ਸਿਪਾਹੀਆਂ ਨੇ ਦੇਰ ਰਾਤ ਮਹਿਲਾ ਐਸ.ਆਈ ਨਾਲ ਕੀਤੀ ਬਦਤਮੀਜੀ
Published : Nov 29, 2018, 1:44 pm IST
Updated : Nov 29, 2018, 1:44 pm IST
SHARE ARTICLE
1090 Women Power Line
1090 Women Power Line

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇਕ ਮਹਿਲਾ ਸਭ ਇੰਸਪੈਕਟਰ.....

ਲਖਨਊ (ਭਾਸ਼ਾ): ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇਕ ਮਹਿਲਾ ਸਭ ਇੰਸਪੈਕਟਰ  ਦੇ ਨਾਲ ਬਦਤਮੀਜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ 1090 ਵੂਮੈਨ ਪਾਵਰ ਲਾਈਨ ਵਿਚ ਤੈਨਾਤ ਹੈ। ਉਸ ਨੇ ਦੋ ਸਿਪਾਹੀਆਂ ਉਤੇ ਬਦਤਮੀਜੀ ਕਰਨ ਦਾ ਇਲਜਾਮ ਲਗਾਇਆ ਹੈ। ਇਹ ਮਾਮਲਾ ਏ.ਡੀ.ਜੀ ਤੱਕ ਪਹੁੰਚ ਗਿਆ ਹੈ ਪਰ ਹੁਣ ਤੱਕ ਪੀੜਤਾ ਨੂੰ ਨਿਆਂ ਨਹੀਂ ਮਿਲਿਆ ਹੈ। ਦੱਸ ਦਈਏ ਕਿ ਘਟਨਾ ਕਰੀਬ ਇਕ ਮਹੀਨੇ ਪੁਰਾਣੀ ਹੈ। ਪੀੜਤ ਔਰਤ ਐਸ.ਆਈ 1090 ਵੂਮੈਨ ਪਾਵਰ ਲਾਇਨ ਵਿਚ ਤੈਨਾਤ ਹੈ।

1090 Women Power Line1090 Women Power Line

ਬੀਤੀ 21 ਅਕਤੂਬਰ ਦੀ ਰਾਤ ਨੂੰ ਉਹ ਰਾਤ ਦੀ ਡਿਊਟੀ ਉਤੇ ਸੀ। ਉਸ ਦੇ ਨਾਲ ਦੋ ਪੁਰਸ ਸਿਪਾਹੀ ਵੀ ਡਿਊਟੀ ਉਤੇ ਤੈਨਾਤ ਸਨ। ਮਹਿਲਾ ਐਸ.ਆਈ ਦਾ ਇਲਜ਼ਾਮ ਹੈ ਕਿ ਦੋਨਾਂ ਸਿਪਾਹੀਆਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਉਥੇ ਹੀ ਸੌ ਗਏ। ਦੇਰ ਰਾਤ ਉਨ੍ਹਾਂ ਵਿਚੋਂ ਇਕ ਸਿਪਾਈ ਅਚਾਨਕ ਜਾਗ ਗਿਆ ਅਤੇ ਉਸ ਦੇ ਕੋਲ ਆ ਕੇ ਬਦਤਮੀਜੀ ਕਰਨ ਲੱਗਿਆ। ਦੂਜਾ ਸਿਪਾਹੀ ਵੀ ਉਥੇ ਹੀ ਮੌਜੂਦ ਸੀ। ਸਵੇਰੇ ਹੁੰਦੇ ਹੀ ਪੀੜਤਾ ਨੇ ਇਸ ਬਾਰੇ ਵਿਚ ਅਫਸਰਾਂ ਨੂੰ ਸ਼ਿਕਾਇਤ ਕੀਤੀ। ਐਸ.ਐਸ.ਪੀ ਨੇ ਉਸ ਦੀ ਸ਼ਿਕਾਇਤ ਨੂੰ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕੀਤੀ।

1090 Women Power Line1090 Women Power Line

ਇਸ ਵਿਚ 27 ਅਕਤੂਬਰ ਨੂੰ ਵੀ ਉਨ੍ਹਾਂ ਦੋਨਾਂ ਸਿਪਾਹੀਆਂ ਨੇ ਮਹਿਲਾ ਨਾਲ ਬਦਤਮੀਜੀ ਕੀਤੀ। ਪੀੜਤਾ ਨੇ ਫਿਰ ਇਸ ਗੱਲ ਦੀ ਸ਼ਿਕਾਇਤ ਐਸ.ਐਸ.ਪੀ ਨੂੰ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਸ.ਪੀ ਨੇ ਜਾਂਚ ਰਿਪੋਰਟ ਏ.ਡੀ.ਜੀ ਅੰਜੂ ਗੁਪਤਾ ਨੂੰ ਭੇਜ ਦਿਤੀ ਪਰ ਪੀੜਤਾ ਨੂੰ ਉਥੇ ਤੋਂ ਵੀ ਨਿਆਂ ਨਹੀਂ ਮਿਲਿਆ। ਏ.ਡੀ.ਜੀ ਅੰਜੂ ਗੁਪਤਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਮਹਿਲਾ ਐਸ.ਆਈ ਦੇ ਬਿਆਨ ਦੁਬਾਰਾ ਲਏ ਜਾਣਗੇ। ਹੁਣ ਮਹਿਲਾ ਐਸ.ਆਈ ਨੇ ਅਪਣੇ ਆਪ ਨੂੰ ਜਾਨੋ ਮਾਰਨ ਦਾ ਖ਼ਤਰਾ ਦੱਸਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement