ਡੀਜ਼ਲ ਅਤੇ ਪਟਰੌਲ ਦੇ ਰੇਟ ਵਿਚ ਭਾਰੀ ਵਾਧਾ ਹੋਣ ਤੋਂ ਬਾਅਦ ਪੰਜਾਬ ਵਿਚ ਬੱਸ ਦਾ ਸਫ਼ਰ ਮਹਿੰਗਾ ਹੋ ਗਿਆ ਹੈ। ਸਾਧਾਰਨ ਬੱਸ ਦੇ ਕਿਰਾਏ ਵਿਚ 6 ਪੈਸੇ ਪ੍ਰਤੀ ਕਿਲੋਮੀਟਰ...
ਚੰਡੀਗੜ੍ਹ: ਡੀਜ਼ਲ ਅਤੇ ਪਟਰੌਲ ਦੇ ਰੇਟ ਵਿਚ ਭਾਰੀ ਵਾਧਾ ਹੋਣ ਤੋਂ ਬਾਅਦ ਪੰਜਾਬ ਵਿਚ ਬੱਸ ਦਾ ਸਫ਼ਰ ਮਹਿੰਗਾ ਹੋ ਗਿਆ ਹੈ। ਸਾਧਾਰਨ ਬੱਸ ਦੇ ਕਿਰਾਏ ਵਿਚ 6 ਪੈਸੇ ਪ੍ਰਤੀ ਕਿਲੋਮੀਟਰ ਅਤੇ ਏ.ਸੀ. ਬੱਸ ਦੇ ਕਿਰਾਏ ਵਿਚ 12 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਇਹ ਫ਼ੈਸਲਾ ਤੁਰਤ ਲਾਗੂ ਹੋਵੇਗਾ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਨੋਟੀਫ਼ੀਕੇਸ਼ਨ ਅਨੁਸਾਰ ਹੁਣ ਤਕ ਸਾਧਾਰਨ ਬੱਸ ਦਾ ਕਿਰਾਇਆ 104 ਪੈਸੇ ਪ੍ਰਤੀ ਕਿਲੋਮੀਟਰ ਵਸੂਲ ਕੀਤਾ ਜਾਂਦਾ ਸੀ ਜਿਹੜਾ ਕਿ ਹੁਣ 110 ਪੈਸੇ ਪ੍ਰਤੀ ਕਿਲੋਮੀਟਰ ਕਰ ਦਿਤਾ ਗਿਆ ਹੈ।
ਏਸੀ ਬਸਾਂ ਦਾ ਕਿਰਾਇਆ 132 ਪੈਸੇ ਹੋ ਗਿਆ ਹੈ। ਜਿਹੜਾ ਕਿ ਪਹਿਲਾਂ 120 ਪੈਸੇ ਪ੍ਰਤੀ ਕਿਲੋਮੀਟਰ ਸੀ। ਇਸ ਤਰ੍ਹਾਂ ਨਾਲ ਘੱਟੋ ਘੱਟ ਕਿਰਾਇਆ ਪੰਜ ਰੁਪਏ ਹੋ ਗਿਆ ਹੈ। ਵਿਭਾਗ ਵਲੋਂ ਇਹ ਨੋਟੀਫ਼ੀਕੇਸ਼ਨ ਮੋਟਰ ਵਹੀਕਲ ਐਕਟ 1998 ਦੇ ਸਬ ਸੈਕਸ਼ਨ 67 ਕਲੋਜ 2 ਤਹਿਤ ਕੀਤਾ ਗਿਆ ਹੈ। ਇਹ ਨੋਟੀਫੇਕੇਸ਼ਨ ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਸਰਵਜੀਤ ਸਿੰਘ ਆਈ.ਏ.ਐਸ. ਵਲੋਂ ਜਾਰੀ ਕੀਤਾ ਗਿਆ ਹੈ।