ਨੂੰ ਕੇਜਰੀਵਾਲ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਭਾਈ ਦੂਜ ਯਾਨੀ ਮੰਗਲਵਾਰ ਤੋਂ ਦਿੱਲੀ 'ਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ ਔਰਤਾਂ ਨੂੰ ਭਾਈ ਦੂਜ ਮੌਕੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਸਰਕਾਰ ਨੇ ਇਹ ਵੱਡਾ ਤੋਹਫ਼ਾ ਦਿੱਤਾ ਹੈ। ਸ੍ਰੀ ਕੇਜਰੀਵਾਲ ਦੀ ‘ਫ਼੍ਰੀ–ਰਾਈਡ’ ਯੋਜਨਾ ਮੁਤਾਬਕ ਅੱਜ ਮੰਗਲਵਾਰ ਤੋਂ ਦਿੱਲੀ ਦੀਆਂ (ਲੋਕਲ) ਡੀਟੀਸੀ ਤੇ ਕਲੱਸਟਰ ਬੱਸਾਂ ਵਿੱਚ ਔਰਤਾਂ ਬਿਲਕੁਲ ਮੁਫ਼ਤ ਯਾਤਰਾ ਕਰ ਸਕਣਗੀਆਂ।
Kejriwal Government
ਇੰਨਾ ਹੀ ਨਹੀਂ ਔਰਤਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਵੀ ਕੇਜਰੀਵਾਲ ਸਰਕਾਰ ਨੇ ਇੰਤਜ਼ਾਮ ਕਰ ਦਿੱਤਾ ਹੈ। ਚੇਤੇ ਰਹੇ ਕਿ ਬੀਤੇ ਅਗਸਤ ਮਹੀਨੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਔਰਤਾਂ ਲਈ ਭਾਈ ਦੂਜ ਭਾਵ 29 ਅਕਤੂਬਰ ਤੋਂ DTC ਦੀਆਂ ਬੱਸਾਂ ਦੀਆਂ ਬੱਸਾਂ ਵਿੱਚ ਯਾਤਰਾ ਮੁਫ਼ਤ ਕਰਨ ਦਾ ਐਲਾਨ ਕੀਤਾ ਸੀ।
Kejriwal Government
ਰਾਜਧਾਨੀ 'ਚ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (DTC) ਤੇ ਕਲੱਸਟਰ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਲਈ ਔਰਤਾਂ ਨੂੰ ਗੁਲਾਬੀ ਟੋਕਨ ਲੈਣਾ ਹੋਵੇਗਾ ਪਰ ਕਿਰਾਇਆ ਕੋਈ ਨਹੀਂ ਲੱਗੇਗਾ। ਇਸ ਟੋਕਨ ਤੋਂ ਬਗ਼ੈਰ ਕਿਰਾਇਆ ਲੱਗੇਗਾ। ਦੋਬਾਰਾ ਬੱਸ 'ਚ ਸਫ਼ਰ ਕਰਨ ਲਈ ਵੱਖਰਾ ਟੋਕਨ ਲੈਣਾ ਹੋਵੇਗਾ। ਇਸ ਯੋਜਨਾ 'ਤੇ 140 ਕਰੋੜ ਰੁਪਏ ਦਾ ਖ਼ਰਚਾ ਆ ਰਿਹਾ ਹੈ, ਜਿਸ ਵਿੱਚ 90 ਕਰੋੜ ਰੁਪਏ DTC ਉੱਤੇ ਅਤੇ 50 ਕਰੋੜ ਰੁਪਏ ਕਲੱਸਟਰ ਦੀਆਂ ਬੱਸਾਂ ਉੱਤੇ ਖ਼ਰਚ ਹੋਣਗੇ।
Kejriwal Government
ਇਸ ਮੁਫ਼ਤ ਬੱਸ ਸਫ਼ਰ ਯੋਜਨਾ ਦਾ ਲਾਭ 10 ਲੱਖ ਔਰਤਾਂ ਨੂੰ ਮਿਲੇਗਾ। ਇੱਕ ਅਨੁਮਾਨ ਮੁਤਾਬਕ DTC ਅਤੇ ਕਲੱਸਟਰ ਬੱਸਾਂ ਵਿੱਚ ਰੋਜ਼ਾਨਾ 31 ਲੱਖ ਯਾਤਰੀ ਸਫ਼ਰ ਕਰਦੇ ਹਨ, ਜਿਨ੍ਹਾਂ ਵਿੱਚੋਂ 30 ਫ਼ੀ ਸਦੀ ਔਰਤਾਂ ਹੁੰਦੀਆਂ ਹਨ। ਅੱਜ 29 ਅਕਤੂਬਰ ਤੋਂ ਹੀ ਦਿੱਲੀ ਦੀਆਂ ਬੱਸਾਂ ਵਿੱਚ ਮਾਰਸ਼ਲਾਂ ਦੀ ਗਿਣਤੀ ਵਧਾ ਕੇ 13 ਹਜ਼ਾਰ ਕਰ ਦਿੱਤੀ ਜਾਵੇਗੀ। ਇੰਝ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।