Abhinav Arora News: ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਅਭਿਨਵ ਅਰੋੜਾ ਨੂੰ ਮਾਰਨ ਦੀ ਧਮਕੀ- ਮਾਂ ਦਾ ਦਾਅਵਾ
Published : Oct 29, 2024, 9:10 am IST
Updated : Oct 29, 2024, 9:16 am IST
SHARE ARTICLE
Lawrence Bishnoi gang threatened to kill Abhinav Arora
Lawrence Bishnoi gang threatened to kill Abhinav Arora

Abhinav Arora News: ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੇ ਹਨ ਅਭਿਨਵ ਅਰੋੜਾ

ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੇ ਅਭਿਨਵ ਅਰੋੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਸ ਦੇ ਪਰਿਵਾਰ ਨੇ ਇਹ ਦਾਅਵਾ ਕੀਤਾ ਹੈ। ਅਭਿਨਵ ਅਰੋੜਾ ਦੀ ਮਾਂ ਨੇ ਦੱਸਿਆ ਕਿ ਅਭਿਨਵ ਅਰੋੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਉਸ ਦੀ ਮਾਂ ਦਾ ਕਹਿਣਾ ਹੈ ਕਿ ਅਭਿਨਵ ਨੇ ਅਜਿਹਾ ਕੁਝ ਨਹੀਂ ਕੀਤਾ ਹੈ, ਜਿਸ ਕਾਰਨ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ।

ਅਭਿਨਵ ਦੀ ਮਾਂ ਨੇ ਕੀਤਾ ਦਾਅਵਾ
ਗੱਲ ਕਰਦੇ ਹੋਏ ਅਭਿਨਵ ਅਰੋੜਾ ਦੀ ਮਾਂ ਜੋਤੀ ਅਰੋੜਾ ਨੇ ਕਿਹਾ ਕਿ ਭਗਤੀ ਤੋਂ ਇਲਾਵਾ ਅਭਿਨਵ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਹੈ ਜੋ ਉਸ ਨੂੰ ਇੰਨਾ ਸਹਿਣਾ ਪਵੇ। ਉਨ੍ਹਾਂ ਕਿਹਾ, “ਸੋਸ਼ਲ ਮੀਡੀਆ ਰਾਹੀਂ ਸਾਡੇ ਸੰਦੇਸ਼ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਭਿਨਵ ਨੇ ਅਜਿਹਾ ਕੁਝ ਨਹੀਂ ਕੀਤਾ, ਜਿਸ ਕਰਕੇ ਸਾਨੂੰ ਧਮਕੀਆਂ ਮਿਲਣ। ਉਸ ਨੇ ਅੱਗੇ ਕਿਹਾ, ਸਾਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਕਾਲ ਆਇਆ, ਜਿਸ ਵਿੱਚ ਸਾਨੂੰ ਧਮਕੀ ਦਿੱਤੀ ਗਈ ਸੀ ਕਿ ਅਭਿਨਵ ਨੂੰ ਮਾਰ ਦਿੱਤਾ ਜਾਵੇਗਾ। ਬੀਤੀ ਰਾਤ ਵੀ ਇੱਕ ਕਾਲ ਆਈ ਸੀ, ਜੋ ਅਸੀਂ ਮਿਸ ਕਰ ਦਿੱਤੀ। ਸਾਨੂੰ ਫਿਰ ਉਸੇ ਨੰਬਰ ਤੋਂ ਇੱਕ ਕਾਲ ਆਈ ਕਿ ਅਸੀਂ ਅਭਿਨਵ ਨੂੰ ਮਾਰ ਦੇਵੇਗੇ।

ਅਭਿਨਵ ਇਸ ਵਿਵਾਦ ਤੋਂ ਬਾਅਦ ਸੁਰਖੀਆਂ 'ਚ ਆਏ ਸਨ
ਪ੍ਰਾਪਤ ਜਾਣਕਾਰੀ ਅਨੁਸਾਰ ਅਭਿਨਵ ਅਰੋੜਾ ਦੀ ਉਮਰ ਸਿਰਫ਼ 10 ਸਾਲ ਹੈ। ਉਹ ਅਧਿਆਤਮਿਕ ਬੁਲਾਰੇ ਵੀ ਹਨ ਅਤੇ ਯੂਟਿਊਬ 'ਤੇ ਉਸ ਦੇ ਕਈ ਵੀਡੀਓਜ਼ ਹਨ। ਵੱਡੇ-ਵੱਡੇ ਲੋਕ ਅਭਿਨਵ ਨੂੰ ਬਹੁਤ ਫਾਲੋ ਕਰਦੇ ਹਨ ਅਤੇ ਉਸ ਨਾਲ ਤਸਵੀਰਾਂ ਵੀ ਕਲਿੱਕ ਕਰਵਾਉਂਦੇ ਹਨ।

ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਸੰਤ ਰਾਮਭਦਰਾਚਾਰੀਆ ਨੇ ਅਭਿਨਵ ਅਰੋੜਾ ਨੂੰ ਸਟੇਜ ਤੋਂ ਹੇਠਾਂ ਉਤਾਰੇ ਦਿੰਦੇ ਹਨ। ਰਾਮਭਦਰਾਚਾਰੀਆ ਨੇ ਵੀ ਆਪਣੇ ਇਕ ਵੀਡੀਓ 'ਚ ਅਭਿਨਵ ਅਰੋੜਾ ਨੂੰ 'ਮੂਰਖ ਬੱਚਾ' ਕਿਹਾ ਸੀ। ਇਸ ਕਾਰਨ ਅਭਿਨਵ ਅਰੋੜਾ ਵੀ ਟ੍ਰੋਲਸ ਦੇ ਨਿਸ਼ਾਨੇ 'ਤੇ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement