
ਭੀੜ-ਭਾੜ ਨਾਲ ਭਰੀਆਂ ਸੜਕਾਂ ‘ਤੇ ਚੱਲਣ ਵਾਲੇ ਦਿੱਲੀ ਵਾਸੀਆਂ ਲਈ ਇੱਕ ਰਾਹਤ ਭਰੀ ਖਬਰ ਹੈ...
ਨਵੀਂ ਦਿੱਲੀ: ਭੀੜ-ਭਾੜ ਨਾਲ ਭਰੀਆਂ ਸੜਕਾਂ ‘ਤੇ ਚੱਲਣ ਵਾਲੇ ਦਿੱਲੀ ਵਾਸੀਆਂ ਲਈ ਇੱਕ ਰਾਹਤ ਭਰੀ ਖਬਰ ਹੈ। ਰਾਜਧਾਨੀ ਦੀਆਂ ਸੜਕਾਂ ‘ਤੇ ਭਾਰੀ ਟਰੈਫਿਕ ਦੇ ਦਬਾਅ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਇੱਕ ਨਵੀਂ ਯੋਜਨਾ ਲੈ ਕੇ ਆ ਰਹੀ ਹੈ। ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਸ਼ਨੀਵਾਰ ਨੂੰ 2,820 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਹਾਈਵੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਵਿੱਚ ਦਿੱਲੀ ਨੂੰ ਈਸਟਰਨ ਪੈਰੀਫੇਰਲ ਐਕਪ੍ਰੈਸ ਨਾਲ ਜੋੜ ਜਾਣ ਦੀ ਯੋਜਨਾ ਹੈ। ਇਹ ਕਾਰੀਡੋਰ ਹਾਈਸਪੀਡ ਅਤੇ ਸਿਗਨਲ ਫਰੀ ਹੋਵੇਗਾ।
Nitin Gadkari
ਸੜਕ ਟ੍ਰਾਂਸਪੋਰਟ ਮੰਤਰਾਲਾ ਦੇ ਮੁਤਾਬਿਕ, ਇਸ ਪ੍ਰੋਜੈਕਟ ਵਿੱਚ ਇੱਕ 6 ਲਾਈਨ ਕਾਰੀਡੋਰ ਬਣਾਇਆ ਜਾਣਾ ਹੈ। ਇਹ ਕਾਰੀਡੋਰ ਪੂਰਬੀ ਦਿੱਲੀ ਦੇ ਅਕਸ਼ਰਧਾਮ ਨੂੰ ਬਾਗਪਤ ਰੋਡ ਸਥਿਤ ਈਸਟਰਨ ਪੈਰੀਫੇਰਲ ਐਕਸਪ੍ਰੈਸ (ਈਪੀਈ) ਜੰਕਸ਼ਨ ਨਾਲ ਜੋੜੇਗਾ। ਉਮੀਦ ਹੈ ਕਿ ਇਸ ਪ੍ਰੋਜੈਕਟ ਦੇ ਪੂਰੇ ਹੁੰਦਿਆਂ ਹੀ ਦਿੱਲੀ ਦੀਆਂ ਸੜਕਾਂ ‘ਤੇ ਭੀੜ ਦਾ ਦਵਾਅ ਕੁੱਝ ਘੱਟ ਹੋਵੇਗਾ ਅਤੇ ਦਿੱਲੀ ਸਮੇਤ ਇਸ ਤੋਂ ਭੀੜ ਵਾਲੇ ਇਲਾਕੀਆਂ ਵਿੱਚ ਪ੍ਰਦੂਸ਼ਣ ਵਿੱਚ ਵੀ ਗਿਰਾਵਟ ਆਵੇਗੀ। ਸੂਤਰਾਂ ਦੇ ਮੁਤਾਬਕ, ਅਕਸ਼ਰਧਾਮ ਤੋਂ ਸਹਾਰਨਪੁਰ ਬਾਇਪਾਸ ਨੂੰ ਜਾਣ ਵਾਲੀ 31.3 ਕਿਮੀ ਲੰਮੀ ਇਹ ਸੜਕ ਨੈਸ਼ਨਲ ਹਾਈਵੇ-709 ਬੀ ਦਾ ਹਿੱਸਾ ਹੈ।
Traffic
ਇਹ ਪ੍ਰੋਜੈਕਟ ਦੋ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਅਕਸ਼ਰਧਾਮ ਤੋਂ ਦਿੱਲੀ ਉੱਤਰ ਪ੍ਰਦੇਸ਼ ਦੀ ਸਰਹੱਦ ਤੱਕ 14.75 ਕਿਲੋਮੀਟਰ ਸੜਕ ਦੀ ਉਸਾਰੀ ਕੀਤੀ ਜਾਵੇਗੀ ਅਤੇ ਦੂਜੇ ਪੜਾਅ ਵਿੱਚ ਦਿੱਲੀ ਉੱਤਰ ਪ੍ਰਦੇਸ਼ ਸਰਹੱਦ ਤੋਂ ਈਪੀਈ ਇੰਟਰਸੈਕਸ਼ਨ ਤੱਕ 16.57 ਕਿਲੋਮੀਟਰ ਸੜਕ ਦੀ ਉਸਾਰੀ ਕੀਤੀ ਜਾਵੇਗੀ। ਇਸ ਵਿੱਚ 19 ਕਿਮੀ ਐਲੀਵੇਟੇਡ ਸੜਕ ਹੋਵੇਗੀ ਅਤੇ ਰਾਜ ਮਾਰਗ ਦੇ ਦੋਨਾਂ ਪਾਸੇ ਤਿੰਨ-ਤਿੰਨ ਲਾਈਨ ਹੋਣਗੇ।
ਇਸ ਵਿੱਚ ਨਵੀਂ ਦਿੱਲੀ ਆਨੰਦ ਵਿਹਾਰ ਰੇਲਵੇ ਲਾਈਨ ਅਤੇ ਦਿਲਸ਼ਾਦ ਗਾਰਡਨ ਆਈਐਸਬੀਟੀ ਮੇਟਰੋ ਲਈਨ ‘ਤੇ ਓਵਰਬਰਿਜ, ਅੱਠ ਨਵੇਂ ਅੰਡਰਪਾਸ, ਸੱਤ ਰੈਂਪ, 15 ਵੱਡੇ ਜੰਕਸ਼ਨ, 34 ਛੋਟੇ ਜੰਕਸ਼ਨ ਦਿੱਲੀ ਸ਼ਾਹਦਰਾ ਵਿੱਚ ਬਣਾਏ ਜਾਣਗੇ।